jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 13 June 2013

ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਪਿੰਡ ਪਿੰਡ ਕਨਵੈਨਸ਼ਨਾਂ ਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ - ਕਾਂਝਲਾ

www.sabblok.blogspot.com

Photo: ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਪਿੰਡ ਪਿੰਡ ਕਨਵੈਨਸ਼ਨਾਂ ਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ - ਕਾਂਝਲਾ

ਮਹਿਲ ਕਲਾਂ, 
ਸ਼੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਬਣਾਉਣ ਲਈ ਪਿੰਡ ਪਿੰਡ ਕਨਵੈਨਸ਼ਨਾਂ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਛਾਪਾ ਵਿਖੇ ਵਿਸ਼ਾਲ ਕਨਵੈਨਸ਼ਨ ਗੁਰਦੁਆਰਾ ਭਗਤ ਰਵਿਦਾਸ ਵਿਖੇ ਹਲਕਾ ਜਨਰਲ ਸਕੱਤਰ ਦਰਸ਼ਨ ਸਿੰਘ ਗਾਂਧੀ ਦੀ ਅਗਵਾਈ ਹੇਠ ਹੋਈ ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਮੀਤ ਪ੍ਰਧਾਨ ਗੋਬਿੰਦ ਸਿੰਘ ਕਾਂਝਲਾ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਦਲਿਤਾਂ ਪਛੜੇ ਵਰਗਾਂ ਨੂੰ ਵੱਡੀ ਮਾਣ ਵਡਿਆਈ ਬਖਸ਼ੀ ਪਰ ਸਮੇਂ ਸਮੇਂ ਦੇ ਹੁਕਮਰਾਨਾਂ ਨੇ ਇਨ੍ਹਾਂ ਗੁਰਬਤ ਦੇ ਝੰਬੇ ਲੋਕਾਂ ਨੂੰ ਵੋਟਾਂ ਵੇਲੇ ਵਰਤ ਕੇ ਮੁੜ ਉਨ੍ਹਾਂ ਦੀ ਸਾਰ ਨਹੀਂ ਲਈ। ਸ. ਕਾਂਝਲਾ ਨੇ ਦਲਿਤਾਂ ਪਛੜੇ ਵਰਗਾਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਵੋਟ ਸ਼ਕਤੀ ਰਾਹੀਂ ਰਾਜ ਪਲਟਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਹਰ ਬਜ਼ੁਰਗ ਬੇਸਹਾਰਾ ਅੰਗਹੀਣ ਵਿਧਵਾਵਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਅਤੇ ਰੁਜ਼ਗਾਰ ਦੀ ਗਰੰਟੀ ਕੇਂਦਰ ਅਤੇ ਸੂਬਾ ਸਰਕਾਰ ਦੇਵੇ। ਸ. ਕਾਂਝਲਾ ਨੇ ਕਿਹਾ ਕਿ ਨਿਰੰਤਰ ਅਜਿਹੀਆਂ ਕਨਵੈਨਸ਼ਨਾਂ ਦੀ ਮੁਹਿੰਮ ਨੂੰ ਜਾਰੀ ਰੱਖ ਕੇ ਹਰ ਵਰਗ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਧੁਰੇ ਨਾਲ ਜੋੜਿਆ ਜਾਵੇਗਾ। ਇਸ ਮੌਕੇ ਬਲਾਕ ਸੰਮਤੀ ਦਵਿੰਦਰ ਸਿੰਘ ਟਿੱਬਾ, ਯੂਥ ਅਕਾਲੀ ਦੇ ਹਲਕਾ ਪ੍ਰਧਾਨ ਰਾਜਵਿੰਦਰ ਸਿੰਘ ਕਾਲਾ, ਜਥੇ. ਮੁਖਤਿਆਰ ਸਿੰਘ ਕੁਤਬਾ, ਪਰਮਜੀਤ ਸਿੰਘ ਢਿੱਲੋਂ ਪ੍ਰਮੁੱਖ ਸਕੱਤਰ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਗਰੇਵਾਲ, ਜਨਰਲ ਸਕੱਤਰ ਜਸਵਿੰਦਰ ਸਿੰਘ ਦੀਦਾਰਗੜ, ਗੁਰਜੀਤ ਸਿੰਘ ਕਲਾਲਾ, ਗੁਰਦੇਵ ਸਿੰਘ ਮਹਿਲ ਖੁਰਦ, ਦਲਿਤ ਦਲ ਦੇ ਪ੍ਰਧਾਨ ਰਾਜ ਸਿੰਘ ਭਾਂਬੜ, ਜਗਪਾਲ ਸਿੰਘ ਮਹਿਲ ਕਲਾਂ, ਸੋਮਾ ਸਿੰਘ ਕੁਰੜ, ਸੂਬੇਦਾਰ ਸੁਖਦੇਵ ਸਿੰਘ ਕੁਤਬਾ ਆਦਿ ਹਾਜ਼ਰ।ਮਹਿਲ ਕਲਾਂ,
ਸ਼੍ਰੋਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਬਣਾਉਣ ਲਈ ਪਿੰਡ ਪਿੰਡ ਕਨਵੈਨਸ਼ਨਾਂ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਛਾਪਾ ਵਿਖੇ ਵਿਸ਼ਾਲ ਕਨਵੈਨਸ਼ਨ ਗੁਰਦੁਆਰਾ ਭਗਤ ਰਵਿਦਾਸ ਵਿਖੇ ਹਲਕਾ ਜਨਰਲ ਸਕੱਤਰ ਦਰਸ਼ਨ ਸਿੰਘ ਗਾਂਧੀ ਦੀ ਅਗਵਾਈ ਹੇਠ ਹੋਈ ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਮੀਤ ਪ੍ਰਧਾਨ ਗੋਬਿੰਦ ਸਿੰਘ ਕਾਂਝਲਾ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਦਲਿਤਾਂ ਪਛੜੇ ਵਰਗਾਂ ਨੂੰ ਵੱਡੀ ਮਾਣ ਵਡਿਆਈ ਬਖਸ਼ੀ ਪਰ ਸਮੇਂ ਸਮੇਂ ਦੇ ਹੁਕਮਰਾਨਾਂ ਨੇ ਇਨ੍ਹਾਂ ਗੁਰਬਤ ਦੇ ਝੰਬੇ ਲੋਕਾਂ ਨੂੰ ਵੋਟਾਂ ਵੇਲੇ ਵਰਤ ਕੇ ਮੁੜ ਉਨ੍ਹਾਂ ਦੀ ਸਾਰ ਨਹੀਂ ਲਈ। ਸ. ਕਾਂਝਲਾ ਨੇ ਦਲਿਤਾਂ ਪਛੜੇ ਵਰਗਾਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਵੋਟ ਸ਼ਕਤੀ ਰਾਹੀਂ ਰਾਜ ਪਲਟਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਹਰ ਬਜ਼ੁਰਗ ਬੇਸਹਾਰਾ ਅੰਗਹੀਣ ਵਿਧਵਾਵਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਅਤੇ ਰੁਜ਼ਗਾਰ ਦੀ ਗਰੰਟੀ ਕੇਂਦਰ ਅਤੇ ਸੂਬਾ ਸਰਕਾਰ ਦੇਵੇ। ਸ. ਕਾਂਝਲਾ ਨੇ ਕਿਹਾ ਕਿ ਨਿਰੰਤਰ ਅਜਿਹੀਆਂ ਕਨਵੈਨਸ਼ਨਾਂ ਦੀ ਮੁਹਿੰਮ ਨੂੰ ਜਾਰੀ ਰੱਖ ਕੇ ਹਰ ਵਰਗ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਧੁਰੇ ਨਾਲ ਜੋੜਿਆ ਜਾਵੇਗਾ। ਇਸ ਮੌਕੇ ਬਲਾਕ ਸੰਮਤੀ ਦਵਿੰਦਰ ਸਿੰਘ ਟਿੱਬਾ, ਯੂਥ ਅਕਾਲੀ ਦੇ ਹਲਕਾ ਪ੍ਰਧਾਨ ਰਾਜਵਿੰਦਰ ਸਿੰਘ ਕਾਲਾ, ਜਥੇ. ਮੁਖਤਿਆਰ ਸਿੰਘ ਕੁਤਬਾ, ਪਰਮਜੀਤ ਸਿੰਘ ਢਿੱਲੋਂ ਪ੍ਰਮੁੱਖ ਸਕੱਤਰ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਗਰੇਵਾਲ, ਜਨਰਲ ਸਕੱਤਰ ਜਸਵਿੰਦਰ ਸਿੰਘ ਦੀਦਾਰਗੜ, ਗੁਰਜੀਤ ਸਿੰਘ ਕਲਾਲਾ, ਗੁਰਦੇਵ ਸਿੰਘ ਮਹਿਲ ਖੁਰਦ, ਦਲਿਤ ਦਲ ਦੇ ਪ੍ਰਧਾਨ ਰਾਜ ਸਿੰਘ ਭਾਂਬੜ, ਜਗਪਾਲ ਸਿੰਘ ਮਹਿਲ ਕਲਾਂ, ਸੋਮਾ ਸਿੰਘ ਕੁਰੜ, ਸੂਬੇਦਾਰ ਸੁਖਦੇਵ ਸਿੰਘ ਕੁਤਬਾ ਆਦਿ ਹਾਜ਼ਰ।

No comments: