jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਸੰਤ ਦਾਦੂਵਾਲ ਅਤੇ ਡੇਰਾ ਸਿਰਸਾ ਮੁਖੀ ਦੀ ਇਕੱਠੀ ਪੇਸ਼ੀ ਨੇ ਪਾਈਆਂ ਪ੍ਰਸ਼ਾਸਨ ਨੂੰ ਭਾਜੜਾਂ

www.sabblok.blogspot.com 

ਸਿਰਸਾ, 4 ਜੂਨ (ਭੁਪਿੰਦਰ ਪੰਨੀਵਾਲੀਆ)-ਅੱਜ ਜ਼ਿਲ੍ਹਾ ਅਦਾਲਤ ਵਿਚ ਡੇਰਾ ਮੁਖੀ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਪੇਸ਼ੀ ਇੱਕੋ ਵੇਲੇ ਹੋਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ | ਬਾਅਦ ਵਿਚ ਪੁਲਿਸ ਨੇ ਸੰਤ ਦਾਦੂਵਾਲ ਨੂੰ ਕੁਝ ਸਮੇਂ ਲਈ ਗੁਰਦੁਆਰਾ ਪਾਤਸ਼ਾਹੀ ਦਸਵੀਂ ਭੇਜਿਆ ਅਤੇ ਇਸ ਸਮੱਸਿਆ ਤੋਂ ਮੁਕਤੀ ਪਾਈ | ਚੇਤੇ ਰਹੇ ਕਿ ਅੱਜ ਸੰਤ ਦਾਦੂਵਾਲ ਵਿਦੇਸ਼ ਜਾਣ ਲਈ ਇਜਾਜ਼ਤ ਅਤੇ ਪਾਸਪੋਰਟ ਲੈੈਣ ਦੇ ਮਾਮਲੇ ਵਿੱਚ ਅਤੇ ਡੇਰਾ ਮੁਖੀ ਰਣਜੀਤ ਸਿੰਘ ਅਤੇ ਸ਼ਹੀਦ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕਾਂਡ ਵਿਚ ਅਦਾਲਤ ਵਿੱਚ ਪੇਸ਼ ਹੋਣ ਲਈ ਆਏ ਸਨ। ਅੱਜ ਸਵੇਰੇ ਜਦੋਂ ਸੰਤ ਬਲਜੀਤ ਸਿੰਘ ਦਾਦੂਵਾਲ ਆਪਣੇ ਸਮਰਥਕਾਂ ਨਾਲ ਪੇਸ਼ੀ ਭੁਗਤਣ ਲਈ ਅਦਾਲਤ ਵਿੱਚ ਪਹੁੰਚੇ ਤਾਂ ਉੱਥੇ ਮੌਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਕੁੱਝ ਸਮੇਂ ਲਈ ਗੁਰਦੁਆਰਾ ਪਾਤਸ਼ਾਹੀ ਦਸਵੀਂ ਚਲੇ ਜਾਣ ਦੀ ਬੇਨਤੀ ਕੀਤੀ ਕਿਉਂਕਿ ਅੱਜ ਹੀ ਡੇਰਾ ਮੁਖੀ ਦੀ ਵੀ ਅਦਾਲਤ ਵਿੱਚ ਰਣਜੀਤ ਸਿੰਘ ਅਤੇ ਸ਼ਹੀਦ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲਕਾਂਡ ਵਿੱਚ ਪੇਸ਼ੀ ਸੀ। ਜਿਸ ਕਰਕੇ ਅਦਾਲਤ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਮੌਜੂਦ ਸਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਾਰਮਿਕ ਆਗੂਆਂ ਦੇ ਸਮਰਥੱਕਾਂ ਵਿੱਚ ਲੜਾਈ ਨਾ ਹੋ ਜਾਵੇ। ਪੁਲਿਸ ਵੱਲੋਂ ਸੰਤ ਦਾਦੂਵਾਲ ਦੀ ਸੁਰੱਖਿਆ ਲਈ ਵੀ ਵਿਸ਼ੇਸ਼ ਪੁਲਿਸ ਟੁਕੜੀ ਤਾਇਨਾਤ ਕੀਤੀ ਹੋਈ ਸੀ। ਪੁਲਿਸ ਦੀ ਬੇਨਤੀ 'ਤੇ ਸੰਤ ਬਲਜੀਤ ਸਿੰਘ ਦਾਦੂਵਾਲ ਕੁੱਝ ਸਮੇਂ ਲਈ ਗੁਰਦੁਆਰਾ ਸਾਹਿਬ ਵਿੱਚ ਚਲੇ ਗਏ। ਇਸ ਤੋਂ ਬਾਅਦ ਜਦੋਂ ਡੇਰਾ ਮੁਖੀ ਨੇ ਪੇਸ਼ੀ ਭੁਗਤ ਲਈ ਅਤੇ ਉਹ ਵਾਪਿਸ ਆਪਣੇ ਡੇਰੇ ਵੱਲ ਚਲਾ ਗਿਆ ਤਾਂ ਸੰਤ ਦਾਦੂਵਾਲ ਨੂੰ ਅਦਾਲਤ ਵਿੱਚ ਬੁਲਾਇਆ ਗਿਆ। ਇਸ ਤਰ੍ਹਾਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਸ ਸਥਿਤੀ ਤੋਂ ਮੁਕਤੀ ਪਾਈ। ਦੂਜੇ ਪਾਸੇ ਅੱਜ ਅਦਾਲਤ ਵਿੱਚ ਸੰਤ ਦਾਦੂਵਾਲ ਦੇ ਪਾਸਪੋਰਟ ਅਤੇ ਵਿਦੇਸ਼ ਜਾਣ ਦੀ ਇਜਾਜ਼ਤ ਮਾਮਲੇ ਵਿਚ ਸੁਣਵਾਈ ਹੋਈ। ਅਦਾਲਤ ਨੇ ਸੰਤ ਦਾਦੂਵਾਲ ਨੂੰ ਇੱਕ ਮਹੀਨੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੰਦੇ ਹੋਏ ਉਨ੍ਹਾਂ ਨੂੰ ਪਾਸਪੋਰਟ ਸੌਂਪ ਦਿੱਤਾ। ਇਸ ਤਰਾਂ ਡੇਰਾ ਮੁਖੀ ਨੇ ਵੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਿੱਚ ਪੇਸ਼ੀ ਭੁਗਤੀ। ਡੇਰਾ ਮੁਖੀ ਦੀ ਅਗਲੀ ਪੇਸ਼ੀ 6 ਅਤੇ 7 ਜੁਲਾਈ ਨੂੰ ਤੈਅ ਕੀਤੀ ਗਈ ਹੈ

No comments: