jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 5 June 2013

ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਡੀ. ਸੀ. ਤੇ ਡੀ. ਈ. ਓ. ਨੂੰ ਮੰਗ ਪੱਤਰ

www.sabblok.blogspot.com 

 ਮਲੋਟ, 5 ਜੂਨ (ਬਰਾੜ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਡੀ. ਸੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਪਰਮਜੀਤ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਕੁਮਾਰ ਰਾਜੌਰੀਆ ਨਾਲ ਪ੍ਰਾਇਮਰੀ ਸਕੂਲ ਨਾਲ ਸਬੰਧਿਤ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਪ੍ਰਾਇਮਰੀ ਸਕੂਲਾਂ 'ਚ ਦੇਰੀ ਨਾਲ ਤੇ ਘੱਟ ਆ ਰਹੀ ਮਿਡ-ਡੇ-ਮੀਲ ਦੀ ਰਾਸ਼ੀ, ਸਕੂਲਾਂ 'ਚ ਬਿਜਲੀ ਦੇ ਬਿੱਲ ਭਰਨ ਲਈ ਫ਼ੰਡ ਜਾਰੀ ਕਰਨ, ਬੱਚਿਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕਰਨ 'ਤੇ ਵਿਚਾਰ ਕੀਤਾ ਗਿਆ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੁਆਰਾ ਪੀਤੇ ਜਾ ਰਹੇ ਮਾੜੇ ਪਾਣੀ ਬਾਰੇ ਵੀ ਦੱਸਿਆ ਗਿਆ | ਮੀਟਿੰਗ 'ਚ ਪ੍ਰਾਇਮਰੀ ਪੱਧਰ 'ਤੇ ਮੁੱਖ ਅਧਿਆਪਕ ਦੀ ਪੋਸਟ ਖ਼ਤਮ ਨਾ ਕਰਨ, ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿਚ ਪ੍ਰਮੋਸ਼ਨਾਂ ਕਰਨ, ਸੀ. ਐਚ. ਟੀ., ਐਚ. ਟੀ., ਬੀ. ਪੀ. ਓ. ਦੀਆਂ ਪ੍ਰਮੋਸ਼ਨਾਂ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ | ਰੋਸ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਰੈਸ਼ਨਾਲਾਈਜੇਸ਼ਨ ਤੋਂ ਪਹਿਲਾਂ ਪ੍ਰਾਇਮਰੀ ਵਿਭਾਗ 'ਚ ਹਰ ਤਰ੍ਹਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ, ਵੱਖਰਾ ਐਲੀਮੈਂਟਰੀ ਡਾਇਰੈਕਟੋਰੇਟ ਬਣਾਇਆ ਜਾਵੇ ਤੇ ਜਨਵਰੀ 2013 'ਚ ਕਰਵਾਈ ਗਈ ਆਰਥਿਕ ਗਣਨਾ ਦਾ ਮਾਣਭੱਤਾ ਜਾਰੀ ਕੀਤਾ ਜਾਵੇ | ਮੀਟਿੰਗ 'ਚ ਸਟੇਟ ਜਥੇਬੰਦਕ ਜਨਰਲ ਸਕੱਤਰ ਗੁਰਮੀਤ ਸਿੰਘ ਢਿੱਲੋਂ, ਸਟੇਟ ਪ੍ਰਚਾਰਕ ਸਕੱਤਰ ਰਕੇਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਹੈਰੀ ਬਠਲਾ, ਕੀਮਤ ਕੁਮਾਰ, ਰਜੇਸ਼ ਬਾਂਸਲ, ਸੰਤੋਸ਼ ਕੁਮਾਰ, ਬੱੁਧ ਰਾਮ, ਜਗਮੀਤ ਸਿੰਘ, ਜਸਵਿੰਦਰ ਖੁੱਡੀਆਂ, ਗੁਰਪਾਲ ਸਿੰਘ, ਉਦੇਕਰਨ, ਧਰਮਵੀਰ, ਚੰਦਰ ਸ਼ੇਖਰ, ਮਨੋਜ ਵਾਟਸ, ਪਵਨ ਕੁਮਾਰ, ਤਜਿੰਦਰ ਸਿੰਘ ਔਲਖ, ਨਰੇਸ਼ ਕੁਮਾਰ ਹਾਜ਼ਰ ਸਨ |

No comments: