jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 3 June 2013

ਅਧਿਆਪਕਾਂ ਵਲੋਂ ਸਰਕਾਰੀ ਜਬਰ ਵਿਰੁੱਧ ਪਿੰਡਾਂ ਵਿਚ ਰੋਸ ਰੈਲੀਆਂ ਕਰਨ ਦਾ ਐਲਾਨ

www.sabblok.blogspot.com

ਬਠਿੰਡਾ, 3 ਜੂਨ (ਹੁਕਮ ਚੰਦ ਸ਼ਰਮਾ)- ਅੱਜ ਐਸ.ਐਸ.ਏ./ਆਰ.ਐਮ.ਐਸ.ਏ. ਅਤੇ ਸੀ.ਐਸ.ਐਸ. ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦੀ ਮੀਟਿੰਗ ਟੀਚਰਜ਼ ਹੋਮ ਵਿਖੇ ਹੋਈ, ਜਿਸ ਵਿਚ ਅਕਾਲੀ-ਭਾਜਪਾ ਸਰਕਾਰ ਦੁਆਰਾ 13 ਮਹੀਨਿਆਂ ਦੀ ਤਨਖ਼ਾਹ ਦੀ ਮੰਗ ਕਰਦੇ ਅਧਿਆਪਕਾਂ ਨੂੰ ਜੇਲ੍ਹੀ ਡੱਕਣ ਦੇ ਖਿਲਾਫ਼ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਅਗਲੀ ਰਣਨੀਤੀ ਤੈਅ ਕਰਦਿਆਂ 100 ਪਿੰਡਾਂ ਵਿਚ ਪੰਜਾਬ ਸਰਕਾਰ ਦੀ ਜਾਬਰ ਨੀਤੀ ਤੇ ਅਧਿਆਪਕਾਂ ਦੇ ਹੱਕੀ ਸੰਘਰਸ਼ ਨੂੰ ਲੋਕਾਂ ਦੇ ਸਨਮੁੱਖ ਰੱਖਣ ਅਤੇ ਪਿੰਡਾਂ ਵਿਚ ਇਨ੍ਹਾਂ ਅਧਿਆਪਕਾਂ ਦੇ ਹੱਕ ਵਿਚ ਸਮਰੱਥਨ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ | ਪਿੰਡਾਂ ਦੀਆਂ ਸੱਥਾਂ ਵਿਚ ਭਰਵੇਂ ਇਕੱਠ ਕਰਕੇ ਜਾਬਰ ਅਕਾਲੀ-ਭਾਜਪਾ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ | ਝੰਡਾ ਮਾਰਚ, ਮਸਾਲ ਮਾਰਚ, ਜਾਗੋ ਮਾਰਚ ਕੱਢ ਕੇ ਇਨ੍ਹਾਂ ਪਿੰਡਾਂ ਵਿਚੋਂ ਲੋਕਾਂ ਨੂੰ 15 ਜੂਨ ਨੂੰ ਹੋ ਰਹੀ ਸੂਬਾ ਪੱਧਰੀ ਰੈਲੀ ਵਿਚ ਲੁਧਿਆਣੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਵੇਗਾ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਲਾਹਕਾਰ ਹਰਜੀਤ ਜੀਦਾ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸਮਾਜ ਦੇ ਸਭਨਾਂ ਵਰਗਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ | ਜ਼ਿਲ੍ਹਾ ਮੀਤ ਪ੍ਰਧਾਨ ਲਵਜੀਤ ਨੇ ਬਠਿੰਡਾ ਪ੍ਰਸਾਸ਼ਨ ਦੇ ਪੱਖਪਾਤੀ ਰਵੱਈਏ ਦੀ ਅਲੋਚਨਾ ਕੀਤੀ | ਆਗੂਆਂ ਨੇ ਇਹ ਵੀ ਰੋਸ ਪ੍ਰਗਟ ਕੀਤਾ ਕਿ ਨੰਨ੍ਹੀ ਛਾਂ ਦਾ ਨਾਟਕ ਕਰਨ ਵਾਲੀ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਲੋਕ ਸੋਭਾ ਦੇ ਹਲਕੇ ਵਿਚ ਸਭ ਤੋਂ ਜਿਆਦਾ ਤਸੱਦਦ ਔਰਤਾਂ ਅਤੇ ਰੁਜਗਾਰ ਮੰਗਦੀਆਂ ਲੜਕੀਆਂ ਉਪਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ ਯੂਨੀਅਨ ਪੰਜਾਬ ਪੱਧਰ ਦੀ ਸਰਗਰਮੀ ਨਾਲ ਸਰਕਾਰ ਦੇ ਜਾਬਰ ਹੱਲੇ ਨੂੰ ਰਣਨੀਤੀ ਬਣਾ ਕੇ ਚੱਲ ਰਹੀ ਹੈ, ਅਤੇ ਸਰਕਾਰ ਦੇ ਇਸ ਜਾਬਰ ਅੱਗੇ ਨਹੀਂ ਝੁਕੇਗੀ | ਜਿਨ੍ਹੀ ਦੇਰ ਤੱਕ ਸੀ.ਐਸ.ਐਸ ਅਧਿਆਪਕਾਂ ਦੀ 14 ਮਹੀਨਿਆਂ ਦੀ ਤਨਖਾਹ ਉਨ੍ਹਾਂ ਨੂੰ ਨਹੀਂ ਮਿਲਦੀ ਤੇ ਜੇਲ੍ਹੀ ਡੱਕੇ ਸਾਥੀ ਰਿਹਾਅ ਨਹੰੀ ਕੀਤੇ ਜਾਂਦੇ, ਜਥੇਬੰਦੀ ਲਗਾਤਾਰ ਸੰਘਰਸ਼ ਦੇ ਰਾਹ ਪੈ ਕੇ ਸਰਕਾਰ ਦੇ ਜਬਰ ਦਾ ਸਾਹਮਣਾ ਕਰੇਗੀ | ਇਸ ਮੀਟਿੰਗ ਵਿਚ ਜਗਸੀਰ ਬੇਗਾ, ਮਨੀਸ਼, ਕੁਲਵਿੰਦਰ ਸਿੰਘ, ਕਮਲ ਰਾਮਪੁਰਾ, 7654 ਯੂਨੀਅਨ ਦੇ ਪਰਵਿੰਦਰ ਸਿੰਘ, ਡੈਮੋਕਰੇਟਿਕ ਟੀਚਰ ਫਰੰਟ ਤੋ ਰੇਸ਼ਮ, ਗਗਨ ਗਰੋਵਰ, ਬਲਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਤੋਂ ਪਵੇਲ, ਸੁਮੀਤ, ਬਲਕਰਨ, ਈ.ਟੀ.ਟੀ. ਟੀਚਰ ਯੂਨੀਅਨ ਤੋਂ ਗੁਰਮੁੱਖ ਨਥਾਣਾ ਅਤੇ ਗੁਰਪ੍ਰੀਤ ਖੇਮੁਆਣਾ ਆਦਿ ਸ਼ਾਮਿਲ ਹੋਏ

No comments: