www.sabblok.blogspot.com
ਦੇਹਰਾਦੂਨ, 21 ਜੂਨ (ਏਜੰਸੀ) - ਉਤਰਾਖੰਡ 'ਚ ਹੜ੍ਹਾਂ ਕਰਕੇ ਵੱਖ-ਵੱਖ ਥਾਵਾਂ 'ਚ ਫਸੇ ਕੁਲ 33,182 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਦ ਕਿ ਪਹਾੜੀਆਂ 'ਚ ਲਾਪਤਾ ਤੇ ਫਸੇ ਹਜ਼ਾਰਾਂ ਲੋਕਾਂ ਨੂੰ ਬਚਾਉਂਣ ਲਈ ਰਾਹਤ ਤੇ ਬਚਾਅ ਕਾਰਜ ਯੁੱਧ ਪੱਧਰ 'ਤੇ ਜਾਰੀ ਹਨ। ਹੜ੍ਹ ਨਾਲ ਬੁਰੀ ਤਰਾਂ ਬਰਬਾਦ ਹੋਏ ਬਦਰੀਨਾਥ 'ਚੋਂ ਲਗਭਗ ਸਾਰੇ ਲੋਕਾਂ ਨੂੰ ਕੱਢ ਲਿਆ ਗਿਆ ਹੈ। ਅੱਜ ਪ੍ਰਮੁੱਖ ਰੂਪ 'ਚ ਰਾਹਤ ਤੇ ਬਚਾਅ ਕਾਰਜ ਗੌਰੀਕੁੰਡ ਤੇ ਰਾਮਬਾੜਾ 'ਚ ਚਲਾਇਆ ਜਾਵੇਗਾ। ਸਮਝਿਆ ਜਾਂਦਾ ਹੈ ਕਿ ਰਾਮਬਾੜਾ 'ਚ 5,000 ਤੋਂ ਵੱਧ ਲੋਕ ਫਸੇ ਹੋਏ ਹਨ। ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ ਵੱਖ-ਵੱਖ ਥਾਵਾਂ 'ਤੇ ਕੁੱਲ 50,422 ਯਾਤਰੀ ਅਜੇ ਵੀ ਫਸੇ ਹੋਏ ਹਨ, ਜਦ ਕਿ 13,000 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸੈਨਾ, ਹਵਾਈ ਸੈਨਾ ਤੇ ਉਤਰਾਖੰਡ ਸਰਕਾਰ ਦੇ ਕਰਮਚਾਰੀਆਂ ਤੇ ਹੈਲੀਕਾਪਟਰਾਂ ਦੀ ਮਦਦ ਨਾਲ ਤਲਾਸ਼ੀ, ਬਚਾਅ ਤੇ ਰਾਹਤ ਦੇ ਕੰਮ ਚਲਾਏ ਜਾ ਰਹੇ ਹਨ

No comments:
Post a Comment