www.sabblok.blogspot.com
ਗਗਨਦੀਪ ਸੋਹਲ
ਚੰਡੀਗੜ੍ਹ, 13 ਜੂਨ : ਹਾਈਕੋਰਟ ਵਲੋਂ ਨੋਟੀਫਿਕੇਸ਼ਨ ਚੁੱਕੇ
ਜਾਣ ਤੋਂ ਬਾਦ ਪੰਜਾਬ ਸਰਕਾਰ ਵਲੋਂ
ਪੰਚਾਇਤੀ ਚੋਣਾਂ ਦਾ ਨਗਾਰਾ ਵਜਾ ਦਿਤਾ ਗਿਆ ਹੈ ਤੇ
13,080 ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਚੋਣ ਲਈ
ਵੋਟਾਂ 3 ਜੁਲਾਈ ਨੂੰ ਪੈਣਗੀਆਂ ਜਦਕਿ ਇਸ
ਸਬੰਧੀ ਨੋਟੀਫਿਕੇਸ਼ਨ 19 ਜੂਨ ਨੂੰ ਜਾਰੀ ਕੀਤਾ ਜਾਵੇਗਾ।
ਇਸ ਸਬੰਧੀ ਬਾਬੂਸ਼ਾਹੀ ਨੂੰ ਜਾਣਕਾਰੀ ਦਿੰਦਿਆਂ ਚੋਣ
ਕਮਿਸ਼ਨ ਦੇ ਉਚ ਪੱਧਰੀ ਸੂਤਰਾਂ ਨੇ ਦੱਸਿਆ
ਕਿ ਪਹਿਲਾਂ ਹੀ ਇਨ੍ਹਾਂ ਚੋਣਾਂ ਦੀ ਤਿਆਰ ਕਰ ਲਈ ਗਈ
ਸੀ। ਅੱਜ ਹਾਈਕੋਰਟ ਵਲੋਂ ਨੋਟੀਫਿਕੇਸ਼ਨ ਤੋਂ ਰੋਕ ਹਟਾ ਲਏ
ਜਾਣ ਕਾਰਨ ਸਰਕਾਰ ਵਲੋਂ ਹੁਣ ਸਰਪੰਚਾਂ ਤੇ ਪੰਚਾਂ ਦੀਆਂ
ਚੋਣਾਂ 3 ਜੁਲਾਈ ਨੂੰ ਕਰਾਉਣ ਦਾ ਫੈਸਲਾ ਕਰ ਲਿਆ ਗਿਆ
ਹੈ।
ਪੰਚਾਇਤੀ ਚੋਣਾਂ ਸਬੰਧੀ ਨੋਟੀਫਿਕੇਸ਼ਨ 19 ਜੂਨ ਨੂੰ ਪੰਜਾਬ
ਸਰਕਾਰ ਵਲੋਂ ਜਾਰੀ ਕਰ ਦਿਤਾ ਜਾਵੇਗਾ। ਇਸ ਤੋਂ
ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਅੱਜ
ਵਾਰਡਬੰਦੀ ਬਾਰੇ ਪ੍ਰਤਾਪ ਬਾਜਵਾ ਦੀ ਪਟੀਸ਼ਨ ਰੱਦ
ਕਰਦਿਆਂ ਨੋਟੀਫਿਕੇਸ਼ਨ ਤੇ ਲਾਈ ਰੋਕ ਲਟਾ ਲਈ ਸੀ। ਇਸ
ਦੇ ਨਾਲ ਹੀ ਹਾਈਕੋਰਟ ਦੀ ਸਰਪੰਚੀ ਤੇ ਪੰਚੀ ਦੀਆਂ
ਚੋਣਾਂ ਤੇ ਲਾਈ ਸਟੇਅ ਕਾਰਨ ਮਨ ਮਸੋਸੀ ਬੈਠੇ ਸਰਪੰਚ ਤੇ
ਪੰਚ ਬਣਨ ਦੇ ਚਾਹਵਾਨ ਹਜ਼ਾਰਾਂ ਉਮੀਦਵਾਰਾਂ ਦੇ ਚਿਹਰੇ
ਖਿੜ ਗਏ ਹਨ।

No comments:
Post a Comment