ਤਹਿਰਾਨ, 2 ਜੂਨ (ਏਜੰਸੀ) - ਈਰਾਨ ਦੇ ਰਾਸ਼ਟਰਪਤੀ ਅਹਮਦੀਨੇਜ਼ਾਦ ਅੱਜ ਇਕ ਹੈਲੀਕਾਪਟਰ ਹਾਦਸੇ 'ਚ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਪੂਰਵੀ ਉਤਰ ਹਿੱਸੇ 'ਚ ਹੰਗਾਮੀ ਹਾਲਤ 'ਚ ਉਤਾਰਨਾ ਪਿਆ। ਰਿਪੋਰਟ ਅਨੁਸਾਰ ਡਾ: ਅਹਮਦੀਨੇਜ਼ਾਦ ਅਤੇ ਕਈ ਹੋਰ ਅਧਿਕਾਰੀਆਂ ਨੂੰ ਲੈ ਕਾ ਜਾ ਰਿਹਾ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਪਰ ਪਾਇਲਟ ਇਸ ਨੂੰ ਸੁਰੱਖਿਅਤ ਉਤਾਰਨ 'ਚ ਕਾਮਯਾਬ ਰਿਹਾ।