www.sabblok.blogspot.com
ਫ਼ਰੀਦਕੋਟ, 14 ਜੂਨ (ਗੁਰਮੀਤ ਸਿੰਘ)-ਸਾਂਝੇ ਅਧਿਆਪਕ ਮੋਰਚੇ ਦਾ ਇਕ ਵਫ਼ਦ ਪ੍ਰੇਮ ਚਾਵਲਾ, ਸੁਖਵਿੰਦਰ ਸਿੰਘ ਸੁੱਖੀ, ਗੁਰਪ੍ਰੀਤ ਰੰਧਾਵਾ ਅਤੇ ਮਲਕੀਤ ਸਿੰਘ ਭਾਣਾ ਦੀ ਅਗਵਾਈ ਵਿਚ ਐਸ.ਪੀ. (ਡੀ.) ਫ਼ਰੀਦਕੋਟ ਬਹਾਦਰ ਸਿੰਘ ਨੂੰ ਮਿਲਿਆ | ਵਫ਼ਦ ਨੇ ਮੰਗ ਕੀਤੀ ਕਿ ਥਾਣਾ ਸਿਟੀ ਕੋਤਵਾਲੀ ਫ਼ਰੀਦਕੋਟ ਵੱਲੋਂ ਸਥਾਨਕ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਮਾਲਕ ਜਗਦੀਸ਼ ਰਾਏ ਸ਼ਰਮਾ ਿਖ਼ਲਾਫ਼ 27 ਅਪ੍ਰੈਲ ਨੂੰ ਦਰਜ ਮੁਕੱਦਮਾ ਨੰਬਰ 120 'ਤੇ ਅਗਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਵੱਲੋਂ ਵਾਰ-ਵਾਰ ਪ੍ਰੀਖਿਆ ਡਿਊਟੀ ਦੇਣ ਵਾਲੇ ਸਰਕਾਰੀ ਮੁਲਾਜ਼ਮਾਂ ਨਾਲ ਕੀਤੀ ਜਾਣ ਵਾਲੀ ਧੱਕੇਸ਼ਾਹੀ ਅਤੇ ਦੁਰਵਿਹਾਰ ਨੂੰ ਠੱਲ੍ਹ ਪਾਈ ਜਾ ਸਕੇ | ਵਫ਼ਦ ਵੱਲੋਂ ਐਸ.ਐਸ.ਪੀ. ਦੇ ਨਾਂ ਮੰਗ-ਪੱਤਰ ਉਕਤ ਅਧਿਕਾਰੀ ਨੂੰ ਦਿੱਤਾ ਗਿਆ | ਵਫ਼ਦ ਨੂੰ ਅਧਿਕਾਰੀ ਨੇ ਛੇਤੀ ਹੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਵਰਨਣਯੋਗ ਹੈ ਕਿ ਜਗਦੀਸ਼ ਰਾਏ ਸ਼ਰਮਾ ਨੇ ਸਤੰਬਰ, 2012 ਦੀਆਂ ਪ੍ਰੀਖਿਆਵਾਂ ਦੌਰਾਨ ਮਿਤੀ 8-09-2012 ਨੂੰ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਪ੍ਰੀਖਿਆ ਡਿਊਟੀ ਦੇ ਰਹੇ ਸਟਾਫ਼ ਨਾਲ ਦੁਰਵਿਹਾਰ ਕੀਤਾ ਸੀ ਅਤੇ ਇਸ ਮਾਮਲੇ ਦੀ ਵਿਭਾਗੀ ਪੜਤਾਲ ਕਰਨ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਅਰੋੜਾ ਨੂੰ ਫ਼ੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ | ਇਸ ਮੌਕੇ ਗੁਰਦਿਆਲ ਸਿੰਘ ਭੱਟੀ, ਅਸ਼ੋਕ ਕੌਸ਼ਲ, ਕੁਲਵੰਤ ਚਾਨੀ, ਹਰਿੰਦਰ ਸ਼ਰਮਾ ਅਵਤਾਰ ਸਿੰਘ, ਸੁੰਦਰ ਸਿੰਘ ਨਿਰਮੋਹੀ, ਮੱਖਣ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਸਹਿਦੇਵ ਅਤੇ ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ |

No comments:
Post a Comment