jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 16 June 2013

ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ 'ਚ ਢਿਗਾਂ ਡਿਗਣ ਕਾਰਨ ਹਜ਼ਾਰਾਂ ਯਾਤਰੀ ਫਸੇ

www.sabblok.blogspot.com
 
ਸਰਕਾਰ ਨੇ ਸੰਗਤਾਂ ਦੇ ਠਹਿਰਾਓ ਦੇ ਪ੍ਰਬੰਧਾਂ ਤੋਂ ਕੀਤੇ ਹੱਥ ਖੜ੍ਹੇ

ਬਠਿੰਡਾ, 16 ਜੂਨ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬਧਿਤ ਉਤਰਾਖੰਡ ਰਾਜ ਵਿਖੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਹੋਈ ਹੈ। ਇਥੇ ਪੈ ਰਹੀ ਭਾਰੀ ਵਰਖ਼ਾ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿਚ ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ ਸੜਕਾਂ ਜਾਮ ਹੋ ਗਈਆਂ ਹਨ ਤੇ ਸੈਂਕੜੇ ਯਾਤਰੀ ਰਸਤੇ ਵਿਚ ਹੀ ਫਸ ਗਏ ਅਤੇ ਸੜਕ ਦੇ ਦੋਵੇ ਪਾਸੇ ਸੜਕਾਂ ਤੇ ਗੱਡੀਆਂ ਦੀਆਂ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਸ੍ਰੀ ਹੇਮਕੁੰਟ ਸਾਹਿਬ ਤੋਂ 'ਅਜੀਤ' ਦੇ ਨੌਸ਼ਹਿਰਾ ਪੱਤਣ ਦੇ ਪੱਤਰਕਾਰ ਪ੍ਰਸ਼ੋਤਮ ਸਿੰਘ ਪੁਰੇਵਾਲ ਅਤੇ ਕੁਝ ਹੋਰ ਯਾਤਰੀਆਂ ਵੱਲੋਂ ਟੈਲੀਫੋਨ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਲਗਾਤਾਰ ਪੈ ਰਹੀ ਜ਼ੋਰਦਾਰ ਬਾਰਿਸ਼ ਦੇ ਬਾਵਜੂਦ ਸੀਮਾਂ ਸੜਕ ਸੁਰੱਖਿਆਂ ਸੰਗਠਨ (ਬੀ.ਆਰ.ਓ. ਦੇ ਜਵਾਨ) ਸ਼ਾਹਮਾਰਗਾਂ 'ਤੇ ਭਾਰੀ ਬੁਲਡੋਜ਼ਰਾਂ ਅਤੇ ਕਰੇਨ ਜੀ.ਸੀ.ਬੀ. ਮਸ਼ੀਨਾਂ ਨਾਲ ਸੜਕਾਂ ਤੋਂ ਢਿੱਗਾਂ ਹਟਾਉਣ 'ਚ ਲੱਗੇ ਹੋਏ ਹਨ ਪਰ ਲਗਾਤਾਰ ਪੈ ਰਹੀ ਵਰਖ਼ਾ ਅਤੇ ਪਹਾੜੀ ਚੋਟੀਆਂ ਤੋਂ ਹੋਰ ਪਹਾੜਾਂ ਦੇ ਖਿਸਕਣ ਕਾਰਨ ਉਪਰੋ ਆ ਰਹੇ ਪੱਥਰ ਅਤੇ ਚਿਕਣੀ ਮਿੱਟੀ ਦੇ ਵੱਡੇ-ਵੱਡੇ ਤੋਦੇ ਉਨ੍ਹਾਂ ਦੇ ਕੰਮ ਵਿਚ ਵਿਘਨ ਪਾ ਰਹੇ ਹਨ। ਭਾਵੇਂ 50 ਕਿੱਲੋਮੀਟਰ ਤਕ ਦਾ ਰਸਤਾ ਸਾਫ਼ ਹੋ ਗਿਆ ਹੈ ਪਰ ਪੂਰੀ ਯਾਤਰਾ ਨਿਰਵਿਘਨ ਚਾਲੂ ਨਹੀਂ ਹੋ ਸਕੀ ਹੈ।
ਦੂਜੇ ਪਾਸੇ ਯਾਤਰੂਆਂ ਦੀ ਲਗਾਤਾਰ ਵੱਧ ਰਹੀ ਸੰਖਿਆ ਕਾਰਨ ਪ੍ਰਸ਼ਾਸ਼ਨ ਨੇ ਆਪਣੇ ਪ੍ਰਬੰਧਾਂ ਤੋਂ ਗੋਡੇ ਟੇਕਦਿਆਂ ਰਿਸ਼ੀਕੇਸ਼, ਪੀਪਲ ਕੋਟੀ, ਸ਼੍ਰੀਨਗਰ, ਜੋਸ਼ੀਮੱਠ ਅਤੇ ਗੁਰਦੁਵਾਰਾ ਸਾਹਿਬ ਬਾਬਾ ਪੱਖੀਵਾਲਾਂ ਦੇ ਪ੍ਰਬੰਧਕਾਂ ਨੂੰ ਰਸਤੇ ਸਾਫ ਹੋਣ ਤੱਕ ਯਾਤਰੂਆਂ ਨੂੰ ਸੰਭਾਲਣ ਦੀ ਅਪੀਲ ਕੀਤੀ ਹੈ ਅਤੇ ਉੱਤਰਾਖੰਡ ਪੁਲਿਸ ਨੇ ਇਸ ਸਬੰਧੀ ਪੀਪਲਕੋਟੀ ਵਿਖ਼ੇ ਨਾਕੇ ਤੇ ਲਗਾਤਾਰ ਸਪੀਕਰ ਰਾਹੀਂ ਮੁਨਾਦੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ, ਕਿ ਅੱਗੇ ਪਹਾੜ ਡਿੱਗਣ ਕਾਰਨ ਰਸਤੇ ਬੰਦ ਹਨ ਕ੍ਰਿਪਾ ਕਰਕੇ ਅਗਲੇ ਹੁਕਮਾਂ ਤੱਕ ਅੱਗੇ ਨਾ ਜਾਇਆ ਜਾਵੇ। ਉੱਧਰ ਰਸਤੇ ਬੰਦ ਹੋ ਜਾਣ ਦਾ ਫਾਇਦਾ ਲੈਦਿਆਂ ਸਥਾਨਕ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ 22 ਮਈ ਨੂੰ ਜਾਰੀ ਕੀਤੀਆਂ ਹਦਾਇਤਾਂ ਨੂੰ ਤਾਕ 'ਤੇ ਰੱਖ਼ਦਿਆਂ ਖਾਣ ਪੀਣ ਦੇ ਸਮਾਨ ਦੀ ਵਿਕਰੀ ਨੂੰ ਲੈ ਕੇ ਯਾਤਰੂਆਂ ਦੀ ਭਾਰੀ ਲੁੱਟ ਸ਼ੁਰੂ ਕਰ ਦਿੱਤੀ ਹੈ। ਸਥਾਨਕ ਵਸਨੀਕਾਂ ਨੇ ਹਰੇਕ ਚੀਜ਼ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ ਜਿਸ ਵਿਚ ਹੋਟਲ ਵਾਲਿਆਂ ਨੇ 500 ਰੁਪਏ ਪ੍ਰਤੀ ਕਮਰੇ ਦਾ ਕਿਰਾਇਆ ਰੋਟੀ ਤੋਂ ਬਿਨ੍ਹਾਂ 2500 ਰੁਪਏ ਪ੍ਰਤੀ ਦਿਨ, ਚਾਹ ਦਾ ਕੱਪ 30 ਰੁਪਏ, ਇੱਕ ਲੀਟਰ ਪਾਣੀ ਦੀ ਬੋਤਲ 70 ਰੁਪਏ ਅਤੇ ਕਈ ਥਾਵਾਂ ਤੇ ਇਸ ਤੋਂ ਵੀ ਕਈ ਰੁਪਏ ਵੱਧ ਕੀਮਤ 'ਤੇ ਵੇਚ ਕੇ ਯਾਤਰੂਆਂ ਦੀ ਲੁੱਟ ਕੀਤੀ ਜਾ ਰਹੀ ਹੈ। ਪਿੱਪਲਕੋਟ ਨਜ਼ਦੀਕ ਗਢੋਰਾ ਪਿੰਡ ਵਿਖ਼ੇ ਬਠਿੰਡਾ ਨਿਵਾਸੀਆਂ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਚਲਾ ਰਹੇ ਭਾਈ ਗਮਦੂਰ ਸਿੰਘ ਰੋਮਾਣਾ, ਸਵਰਨ ਸਿੰਘ ਢਿੱਲੋਂ, ਸਤਵੀਰ ਸਿੰਘ, ਗੁਰਜੰਟ ਸਿੰਘ ਗਿੱਲ ਨੇ ਦੱਸਿਆਂ ਕਿ ਪਹਾੜਾ ਦੇ ਡਿੱਗਣ ਕਾਰਨ ਰਸਤੇ ਜਾਮ ਹੋਣ ਕਰਕੇ ਰਾਸਤੇ ਦੇ ਸਾਰੇ ਗੁਰਦਵਾਰਾਂ ਸਾਹਿਬ ਅਤੇ ਸ਼ਰਧਾਲੂਆਂ ਲਈ ਬਣਾਏ ਗਏ ਰਿਹਾਇਸ਼ੀ ਸਥਾਨਾਂ ਵਿਚ ਇੱਕਦਮ ਭੀੜ ਹੋ ਗਈ ਹੈ ਅਤੇ ਸਾਰੇ ਸਥਾਨ ਪੂਰੀ ਤਰ੍ਹਾਂ ਭਰੇ ਹੋਏ ਹਨ। ਜਿਥੇ ਕੱਚੇ ਪਹਾੜ ਖ਼ਿਸਕਣ ਨਾਲ ਸੜਕੀ ਰਾਸਤੇ ਬੰਦ ਹੋ ਗਏ ਹਨ ਉਥੇ ਇਥੇ ਚੱਲ ਰਹੀ ਹੈਲੀਕਾਪਟਰ ਸੇਵਾ ਵੀ ਮੌਸਮ ਦੇ ਠੀਕ ਹੋਣ ਤੱਕ ਰੋਕ ਦਿੱਤੀ ਗਈ ਹੈ। ਪ੍ਰਸ਼ਾਸ਼ਨ ਵਲੋਂ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮੌਸਮ ਨੂੰ ਧਿਆਨ ਵਿਚ ਰੱਖਕੇ ਯਾਤਰਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰਸਤੇ ਬੰਦ ਹੋਣ ਕਾਰਨ ਹਿੰਦੂ ਧਰਮ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਬਦਰੀਨਾਥ ਜਾਣ ਵਾਲੇ ਯਾਤਰੀ ਨੇ ਵੀ ਵੱਡੀ ਸੰਖਿਆਂ ਵਿਚ ਗੁਰਦੁਵਾਰਿਆਂ ਵਿਚ ਸ਼ਰਨ ਲਈ ਹੋਈ ਹੈ। ਰਸਤੇ ਵਿਚ ਫਸੇ ਵੱਡੀ ਸੰਖ਼ਿਆਂ ਵਿਚ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਤਰਾਖ਼ੰਡ ਸਰਕਾਰ ਆਪਣਾ ਪ੍ਰਭਾਵ ਵਰਤਕੇ ਸ਼ਰਧਾਲੂਆਂ ਦੀ ਹੋਟਲਾਂ, ਰਿਹਾਇਸ਼ੀ ਧਰਮਸ਼ਾਲਾਂ, ਖੱਚਰਾਂ, ਕਾਡੀਂ ਅਤੇ ਖੁਰਾਕੀ ਵਸਤੂਆਂ ਵਿਚ ਉਨ੍ਹਾਂ ਦੀ ਕੀਤੀ ਜਾਂਦੀਂ ਲੁੱਟ ਨੂੰ ਤੁਰੰਤ ਬੰਦ ਕਰਵਾਏ।

No comments: