jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 15 June 2013

ਸਿੱਖਿਆ ਦੇ ਖੇਤਰ ਵਿਚ ਦੇਸ਼ ਪੱਛੜਿਆ: ਗਰਗ

www.sabblok.blogspot.com

ਨਾਭਾ, 14 ਜੂਨ
‘‘ਮੌਜੂਦਾ ਵਿਕਾਸ ਦੇ ਮਾਡਲ ਵਿੱਚ ਸਭ ਨੂੰ ਬਰਾਬਰ ਵਿਕਾਸ ਦੇ ਮੌਕੇ ਦੇਣ ਦੀ ਸਮਰੱਥਾ ਨਹੀਂ ਹੈ। ਇਸ ਕਰਕੇ ਸਿੱਖਿਆ ਦੇ ਖੇਤਰ ਵਿੱਚ ਵੀ ਦੇਸ਼ ਦਾ ਵੱਡਾ ਹਿੱਸਾ ਲੋਕ ਪੱਛੜ ਗਏ ਹਨ।’’ ਇਹ ਪ੍ਰਗਟਾਵਾ ਸਿੱਖਿਆ ਸ਼ਾਸਤਰੀ ਡਾ. ਪਿਆਰਾ ਲਾਲ ਗਰਗ ਨੇ ਅੱਜ ਇਥੇ ਸਿੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਅਮਨ ਕਮਿਊਨਿਟੀ ਹਾਲ ਵਿੱਚ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਜੋ ਸਿਲੇਬਸ ਲਗਾਏ ਵੀ ਗਏ ਹਨ, ਉਹ ਸਮੇਂ ਦੇ ਹਾਣ ਦਾ ਨਹੀਂ ਹੈ। ਸਿੱਖਿਆ ਦਾ ਪੱਧਰ ਦਿਨੋਂ-ਦਿਨ ਡਿੱਗ ਰਿਹਾ ਹੈ। ਸਿੱਖਿਆ ਵਿਭਾਗ ਵਿੱਚ ਕੰਮ ਕਰਦੀਆਂ ਯੂਨੀਅਨਾਂ ਦੀ ਸਥਿਤੀ ਮਜ਼ਬੂਤ ਨਹੀਂ ਹੈ। ਇਸ ਲਈ ਅੱਜ ਲੋੜ ਹੈ ਕਿ ਯੂਨੀਅਨਾਂ ਵੀ ਆਪਣੇ ਤਰੀਕੇ, ਮੰਗਾਂ ਅਤੇ ਕੰਮ ਕਰਨ ਦੇ ਕਲਚਰ ਬਾਰੇ ਨਵੀਂ ਦਿਸ਼ਾ ਤੋਂ ਸੋਚਣ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਅੱਜ ਦਾ ਸਮਾਜ ਪਿਛਲੇ ਸਮੇਂ ਨਾਲੋਂ ਜ਼ਿਆਦਾ ਅਸੁਰੱਖਿਅਤ ਹੈ। ਕਾਰਪੋਰੇਟ ਵਿਕਾਸ ਮਾਡਲ ਨੇ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੀ ਲੋਕਾਂ ਵਿੱਚ ਪੈਦਾ ਕੀਤੀ ਸੋਚ ਸਦਕਾ ਹੀ ਵੱਡੇ ਵੱਡੇ ਘਪਲੇ ਸਾਹਮਣੇ ਆ ਰਹੇ ਹਨ। ਇਸੇ ਮਾਡਲ ਨੇ ਆਪਣੇ-ਆਪ ਨੂੰ ਅੱਗੇ ਤੋਰਨ ਲਈ ਕੁੱਝ ਗਿਣਵੇਂ ਲੋਕਾਂ ਨੂੰ ਵੱਡੀਆਂ ਤਨਖਾਹਾਂ ਦੇ ਕੇ ਆਪਣਾ ਸਾਮਾਨ ਵੇਚਣ ਦੀ ਮੰਡੀ ਤਿਆਰ ਕੀਤੀ ਹੈ। ਇਸ ਮੌਕੇ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਅੱਜ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਆਰ ਟੀ ਈ ਜਾਂ ਸਮੈਸਟਰ ਸਿਸਟਮ ਕਰਕੇ ਸਿੱਖਿਆ ਵਿੱਚ ਊਣਤਾਈਆਂ ਆਈਆਂ ਹਨ, ਇਹ ਗੱਲ ਸਹੀ ਸਾਬਤ ਨਹੀਂ ਹੁੰਦੀ ਕਿਉਂਕਿ ਸਿੱਖਿਆ ਦਾ ਢਾਂਚਾ ਤਾਂ ਪਹਿਲਾਂ ਹੀ ਗੜਬੜਾ ਗਿਆ ਸੀ। ਇਸ ਮੌਕੇ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਪਿਲਾਨੀ, ਰਾਜਸਥਾਨ ਦੇ ਪ੍ਰੋ. ਬਿਮਲ ਭਨੋਟ ਨੇ ਕਿਹਾ ਕਿ ਸਿੱਖਿਆ ਵਿੱਚ ਨਿੱਜੀਕਰਨ ਨੂੰ ਉਭਾਰ ਕੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਸਿੱਖਿਆ ਵਿਕਾਸ ਮੰਚ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਨੇ ਸੈਮੀਨਾਰ ਦੇ ਵਿਸ਼ੇ ’ਤੇ ਚਾਨਣਾ ਪਾਇਆ। ਇਸ ਮੌਕੇ ਆਈ ਡੀ ਪੀ ਦੇ ਸੂਬਾ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ, ਹਰਬੰਸ ਸਿੰਘ ਮਾਂਗਟ, ਸ਼ੋਸਲ ਅਤੇ ਵੈਲਫੇਅਰ ਕਲੱਬ ਨਾਭਾ ਦੇ ਸੈਕਟਰੀ ਸੁਖਦੇਵ ਸਿੰਘ ਢੀਂਡਸਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਨਛੱਤਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

No comments: