jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਪੰਜਾਬ ਨਵੰਬਰ ਵਿੱਚ ਚੌਥੇ ਵਿਸ਼ਵ ਕਬੱਡੀ ਕੱਪ ਲਈ ਤਿਆਰ - ਸੁਖਬੀਰ

www.sabblok.blogspot.com
ਸਤੰਬਰ ਵਿੱਚ ਚਾਰ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਕਰਾਉਣ ਦੀ ਤਿਆਰੀ
96 ਕਰੋੜ ਦੀ ਲਾਗਤ ਨਾਲ 11 ਵਿਸ਼ਵ ਪੱਧਰੀ ਫਲੱਡ ਲਾਈਟਾਂ ਵਾਲੇ ਸਟੇਡੀਅਮ ਤਿਆਰ
46 ਕਰੋੜ ਦੀ ਲਾਗਤ ਵਾਲੇ 9 ਸਟੇਡੀਅਮ ਦਸੰਬਰ ਤੱਕ ਹੋਣਗੇ ਮੁਕੰਮਲ
ਓਲੰਪਿਕ ਪੱਧਰ ਦੇ ਦੋ ਸਿੰਥੈਟਿਕ ਟਰੈਕ ਲੋਕਾਂ ਨੂੰ ਹੋਣਗੇ ਸਮਰਪਿਤ
                                                                                    ਚੰਡੀਗੜ੍ਹ, 2 ਜੂਨ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਸਪੱਸ਼ਟ ਕੀਤਾ ਕਿ ਪੰਜਾਬ ਨਵੰਬਰ, 2013 ਦੇ ਮੱਧ ਵਿੱਚ ਚੌਥਾ ਵਿਸ਼ਵ ਕਬੱਡੀ ਕੱਪ ਕਰਾਉਣ ਲਈ ਤਿਆਰ ਹੈ ਜਿਸ ਵਿੱਚ 25 ਦੇਸ਼ਾਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ 15 ਦਿਨ ਚੱਲਣ ਵਾਲੇ ਮੈਚਾਂ ਦੀ ਰਿਕਾਰਡ ਇਨਾਮੀ ਰਾਸ਼ੀ ਲਈ ਭਿੜਨਗੀਆਂ। ਇੱਥੇ ਸਪੋਰਟਸ ਕੰਪਲੈਕਸਾਂ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਵਿੱਚ ਉਨ੍ਹਾਂ ਨੇ ਸਾਲ 2013-14 ਦੇ ਖੇਡ ਕਲੰਡਰ ਨੂੰ ਅੰਤਿਮ ਛੋਹਾਂ ਪ੍ਰਦਾਨ ਕੀਤੀਆਂ। ਬਾਦਲ ਨੇ ਕਿਹਾ ਕਿ ਕਬੱਡੀ ਕੱਪ ਦੌਰਾਨ ਨਾਡਾ ਦੀਆਂ ਐਂਟੀ ਡੋਪਿੰਡ ਸਬੰਧੀ ਸਖਤ ਹਦਾਇਤਾਂ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਪੰਜਾਬ ਨੂੰ ਯੂਰਪ, ਅਫਰੀਕਾ, ਅਮਰੀਕਾ ਅਤੇ ਹੋਰ ਉਪ ਮਹਾਂਦੀਪਾਂ ਦੀਆਂ ਟੀਮਾਂ ਦੀ ਭਾਗੀਦਾਰੀ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਪੁਰਾਤਨ ਖੇਡ ਕੁਸ਼ਤੀ ਨੂੰ ਓਲੰਪਿਕ ਵਿੱਚ ਸ਼ਾਮਿਲ ਕਰਾਉਣ ਤੋਂ ਇਲਾਵਾ ਕਬੱਡੀ ਨੂੰ 2020 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਿਲ ਕਰਾਉਣ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਕੋਲ ਪਹਿਲਾਂ ਹੀ ਉਪਰਾਲੇ ਕਰ ਚੁੱਕੀ ਹੈ। ਖੇਡ ਕਲੰਡਰ ਨੂੰ ਅੰਤਿਮ ਛੋਹਾਂ ਦਿੰਦਿਆਂ ਬਾਦਲ ਨੇ ਖੇਡ ਵਿਭਾਗ ਦੇ ਸਕੱਤਰ ਅਸ਼ੋਕ ਗੁਪਤਾ ਨੂੰ ਕਿਹਾ ਕਿ ਉਹ ਹਾਕੀ ਇੰਡੀਆ ਅਤੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨਾਲ ਮਸ਼ਵਰਾ ਕਰਕੇ ਚਾਰ ਰਾਜਾਂ ਦੇ ਹਾਕੀ ਟੂਰਨਾਮੈਂਟ ਦੀਆਂ ਤਰੀਕਾਂ ਨਿਰਧਾਰਤ ਕਰਨ। ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੌਰਾਨ ਹੀ ਹਾਕੀ ਸਟੇਡੀਅਮਾਂ ਸਮੇਤ 20 ਸਟੇਡੀਅਮਾਂ ਦਾ ਉਦਘਾਟਨ ਕੀਤਾ ਜਾਣਾ ਹੈ। ਖੇਡਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਲੋੜ 'ਤੇ ਜ਼ੋਰ ਦਿੰਦਿਆਂ ਬਾਦਲ ਨੇ ਕਿਹਾ ਕਿ 96 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਵਿੱਚ 11 ਵਿਸ਼ਵ ਪੱਧਰੀ ਸਟੇਡੀਅਮ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ 9 ਹੋਰ ਸਟੇਡੀਅਮ ਇਸ ਦਸੰਬਰ ਵਿੱਚ ਦੇਸ਼ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਰੇ ਸਟੇਡੀਅਮ ਫਲੱਡ ਲਾਈਟਾਂ ਵਾਲੇ ਹਨ ਅਤੇ ਪਿੰਡ ਘੁੱਦਾ ਅਤੇ ਬਾਦਲ ਦੇ ਖੇਡ ਸਟੇਡੀਅਮ ਵਿੱਚ ਪ੍ਰਤੀ ਸਟੇਡੀਅਮ 5 ਕਰੋੜ ਰੁਪਏ ਦੀ ਲਾਗਤ ਨਾਲ ਸਿੰਥੈਟਿਕ ਟਰੈਕ ਤਿਆਰ ਕੀਤੇ ਗਏ ਹਨ। ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਮੁਕੰਮਲ ਕੀਤੇ 11 ਸਟੇਡੀਅਮ ਵਿੱਚੋਂ ਬਠਿੰਡਾ, ਸੰਗਰੂਰ, ਅੰਮ੍ਰਿਤਸਰ, ਗੁਰਦਾਸਪੁਰ, ਮੁਹਾਲੀ, ਫਰੀਦਕੋਟ, ਪੀ ਏ ਯੂ ਲੁਧਿਆਣਾ, ਜਲੰਧਰ ਅਤੇ ਘੁੱਦਾ ਦੇ ਸਟੇਲਡੀਅਮ ਵਿੱਚ ਫਲੱਡ ਲਾਈਟਾਂ ਦੀ ਸਹੂਲਤ ਹੈ ਜਦੋਂ ਕਿ ਜ਼ਿਆਦਤਰ ਐਸ਼ਟਰੋਟਰਫ ਵਾਲੇ ਹਨ। ਦਸੰਬਰ ਤੱਕ 9 ਹੋਰ ਸਟੇਡੀਅਮ ਮੁਕੰਮਲ ਕਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਮਾਨਸਾ, ਲੁਧਿਆਣਾ, ਹੁਸ਼ਿਆਰਪੁਰ, ਜੀ ਐਨ ਡੀ ਯੂ ਅੰਮ੍ਰਿਤਸਰ, ਹਾਕੀ ਸਟੇਡੀਅਮ ਬਠਿੰਡਾ, ਹਾਕੀ ਸਟੇਡੀਅਮ ਪਿੰਡ ਬਾਦਲ, ਸਿੰਥੈਟਿਕ ਟਰੈਕ ਪਿੰਡ ਬਾਦਲ ਅਤੇ ਮਲਟੀਪਰਪਜ਼ ਸਟੇਡੀਅਮ ਜਲਾਲਾਬਾਦ, ਫਾਜ਼ਿਲਕਾ ਸ਼ਾਮਿਲ ਹਨ। ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਖੇਡਾਂ ਦੇ ਬੁਨਿਆਦੀ ਢਾਂਚੇ 'ਤੇ ਜ਼ੋਰ ਦੇ ਰਹੀ ਹੈ। ਇਸ ਸਰਕਾਰ ਦੇ 2007-12 ਦੇ ਕਾਰਜਕਾਲ ਦੌਰਾਨ 200 ਕਰੋੜ ਰੁਪਏ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ 'ਤੇ ਖਰਚੇ ਗਏ ਜਿਸ ਵਿੱਚ 6 ਐਸ਼ਟਰੋਟਰਫ ਸਟੇਡੀਅਮ, 7 ਮਲਟੀਪਰਪਜ਼ ਸਟੇਡੀਅਮ ਅਤੇ ਮੁਹਾਲੀ ਦਾ ਸਪੋਰਟਸ ਕੰਪਲੈਕਸ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਡ ਸੱਭਿਆਚਾਰ ਵਿਕਸਤ ਕਰਨ ਲਈ ਅਕਾਲੀ-ਭਾਜਪਾ ਸਰਕਾਰ ਨੇ 22 ਕਰੋੜ ਰੁਪਏ ਦੀ ਲਾਗਤ 5000 ਪੇਂਡੂ ਜਿੰਮਾਂ ਨੂੰ 9 ਹਜ਼ਾਰ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਅਤੇ ਅੰਤਰਰਾਸ਼ਟਰੀ ਖੇਡ ਮੇਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ 9æ81 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ। ਉਪ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਸਰਕਾਰੀ ਨੌਕਰੀਆਂ ਵਿੱਚ 3 ਫੀਸਦੀ ਸਪੋਰਟਸ ਕੋਟਾ ਨਿਰਧਾਰਤ ਕਰਨ ਦੇ ਨਾਲ ਨਾਲ 10 ਪ੍ਰਸਿੱਧ ਖਿਡਾਰੀਆਂ ਨੂੰ ਕੈਟੇਗਰੀ ਏ ਨੌਕਰੀਆਂ ਦਿੱਤੀਆਂ ਗਈਆਂ। ਰਾਜ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਦਾ ਵਾਅਦਾ ਕਰਦਿਆਂ ਬਾਦਲ ਨੇ ਕਿਹਾ ਕਿ ਮੌਜੂਦਾ ਬਜਟ ਵਿੱਚ ਖੇਡਾਂ ਲਈ 91 ਕਰੋੜ ਰੁਪਏ ਰੱਖਣ ਦੇ ਨਾਲ ਨਾਲ ਰਾਜ ਦੇ 1233 ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਲਈ 13 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ 2200 ਖਿਡਾਰੀਆਂ ਨੂੰ ਸ਼੍ਰੇਣੀਬੱਧ ਕਰਕੇ ਉਨ੍ਹਾਂ 500 ਅਤੇ 1000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਹਾਲੀ ਵਿਖੇ 100 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਬਾਬਾ ਦੀਪ ਸਿੰਘ ਸੈਂਟਰ ਆਫ ਐਕਸੀਲੈਂਸ ਇਨ ਸਪੋਰਟਸ ਬਣਾਉਣ ਦਾ ਫੈਸਲਾ ਕਰ ਚੁੱਕੀ ਹੈ ਜਿਸਦੇ ਬਠਿੰਡਾ, ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਰਿਜਨਲ ਸੈਂਟਰ ਬਣਾਏ ਜਾਣਗੇ, ਇਨ੍ਹਾਂ ਵਿੱਚ ਉਭਰਦੇ 2 ਹਜ਼ਾਰ ਖਿਡਾਰੀਆਂ ਦੀ ਸਿਖਲਾਈ ਲਈ ਚੋਣ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਸ਼ਾਮਿਲ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਖੇਡ ਵਿਭਾਗ ਦੇ ਸਕੱਤਰ ਅਸ਼ੋਕ ਗੁਪਤਾ, ਮਨਵੇਸ਼ ਸਿੰਘ ਸਿੱਧੂ, ਅਜੇ ਮਹਾਜਨ ਅਤੇ ਅਸ਼ਵਨੀ ਕੁਮਾਰ ਸ਼ਰਮਾ (ਸਾਰੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਉਪ ਮੁੱਖ ਮੰਤਰੀ) ਸ਼ਾਮਿਲ ਸਨ। ਇਨ੍ਹਾਂ ਤੋਂ ਇਲਾਵਾ ਡਾਇਰੈਕਟਰ ਖੇਡਾਂ ਸ਼ਿਵ ਦੁਲਾਰ ਸਿੰਘ ਅਤੇ ਖੇਡਾਂ ਪ੍ਰਾਜੈਕਟਾਂ ਨਾਲ ਸਬੰਧਤ ਕੰਸਟਕਸ਼ਨ ਕੰਪਨੀਆਂ ਦੇ ਨੁਮਾਇੰਦੇ ਸ਼ਾਮਿਲ ਸਨ।

No comments: