www.sabblok.blogspot.com
ਨਵੀਂ ਦਿੱਲੀ, 21 ਜੂਨ (ਏਜੰਸੀ) - ਕੇਂਦਰੀ ਵਿਤ ਮੰਤਰੀ ਪੀ. ਚਿੰਦਾਂਬਰਮ ਨੇ ਸ਼ੁੱਕਰਵਾਰ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਅਗਲੇ ਹਫ਼ਤੇ ਹੋਣ ਵਾਲੀ ਬੈਠਕ 'ਚ ਰਸੋਈ ਗੈਸ ਦੀਆਂ ਕੀਮਤਾਂ ਵਧਾਉਣ 'ਤੇ ਫੈਸਲਾ ਲੈ ਸਕਦਾ ਹੈ। ਇਹ ਮੁੱਦਾ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਸਮਿਤੀ ਦੀ ਬੈਠਕ ਦੇ ਏਜੰਡੇ 'ਚ ਵਾਧੂ ਵਿਸ਼ੇ ਦੇ ਰੂਪ 'ਚ ਸੂਚੀਬੱਧ ਸੀ, ਪਰ ਫੈਸਲੇ ਨੂੰ ਅੱਗੇ ਟਾਲ ਦਿੱਤਾ ਗਿਆ ਕਿਉਂਕਿ ਪੈਟਰੋਲੀਅਮ ਮੰਤਰੀ ਐਮ. ਵੀਰੱਪਾ ਮੋਇਲੀ ਇਕ ਅਧਿਕਾਰਕ ਯਾਤਰਾ 'ਤੇ ਦੇਸ਼ 'ਚੋਂ ਬਾਹਰ ਸਨ। ਕੈਬਨਿਟ ਦੀ ਮੀਟਿੰਗ ਤੋਂ ਬਾਅਦ ਚਿੰਦਾਂਬਰਮ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਜਦ ਬੈਠਕ ਹੋਵੇਗੀ ਤੇ ਪੈਟਰੋਲੀਅਮ ਮੰਤਰੀ ਇੱਥੇ ਹੋਣਗੇ, ਉਦੋਂ ਅਸੀਂ ਰਸੋਈ ਗੈਸ ਕੀਮਤ ਵਾਧੇ 'ਤੇ ਫੈਸਲਾ ਲੈ ਸਕਾਂਗੇ।

No comments:
Post a Comment