jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 16 June 2013

ਸਿੱਖਿਆ ਬੋਰਡ ਦੇ ਸਿਲੇਬਸ ਵਿੱਚ ਕਈ ਲਿਖਤਾਂ ਗ਼ੈਰ-ਵਿਗਿਆਨਕ: ਤਰਕਸ਼ੀਲ

www.sabblok.blogspot.com

ਮੁਹਾਲੀ, 16 ਜੂਨ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਨੁਮਾਇੰਦਿਆਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਮੁੜ ਘੋਖਣ ਦੀ ਮੁਹਿੰਮ ਅੰਤਿਮ ਪੜਾਅ ਵਿੱਚ ਪਹੁੰਚ ਗਈ ਹੈ। ਇਸ ਸਬੰਧੀ ਛੇਤੀ ਹੀ ਸੁਸਾਇਟੀ ਦਾ ਵਫ਼ਦ ਸਿੱਖਿਆ ਬੋਰਡ ਦੀ ਮੁਖੀ ਡਾ. ਤੇਜਿੰਦਰ ਕੌਰ ਧਾਲੀਵਾਲ ਸਮੇਤ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਮਿਲੇਗਾ ਅਤੇ ਸਿਲੇਬਸ ਵਿੱਚ ਦਰਜ ਗ਼ੈਰ ਵਿਗਿਆਨਕ ਤੇ ਅੰਧਵਿਸ਼ਵਾਸੀ ਗੱਲਾਂ ਦੀ ਕੀਤੀ ਗਈ ਨਿਸ਼ਾਨਦੇਹੀ ਦੇ ਵੇਰਵਿਆਂ ਸਹਿਤ ਹੋਰ ਸਮੱਗਰੀ ਬੋਰਡ ਦੇ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ।
ਤਰਕਸ਼ੀਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸ਼ਹੀਦ ਭਗਤ ਸਿੰਘ ਲਾਇਬਰੇਰੀ ਬਲੌਂਗੀ ਵਿਖੇ ਅੱਜ ਜਥੇਬੰਦਕ ਮੁਖੀ ਸਾਇੰਸ ਅਧਿਆਪਕ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ।
ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਹਿਲੀ ਤੋਂ 12ਵੀਂ ਸ਼੍ਰੇਣੀ ਤੱਕ ਦੇ ਪੂਰੇ ਸਿਲੇਬਸ ਵਿੱਚ ਕਰੀਬ 10 ਸਾਲਾਂ ਬਾਅਦ ਨਵੇਂ ਸਿਰਿਓਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਦਾ ਪ੍ਰਚਾਰ ਕਰ ਰਹੀ ਤਰਕਸ਼ੀਲ ਸੁਸਾਇਟੀ ਦਾ ਦਾਅਵਾ ਹੈ ਕਿ ਸਿਲੇਬਸ ਵਿੱਚ ਬਹੁਤ ਸਾਰੀਆਂ ਲਿਖਤਾਂ ਗ਼ੈਰ-ਵਿਗਿਆਨਕ ਹਨ।
ਇਸ ਮੀਟਿੰਗ ਵਿੱਚ ਸੂਬਾ ਕਮੇਟੀ ਵੱਲੋਂ ਭੇਜੀ ਗਈ ਕਾਰਵਾਈ ਰਿਪੋਰਟ, ਤਰਕਸ਼ੀਲ ਭਵਨ ਬਣਾਉਣ, ਲਾਇਬਰੇਰੀ ਅਤੇ ਸੁਸਾਇਟੀ ਪ੍ਰਚਾਰ ਲਈ ਵੱਖ-ਵੱਖ ਥਾਵਾਂ ’ਤੇ ਬੋਰਡ ਲਗਾਉਣ ਆਦਿ ਏਜੰਡਿਆਂ ’ਤੇ ਵੀ ਵਿਚਾਰ-ਚਰਚਾ ਕਰਕੇ ਕਈ ਅਹਿਮ ਫੈਸਲੇ ਲਏ ਗਏ। ਸੰਸਥਾ ਦੇ ਦੇ ਬੁਲਾਰੇ ਜਰਨੈਲ ਕਰਾਂਤੀ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਸ਼ਹਿਰ ਵਿੱਚ ਗਮਾਡਾ ਵੱਲੋਂ ਪ੍ਰਸਤਾਵਿਤ ਸਕੀਮ ਅਧੀਨ ਇਕ ਪਾਰਕ ਲੈਣ ’ਤੇ ਵੀ ਵਿਚਾਰ ਕਰ ਰਹੀ ਹੈ ਜਿਸ ਤਹਿਤ ਛੇਤੀ ਹੀ ਗਮਾਡਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ। ਮੀਟਿੰਗ ਵਿੱਚ ਜਰਨੈਲ ਕ੍ਰਾਂਤੀ, ਸਤਨਾਮ ਦਾਉੂਂ, ਬੀਬੀ ਨੀਰਜ, ਅਰਵਿੰਦਰ ਕੌਰ, ਗੋਰਾ ਹੁਸ਼ਿਆਰਪੁਰੀ, ਹਰਪ੍ਰੀਤ ਰੋੜਾ, ਜਸਵੰਤ ਮੁਹਾਲੀ, ਬਲਵਿੰਦਰ ਬਟੇਲਾ ਆਦਿ ਵੀ ਮੌਜੂਦ ਸਨ।

No comments: