jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਚੇਅਰਮੈਨਾਂ ਦੀ ਨਿਯੁਕਤੀ ਬਹੁ ਸੰਮਤੀ ਦੇ ਅਧਾਰ ਤੇ ਕਰਾਂਗੇ - ਢੀਂਡਸਾ

www.sabblok.blogspot.com



Photo: ਚੇਅਰਮੈਨਾਂ ਦੀ ਨਿਯੁਕਤੀ ਬਹੁ ਸੰਮਤੀ ਦੇ ਅਧਾਰ ਤੇ ਕਰਾਂਗੇ - ਢੀਂਡਸਾ

►ਹਲਕਾ ਮਹਿਲ ਕਲਾਂ ਦੇ ਨਵੇਂ ਇੰਚਾਰਜ਼ ਦੀ ਨਿਯੁਕਤੀ ਜਲਦ

ਮਹਿਲ ਕਲਾਂ, 
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੂੰ ਮਹਿਲ ਕਲਾਂ ਵਿਖੇ ਯੂਥ ਆਗੂ ਰੂਬਲ ਗਿੱਲ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ. ਢੀਂਡਸਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣ ਦੌਰਾਨ ਹੋਈ ਸ਼ਾਨਦਾਰ ਜਿੱਤ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਿੱਤਾ ਪੰਜਾਬ ਸਰਕਾਰ ਵਧੀਆਂ ਕੁਰਗੁਜ਼ਾਰੀ ਅਤੇ ਲੋਕ ਹਿਤੈਸ਼ੀ ਨੀਤੀਆਂ ਦੀ ਜਿੱਤ ਹੋਈ ਹੈ। ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੇਅਰਮੈਨਾਂ ਦੀ ਨਿਯੁਕਤੀ ਨੋਟੀਫਿਕੇਸ਼ਨ ਹੋਣ ਉਪਰੰਤ ਪਾਰਟੀ ਆਗੂਆਂ ਦੀ ਰਾਇ ਅਨੁਸਾਰ ਬਹੁ ਸੰਮਤੀ ਪ੍ਰਾਪਤ ਮੈਂਬਰਾਂ ਵਿਚੋਂ ਕੀਤੀ ਜਾਵੇਗੀ। ਸ. ਢੀਂਡਸਾ ਨੇ ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਸਬੰਧੀ ਪੁੱਛੇ ਜਾਣ ਤੇ ਕਿਹਾ ਕਿ ਨਵੇਂ ਇੰਚਾਰਜ਼ ਦੀ ਨਿਯੁਕਤੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਹਾਈ ਕਮਾਂਡ ਦੇ ਆਗੂਆਂ ਨਾਲ ਰਾਇ ਮਸ਼ਵਰੇ ਨਾਲ ਅਗਲੇ ਦਿਨਾਂ ਵਿਚ ਕੀਤੀ ਜਾਵੇਗੀ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ, ਜਥੇ. ਰਾਜਿੰਦਰ ਸਿੰਘ ਕਾਂਝਲਾ, ਕੁਲਵੰਤ ਸਿੰਘ ਕੀਤੂ, ਸੁਰਿੰਦਰ ਸਿੰਘ ਆਹਲੂਵਾਲੀਆ, ਇੰਦਰਪਾਲ ਸਿੰਘ ਦਿਓਲ, ਐਡਵੋਕੇਟ ਸਤਨਾਮ ਸਿੰਘ ਰਾਹੀ, ਜ਼ਿਲ੍ਹਾ ਪ੍ਰਧਾਨ ਰੰਮੀ ਢਿੱਲੋਂ, ਸਰਕਲ ਪ੍ਰਧਾਨ ਹਰਦੇਵ ਸਿੰਘ ਜਵੰਧਾ ਤੇ ਜਗਰਾਜ ਸਿੰਘ ਬੀਹਲਾ, ਡਾ. ਹਰਨੇਕ ਸਿੰਘ ਪੰਡੋਰੀ, ਲਛਮਣ ਸਿੰਘ ਮੂੰਮ, ਸਤਵੰਤ ਸਿੰਘ ਸੋਹੀ, ਕੁਲਰਾਜ ਸਿੰਘ ਗਿੱਲ, ਬਹਾਦਰ ਸਿੰਘ, ਸੁਖਵਿੰਦਰ ਸਿੰਘ ਗੋਰਖਾ, ਗੁਰਜੀਤ ਸਿੰਘ ਗੰਗੋਹਰ, ਬਲਦੇਵ ਸਿੰਘ ਗਾਗੇਵਾਲ, ਰਾਜਾ ਰਾਮ ਬੱਗੂ ਆਦਿ ਹਾਜ਼ਰ ਸਨ।►ਹਲਕਾ ਮਹਿਲ ਕਲਾਂ ਦੇ ਨਵੇਂ ਇੰਚਾਰਜ਼ ਦੀ ਨਿਯੁਕਤੀ ਜਲਦ

ਮਹਿਲ ਕਲਾਂ,
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੂੰ ਮਹਿਲ ਕਲਾਂ ਵਿਖੇ ਯੂਥ ਆਗੂ ਰੂਬਲ ਗਿੱਲ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ. ਢੀਂਡਸਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣ ਦੌਰਾਨ ਹੋਈ ਸ਼ਾਨਦਾਰ ਜਿੱਤ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਿੱਤਾ ਪੰਜਾਬ ਸਰਕਾਰ ਵਧੀਆਂ ਕੁਰਗੁਜ਼ਾਰੀ ਅਤੇ ਲੋਕ ਹਿਤੈਸ਼ੀ ਨੀਤੀਆਂ ਦੀ ਜਿੱਤ ਹੋਈ ਹੈ। ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੇਅਰਮੈਨਾਂ ਦੀ ਨਿਯੁਕਤੀ ਨੋਟੀਫਿਕੇਸ਼ਨ ਹੋਣ ਉਪਰੰਤ ਪਾਰਟੀ ਆਗੂਆਂ ਦੀ ਰਾਇ ਅਨੁਸਾਰ ਬਹੁ ਸੰਮਤੀ ਪ੍ਰਾਪਤ ਮੈਂਬਰਾਂ ਵਿਚੋਂ ਕੀਤੀ ਜਾਵੇਗੀ। ਸ. ਢੀਂਡਸਾ ਨੇ ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਸਬੰਧੀ ਪੁੱਛੇ ਜਾਣ ਤੇ ਕਿਹਾ ਕਿ ਨਵੇਂ ਇੰਚਾਰਜ਼ ਦੀ ਨਿਯੁਕਤੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਹਾਈ ਕਮਾਂਡ ਦੇ ਆਗੂਆਂ ਨਾਲ ਰਾਇ ਮਸ਼ਵਰੇ ਨਾਲ ਅਗਲੇ ਦਿਨਾਂ ਵਿਚ ਕੀਤੀ ਜਾਵੇਗੀ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ, ਜਥੇ. ਰਾਜਿੰਦਰ ਸਿੰਘ ਕਾਂਝਲਾ, ਕੁਲਵੰਤ ਸਿੰਘ ਕੀਤੂ, ਸੁਰਿੰਦਰ ਸਿੰਘ ਆਹਲੂਵਾਲੀਆ, ਇੰਦਰਪਾਲ ਸਿੰਘ ਦਿਓਲ, ਐਡਵੋਕੇਟ ਸਤਨਾਮ ਸਿੰਘ ਰਾਹੀ, ਜ਼ਿਲ੍ਹਾ ਪ੍ਰਧਾਨ ਰੰਮੀ ਢਿੱਲੋਂ, ਸਰਕਲ ਪ੍ਰਧਾਨ ਹਰਦੇਵ ਸਿੰਘ ਜਵੰਧਾ ਤੇ ਜਗਰਾਜ ਸਿੰਘ ਬੀਹਲਾ, ਡਾ. ਹਰਨੇਕ ਸਿੰਘ ਪੰਡੋਰੀ, ਲਛਮਣ ਸਿੰਘ ਮੂੰਮ, ਸਤਵੰਤ ਸਿੰਘ ਸੋਹੀ, ਕੁਲਰਾਜ ਸਿੰਘ ਗਿੱਲ, ਬਹਾਦਰ ਸਿੰਘ, ਸੁਖਵਿੰਦਰ ਸਿੰਘ ਗੋਰਖਾ, ਗੁਰਜੀਤ ਸਿੰਘ ਗੰਗੋਹਰ, ਬਲਦੇਵ ਸਿੰਘ ਗਾਗੇਵਾਲ, ਰਾਜਾ ਰਾਮ ਬੱਗੂ ਆਦਿ ਹਾਜ਼ਰ ਸਨ।

No comments: