jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਨੌਜਵਾਨ ਹੈਪੀ ਅਰੋੜਾ ਨੂੰ ਸੈਕੜੇ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

www.sabblok.blogspot.com

Photo: ਨੌਜਵਾਨ ਹੈਪੀ ਅਰੋੜਾ ਨੂੰ ਸੈਕੜੇ ਲੋਕਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮਹਿਲ ਕਲਾਂ,
ਕਸਬਾ ਮਹਿਲ ਕਲਾਂ ਨਾਲ ਸਬੰਧਤ ਨੌਜਵਾਨ ਦੀ ਲਾਸ਼ ਬੀਤੀ ਰਾਤ ਚੱਕ ਦਾ ਪੁਲ਼ ਮੂੰਮ ਤੋਂ ਬਰਾਮਦ ਹੋਣ ਦਾ ਪਤਾ ਲੱਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ 27 ਸਾਲਾ ਨੌਜਵਾਨ ਹੈਪੀ ਅਰੋੜਾ ਪੁੱਤਰ ਹਰਬੰਸ ਲਾਲ ਅਰੋੜਾ ਵਾਸੀ ਮਹਿਲ ਕਲਾਂ ਜੋ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਬੀਤੀ 6 ਜੂਨ ਦੀ ਰਾਤ ਨੂੰ ਘਰੋਂ ਲਾ ਪਤਾ ਹੋ ਗਿਆ ਸੀ। ਦੀ ਲਾਸ਼ ਨੂੰ ਭਾਰੀ ਜੱਦੋ ਜ਼ਹਿਦ ਕਰਨ ਤੋਂ ਬਾਅਦ ਬੀਤੀ ਰਾਤ ਚੱਕ ਦਾ ਪੁਲ਼, ਮੂੰਮ ਤੋਂ ਬਰਾਮਦ ਕਰ ਲਿਆ ਗਿਆ। ਇਸ ਸਮੇਂ ਮੌਕੇ ਤੇ ਮੌਜੂਦ ਚੌਕੀਂ ਜਲਾਲਦੀਵਾਲ ਦੇ ਇੰਚਾਰਜ਼ ਬਲੌਰ ਸਿੰਘ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਮ੍ਰਿਤਕ ਹੈਪੀ ਅਰੋੜਾ ਦੀ ਮ੍ਰਿਤਕ ਦੇਹ ਦਾ ਅੱਜ ਮਹਿਲ ਕਲਾਂ ਸੋਢੇ ਦੇ ਸਮਸ਼ਾਨ ਘਾਟ ਵਿਚ ਸੈਂਕੜੇ ਲੋਕਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮੈਂਬਰ ਬਲਾਕ ਸੰਮਤੀ ਕਮਿੱਕਰ ਸਿੰਘ ਸੋਢੇ, ਟਰੱਸਟ ਚੇਅਰਮੈਨ ਰਾਜਾ ਰਾਹਲ, ਸੁਖਵਿੰਦਰ ਸਿੰਘ ਸੁੱਖਾ, ਰਾਜਿੰਦਰਪਾਲ ਸਿੰਘ ਬਿੱਟੂ ਚੀਮਾ, ਗੁਰਦੇਵ ਸਿੰਘ ਰਾਹਲ, ਪੰਚ ਮੰਗਤ ਸਿੰਘ ਸਿੱਧੂ, ਸਰਬਜੀਤ ਸਿੰਘ ਸਰਬੀ, ਮਹਿੰਦਰ ਸਿੰਘ ਆੜਤੀਏ, ਰੂਬਲ ਗਿੱਲ ਕੈਨੇਡਾ, ਕਾਂਗਰਸੀ ਆਗੂ ਬਾਬੂ ਰੋਸ਼ਨ ਲਾਲ ਬਾਂਸਲ, ਜਗਰੂਪ ਸਿੰਘ ਕਲਾਲ ਮਾਜਰਾ, ਸੁਸ਼ੀਲ ਕੁਮਾਰ ਬਾਂਸਲ, ਕਿਸਾਨ ਆਗੂ ਗੁਰਜੰਟ ਸਿੰਘ, ਰਾਕੇਸ਼ ਕੁਮਾਰ ਪਾਲੀ, ਗੁਲਬੰਤ ਸਿੰਘ ਔਲਖ, ਮਨਜੋਤ ਸਿੰਘ ਬੂਟਾ, ਨੰਬਰਦਾਰ ਗੁਰਮੇਲ ਸਿੰਘ, ਗੋਬਿੰਦਰ ਸਿੰਘ ਪੰਚ, ਚਮਕੌਰ ਸਿੰਘ ਸੋਢਾ, ਪ੍ਰਦੀਪ ਕੁਮਾਰ ਪੰਮਾ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਨੌਜਵਾਨ ਹੈਪੀ ਅਰੋੜਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਇਗੀ ਦਿੱਤੀ। 

No comments: