jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਯੂ.ਪੀ.ਏ. ਨੂੰ ਚਹੁੰ ਖਾਨੇ ਚਿਤ ਕਰਨ ਵਾਲਾ ਫੈਸਲਾ-ਬਾਦਲ

www.sabblok.blogspot.com

Photo: ਯੂ.ਪੀ.ਏ. ਨੂੰ ਚਹੁੰ ਖਾਨੇ ਚਿਤ ਕਰਨ ਵਾਲਾ ਫੈਸਲਾ-ਬਾਦਲ

ਚੰਡੀਗੜ੍ਹ , (ਹਰੀਸ਼ ਚੰਦਰ ਬਾਗਾਂਵਾਲਾ)-ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਭਾਰਤੀ ਜਨਤਾ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦਾ ਮੁੱਖੀ ਥਾਪੇ ਜਾਣ ਦਾ ਸਵਾਗਤ ਕਰਦੇ ਹੋਏ ਇਸ ਕਦਮ ਨੂੰ ਯੂ.ਪੀ.ਏ. ਸਰਕਾਰ ਨੂੰ ਚਹੁੰ ਖਾਨੇ ਚਿਤ ਕਰਨ ਵਾਲਾ ਪ੍ਰਭਾਵਸ਼ਾਲੀ ਤੇ ਅਸਰਦਾਇਕ ਪਹਿਲਕਦਮੀ ਦੱਸਿਆ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਯੂ.ਪੀ.ਏ. ਸਰਕਾਰ ਦੇ ਆਗੂਆਂ ਦੇ ਹੋਸ਼ਉੁਡ ਗਏ ਹਨ ਜਿਸ ਦਾ ਇਜ਼ਹਾਰ ਉਨ੍ਹਾਂ ਦੇ ਬਿਆਨਾਂ ਤੋ ਂਸਪਸ਼ਟ ਹੁੰਦਾ ਹੈ। ਇਹ ਬਿਆਨ ਮੁੱਖ ਮੰਤਰੀ ਨੇ ਅੱਜ ਇਥੇ’ਂ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿਆਸੀ ਆਧਾਰ ਤੇ ਕਾਂਗਰਸ ਅਤੇ ਇਸ ਦੇ ਭਾਈਵਾਲਾ ਦੇ ਵਿਰੁੱਧ ਜਬਰਦਸਤ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਘਪਲਿਆਂ ਦੇ ਵਿਚ ਘਿਰੀ ਯੂ.ਪੀ.ਏ. ਸਰਕਾਰ ਦੇ ਦਿਨ ਹੁਣ ਪੁੱਗ ਚੁਕੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਰਗੇ ਸੁਘੜ ਸਿਆਸਤਦਾਨ ਨੂੰ ਭਾਜਪਾ ਦੀ ਚੋਣ ਕਮੇਟੀ ਦਾ ਇੰਚਾਰਜ ਥਾਪੇ ਜਾਣ ਨਾਲ ਯੂ.ਪੀ.ਏ. ਦੀ ਜਰਜਰ ਹੋ ਚੁਕੀ ਇਮਾਰਤ ਹੁਣ ਛੇਤੀ ਹੀ ਢਹਿ ਢੇਰੀ ਹੋ ਜਾਵੇਗੀ।  ਸ੍ਰ: ਬਾਦਲ ਜੋ’ ਕਿ ਅੱਜ ਆਪਣੀ ਚਾਰ ਦਿਨਾਂ ਸਰਕਾਰੀ ਯਾਤਰਾ ਤੇ ਮੁਬੰਈ ਪਹੁੰਚੇ ਹਨ, ਨੇ ਟੈਲੀਫੋਨ ਕਰਕੇ ਸ਼੍ਰੀ ਮੋਦੀ ਨੂੰ ਉਨਾਂ ਦੀ ਨਿਯੁਕਤੀ ਸਬੰਧੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਭਾਜਪਾ ਦੇ ਕੋੂਮੀ ਪ੍ਰਧਾਨ ਸ਼੍ਰੀ ਰਾਜਨਾਥ ਸਿੰਘ ਨੂੰ ਵੀ ਫੋਨ ਕਰਕੇ ਸ਼੍ਰੀ ਮੋਦੀ ਨੂੰ ਚੋਣ ਕਮੇਟੀ ਦਾ ਇੰਚਾਰਜ ਬਨਾਉਣ ਸਬੰਧੀ ਵਧਾਈ ਦਿੱਤੀ। ਉਨਾਂ ਕਿਹਾ ਕਿ ਇਸ ਨਿਯੁਕਤੀ ਨਾਲ ਯੂ.ਪੀ.ਏ. ਸਰਕਾਰ ਦੇ ਅੰਤ ਦੀਆਂ ਘੜੀਆਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਉਨਾਂ ਕਿਹਾ ਕਿ ਸ਼੍ਰੀ ਮੋਦੀ ਦੀ ਲ’ੋਕਾਂ ਵਿਚ ਮਕਬੂਲੀਅਤ ਅਤੇ ਸ਼੍ਰੀ ਰਾਜਨਾਥ ਸਿੰਘ ਦਾ ਨਿਰਮਾਣ

ਅਤੇ ਸਿਆਣੇ ਆਗੂ ਵਾਲਾ ਅਕਸ਼ ਇਕ ਜਬਰਦਸਤ ਸੁਮੇਲ ਹੈ ਜੋ ਲੋਕ ਸਭਾ ਚੋਣਾਂ ਵਿਚ ਐਨ.ਡੀ.ਏ. ਦੀ ਰਿਕਾਰਡ ਤੋੜ ਜਿੱਤ ਲਈ ਬਹੁਤ ਵੱਡਾ ਰੋਲ ਅਦਾ ਕਰੇਗਾ। ਉਨਾਂ ਕਿਹਾ ਕਿ ਸ਼੍ਰੀ ਮ’ੋਦੀ ਦੇਸ਼ ਦੇ ਗਰੀਬ ਅਤੇ ਮੱਧ ਵਰਗੀ ਲੋਕਾਂ ਵਿਚ ਬਹੁਤ ਵੱਡਾ ਰਸੂਖ ਅਤੇ ਸਮਰਥਨ ਰੱਖਦੇ ਹਨ ਜਦ ਕਿ ਸ਼੍ਰੀ ਰਾਜਨਾਥ ਸਿੰਘ ਕਿਸਾਨੀ ਦੇ ਨਾਲ ਨਾਲ ਸਮੂਹ ਵਰਗਾਂ ਦੇ ਲੋਕਾਂ ਵਿਚ ਕਾਫੀ ਆਧਾਰ ਰੱਖਦੇ ਹਨ। ਉਨਾਂ ਕਿਹਾ ਕਿ ਇਹ ਦੋਵੇਂ ਆਗੂਆਂ ਦੇ ਇਨ੍ਹਾਂ ਸਾਕਾਰਆਤਮਕ ਪਹਿਲੂਆਂ ਕਾਰਨ ਯੂ.ਪੀ.ਏ. ਦੀ ਸਰਕਾਰ ਲੋਕ ਸਭਾ ਚੋਣਾਂ ਵਿਚ ਬਹੁਤ ਵੱਡੇ ਫਰਕ ਨਾਲ ਹਾਰੇਗੀ ਅਤੇ 2014 ਵਿਚ ਐਨ.ਡੀ.ਏ. ਦੀ ਸਰਕਾਰ ਕੇਂਦਰ ਦੀ ਸੱਤਾ ਤੇ ਕਾਬਜ਼ ਹੋ ਜਾਵੇਗੀ। ਸ੍ਰ: ਬਾਦਲ ਨੇ ਲੋਕ ਸਭਾ ਚੋਣਾਂ ਵਿਚ ਰਿਕਾਰਡ ਤੋੜ ਜਿੱਤ ਹਾਸਲ ਕਰਨ ਲਈ ਸ਼੍ਰੀ ਨਰਿੰਦਰ ਮੋਦੀ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਸ਼੍ਰੀ ਨਰਿੰਦਰ ਮੋਦੀ ਨੂੰ ਸੰਬੋ’ਧਨ ਕਰਦਿਆਂ ਕਿਹਾ ਕਿ ‘ਤੁਸੀਂ ਉਸ ਸਮੇਂ ਇਕ ਪ੍ਰਭਾਵਸ਼ਾਲੀ ਨਿਯੁਕਤੀ ਹਾਸਲ ਕੀਤੀ ਹੈ ਜਦੋ ਘਪਲਿਆਂ ਅਤੇ ਭ੍ਰਿਸ਼ਟਾਚਾਰ ‘ਚ ਗ੍ਰਸੀ ਯੂ.ਪੀ.ਏ. ਦੀ ਸਰਕਾਰ ਡਿੱਗੂ ਡਿੱਗੂ ਕਰ ਰਹੀ ਹੈ ਲੋਕ ਫੌਰੀ ਤੌਰ ਤੇ ਇਸ ਨੂੰ ਸੱਤਾ ਤੋ ਲਾਂਭੇ ਕਰਨਾ ਚਾਹੁੰਦੇ ਹਨ।‘ ਸ੍ਰ: ਬਾਦਲ ਨੇ ਇਹ ਵਿਸਵਾਸ਼ ਵੀ ਜਿਤਾਇਆ ਕਿ ਸ਼੍ਰੀ ਮੋਦੀ ਜਿੰਨਾਂ ਨੇ ਗੁਜਰਾਤ ਵਿਚ ਲਗਾਤਾਰ ਆਪਣੀ ਪਾਰਟੀ ਨੂੰ ਕਈ ਚੋਣਾਂ ਵਿਚ ਜਿੱਤ ਦਿਵਾਈ ਹੈ, ਦੀ ਸਿਆਸੀ ਮੁਹਾਰਤ ਅਤੇ ਸਮਝਦਾਰੀ ਭਾਜਪਾ ਅਤੇ ਇਸ ਦੇ ਸਹਿਯ’ੋਗੀ ਪਾਰਟੀਆਂ ਲਈ ਇਕ ਕਾਰਗਰ ਹਥਿਆਰ ਸਾਬਤ ਹੋਵੇਗੀ।

ਸ੍ਰ: ਬਾਦਲ ਨੇ ਕਿਹਾ ਕਿ ਸ਼੍ਰੀ ਮੋਦੀ ਜਨਤਾ ਦੇ ਲੀਡਰ ਹਨ ਜਿੰਨਾਂ ਨੇ ਇਕ ਸੁਯੋਗ ਪ੍ਰਸਾਸ਼ਕ ਹੋਣ ਦੇ ਸਾਰੇ ਗੁਣ ਪ੍ਰਗਟਾਏ ਹਨ। ਇਸ ਦੇ ਨਾਲ ਹੀ ਉਹ ਇਕ ਸੁਘੜ ਸਿਆਸਤਦਾਨ ਵੀ ਹਨ ਜਿੰਨ੍ਹਾਂ ਵਿਚ ਵਿਚਾਰਾਂ ਦੀ ਸਪਸ਼ਟਤਾ ਅਤੇ ਭੀੜ ਨੂੰ ਖਿਚਣ ਦਾ ਵੱਲ ਅਤੇ ਮੁਹਾਰਤ ਹੈ। ਦੇਸ਼ ਵਿਚ ਮੋੂਜੂਦਾ ਦੋੂਰ ਵਿਚ ਬਣੇ ਸਿਆਸੀ ਮਾਹੂੋਲ ਦਾ ਜ਼ਿਕਰ ਕਰਦਿਆਂ  ਸ੍ਰ: ਬਾਦਲ ਨੇ ਕਿਹਾ ਯੂ.ਪੀ.ਏ. ਸਰਕਾਰ ਪਹਿਲਾਂ ਹੀ ਆਪਣਾ ਸਮਾਂ ਪੁਗਾ ਚੁਕੀ ਹੈ। ਦੇਸ਼ ਦੀ ਜਨਤਾ ਵਿਚ ਜਬਰਦਸਤ ਭਾਵਨਾ ਹੈ ਕਿ ਭ੍ਰਿਸ਼ਟਾਚਾਰ ਅਤੇ ਘਪਲਿਆਂ ਵਿਚ ਘਿਰੀ ਇਸ ਸਰਕਾਰ ਨੂੰ ਫੋੂਰੀ ਤੌਰ ਤੇ ਦੇਸ਼ ਦੇ ਸਿਆਸੀ ਨਕਸ਼ੇ ਤੋ ਦਰਕਿਨਾਰ ਕੀਤਾ ਜਾਵੇ। ਸ੍ਰ: ਬਾਦਲ ਜੋ ਕਿ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਅਤੇ ਜਿੰਨਾਂ ਦਾ ਸਿਆਸੀ ਕੱਦ, ਤਜਰਬਾ ਅਤੇ ਸੂਝ ਨਿਰਸੰਦੇਹ ਭਾਜਪਾ ਦੇ ਸਮੂਹ ਭਾਈਵਾਲਾ ਵਿਚੋ ਸਭ ਤੋਂ ਵੱਧ ਹੈ, ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਹਰ ਅੰਦਰੂਨੀ ਅਤੇ ਬਾਹਰੀ ਫਰੰਟ ਤੇ ਬੂਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰਖਿਆ, ਵਿਕਾਸ, ਕੀਮਤਾਂ ‘ਚ ਬੇਤਹਾਸ਼ਾ ਵਾਧਾ, ਫਿਰਕੂ ਭਾਈਚਾਰਾ ਅਜਿਹੇ ਸੰਵੇਦਨਸ਼ੀਲ ਵਿਸ਼ੇ ਹਨ ਜਿੰਨਾਂ ਨੂੰ ਨਜਿਠਣ ਵਿਚ ਯੂ.ਪੀ.ਏ. ਸਰਕਾਰ ਫੇਲ ਹੋਈ ਹੈ ਜਿਸ ਕਾਰਨ ਇਸ ਦੀ ਜਰਜਰ ਹੋ ਚੁਕੀ ਇਮਾਰਤ ਨੂੰ ਢਹਿ ਢੇਰੀ ਕਰਨ ਲਈ ਇਕ ਹਵਾ ਦਾ ਬੁੱਲਾ ਹੀ ਕਾਫੀ ਹੈ। 

No comments: