www.sabblok.blogspot.com
ਕੁੜੀ ਦੀ ਮਾਤਾ ਗੁਰਮੀਤ ਕੌਰ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਹ ਅਪਣੀ ਕੁੜੀ ਨਾਲ ਕੁੱਝ ਦਿਨ ਪਹਿਲਾਂ ਹੀ ਅਪਣੇ ਜੱਦੀ ਪਿੰਡ ਮਾਛੀਕੇ ਤੋਂ ਇਥੇ ਅਪਣੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਆਈ ਸੀ। ਪਿਛਲੇ ਐਤਵਾਰ ਦੀ ਸ਼ਾਮ ਦੋ ਵਿਅਕਤੀਆਂ ਨੇ ਉਸ ਦੀ ਲੜਕੀ ਜਿਹੜੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ, ਨੂੰ ਉਸ ਦੇ ਰਿਸ਼ਤੇਦਾਰਾਂ ਦੇ ਘਰੋਂ ਚੁੱਕ ਕੇ ਕਾਰ ਵਿਚ ਸੁੱਟ ਲਿਆ ਅਤੇ ਦੌੜ ਗਏ। ਪੁਲਿਸ ਦਾ ਕਹਿਣਾ ਹੈ ਕਿ ਅਗ਼ਵਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਅਤੇ ਸੁੱਖਾ ਸਿੰਘ ਵਜੋਂ ਹੋ ਗਈ ਹੈ। ਇਹ ਦੋਵੇਂ ਮਾਛੀਕੇ ਪਿੰਡ ਦੇ ਹੀ ਰਹਿਣ ਵਾਲੇ ਹਨ ਤੇ ਪੀੜਤ ਪਰਵਾਰ ਦੇ ਜਾਣਕਾਰ ਹਨ। ਫ਼ਿਲਹਾਲ ਦੋਵੇਂ ਅਗ਼ਵਾਕਾਰ ਫ਼ਰਾਰ ਹਨ। ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ ਵੀ ਕੋਤੀਸ਼ੇਖ਼ਾਂ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਖੋਸਾ ਰਣਧੀਰ ਦੀ ਇਕ 17 ਸਾਲਾ ਕੁੜੀ ਨੂੰ ਸਕੂਲ ਵਿਚੋਂ ਵਾਪਸੀ ਸਮੇਂ ਅਗ਼ਵਾ ਕਰ ਲਿਆ ਗਿਆ ਸੀ। ਇਕ ਹਫ਼ਤਾ ਪਹਿਲਾਂ ਇਕ ਹੋਰ ਘਟਨਾ ਵਿਚ ਪਿੰਡ ਤਲਵੰਡੀ ਮੱਲੀਆਂਵਾਲਾ ਦੀ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਵੀ ਸਕੂਲ ਤੋਂ ਵਾਪਸੀ ਵੇਲੇ ਅਗ਼ਵਾ ਕਰ ਲਿਆ ਗਿਆ ਸੀ।
ਪੁਲਿਸ ਹਾਲੇ ਤਕ ਵਿਦਿਆਰਥਣਾਂ ਨੂੰ ਅਗ਼ਵਾ ਕਰਨ ਵਾਲੇ ਗਰੋਹ ਬਾਰੇ ਕੋਈ ਵੀ ਜਾਣਕਾਰੀ ਹਾਸਲ ਨਹੀਂ ਕਰ ਸਕੀ। ਹੁਣ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਗਰੇਵਾਲ ਨੇ ਅਜਿਹੇ ਮਾਮਲਿਆਂ ਨੂੰ ਸੁਲਝਾਉਣ ਲਈ ਇਕ ਵਿਸ਼ੇਸ਼ ਜਾਂਚ ਟੀਮ ਗਠਤ ਕਰ ਦਿਤੀ ਹੈ। (ਪੀ.ਟੀ.ਆਈ)
No comments:
Post a Comment