jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਦਾਜ ਦੇ ਲਾਲਚੀਆਂ ਨੇ ਦਿੱਤੀ ਇਕ ਹੋਰ ਅਬਲਾ ਦੀ ਬਲੀ


ਦਾਜ ਦੇ ਲਾਲਚੀਆਂ ਨੇ ਦਿੱਤੀ ਇਕ ਹੋਰ ਅਬਲਾ ਦੀ ਬਲੀ  (ਵੀਡੀਓ)
ਅੰਮ੍ਰਿਤਸਰ- ਅੰਮ੍ਰਿਤਸਰ ਦੇ ਪਾਸ਼ ਇਲਾਕੇ ਗ੍ਰੀਨ ਐਵੇਨਿਊ 'ਚ ਇਕ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਨੂੰ ਉਸ ਦੇ ਆਪਣੇ ਪਤੀ ਨੇ ਤੇਲ ਸੁੱਟ ਕੇ ਜ਼ਿੰਦਾ ਸਾੜ ਦਿੱਤਾ। 20 ਦਿਨ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਮਹਿਲਾ ਨੇ ਐਤਵਾਰ ਨੂੰ ਦਮ ਤੋੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਸੋਨੀਆ ਦਾ ਵਿਆਹ ਕਰੀਬ 14 ਸਾਲ ਪਹਿਲਾਂ ਗ੍ਰੀਨ ਐਵੇਨਿਊ ਨਿਵਾਸੀ ਅਸ਼ਵਨੀ ਨਾਲ ਹੋਇਆ ਸੀ। ਅਸ਼ਵਨੀ ਇਕ ਬਹੁਤ ਵੱਡੀ ਦਵਾਈ ਦੀ ਕੰਪਨੀ ਚਲਾਉਂਦਾ ਸੀ। ਵਿਆਹ ਤੋਂ ਬਾਅਦ ਅਸ਼ਵਨੀ ਸੋਨੀਆ ਨਾਲ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਦਾ ਸੀ ਜਿਸ ਕਾਰਨ ਸੋਨੀਆ ਹਮੇਸ਼ਾ ਤਨਾਅ 'ਚ ਰਹਿੰਦੀ ਸੀ। ਪਿਛਲੇ ਕੁਝ ਦਿਨਾਂ ਤੋਂ ਸੋਨੀਆ ਦੇ ਪਤੀ ਅਸ਼ਵਨੀ ਦੇ ਕਿਸੇ ਹੋਰ ਮਹਿਲਾ ਨਾਲ ਸੰਬੰਧ ਬਣ ਗਏ ਸਨ ਜਿਸ ਕਾਰਨ ਦੋਹਾਂ ਦਰਮਿਆਨ ਹਮੇਸ਼ਾ ਝਗੜਾ ਰਹਿੰਦਾ ਸੀ। ਇਸੇ ਦੇ ਚੱਲਦੇ ਇਕ ਦਿਨ ਅਸ਼ਵਨੀ ਨੇ ਸੋਨੀਆ 'ਤੇ ਕੋਈ ਕੈਮਿਕਲ ਸੁੱਟਿਆ ਅਤੇ ਉਸ ਤੋਂ ਬਾਅਦ ਉਸ ਨੂੰ ਅੱਗ ਲਗਾ ਦਿੱਤੀ। ਸੋਨੀਆ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ 20 ਦਿਨ ਬਾਅਦ ਜਿੰਦਗੀ ਅਤੇ ਮੌਤ ਦੀ ਲੜਾਈ ਤੋਂ ਬਾਅਦ ਸੋਨੀਆ ਨੇ ਦਮ ਤੋੜ ਦਿੱਤਾ। ਸੋਨੀਆ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਅਸ਼ਵਨੀ ਦੇ ਉੱਚੇ ਰਸੂਖ ਕਾਰਨ ਪੁਲਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਪੀੜਤਾ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਦਾ ਘਿਰਾਓ ਕਰਨਗੇ।
ਉਧਰ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਇਕ  ਸ਼ਿਕਾਇਤ ਮਿਲੀ ਸੀ ਕਿ 9 ਮਈ ਨੂੰ ਇਕ ਮਹਿਲਾ ਨੂੰ ਅੱਗ ਲੱਗ ਗਈ ਹੈ। ਇਸ ਮਾਮਲੇ 'ਚ ਜੱਜ ਸਾਹਮਣੇ ਬਿਆਨ ਦਰਜ ਕੀਤੇ ਗਏ ਸਨ ਜਿਨ੍ਹਾਂ 'ਚ ਮਹਿਲਾ ਨੇ ਆਪਣੇ ਪਤੀ, ਸੱਸ, ਸਹੁਰੇ, ਦਿਓਰ ਅਤੇ ਦਰਾਣੀ ਦਾ ਨਾਂ ਲਿਆ ਸੀ ਜਿਨ੍ਹਾਂ ਖਿਲਾਫ ਹੱਤਿਆ ਦੀ ਕੋਸ਼ਿਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਸ ਦਾ ਕਹਿਣਾ ਹੈ ਕਿ ਇਨ੍ਹਾਂ 5 ਦੋਸ਼ੀਆਂ 'ਚੋਂ ਮਹਿਲਾ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ।


No comments: