jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 17 June 2013

ਉੱਤਰਾਖੰਡ ਸਰਕਾਰ ਸ੍ਰੀ ਹੇਮਕੁੰਟ ਸਾਹਿਬ ਗਏ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਵੇ : ਜਥੇ .ਅਵਤਾਰ ਸਿੰਘ

www.sabblok.blogspot.com
Photo: ਉੱਤਰਾਖੰਡ ਸਰਕਾਰ ਸ੍ਰੀ ਹੇਮਕੁੰਟ ਸਾਹਿਬ ਗਏ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਵੇ : ਜਥੇ .ਅਵਤਾਰ ਸਿੰਘ

ਅੰਮ੍ਰਿਤਸਰ ਝ ਮੋਤਾ ਸਿੰਘ-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਜਾਰਾਂ ਸ਼ਰਧਾਲੂਆਂ ਦੇ ਬਰਸਾਤਾਂ ਕਾਰਨ ਰਸਤੇ ’ਚ ਢਿੱਗਾਂ ਡਿੱਗਣ ਕਰਕੇ ਫਸ ਜਾਣ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਉੱਤਰਾਖੰਡ ਸਰਕਾਰ ਨੂੰ ਜੋਰ ਦੇ ਕੇ ਕਿਹਾ ਹੈ ਕਿ ਇਹਨਾਂ ਸ਼ਰਧਾਲੂਆਂ ਦੀ ਹਰੇਕ ਪ੍ਰਕਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਲੀਜ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਸ਼ਰਧਾਲੂ ਜਾਂਦੇ ਹਨ। ਤਕਰੀਬਨ ਹਰ ਸਾਲ ਹੀ ਬਰਸਾਤ ਦੇ ਦਿਨਾਂ ’ਚ ਢਿੱਗਾਂ ਡਿੱਗਣ ਕਰਕੇ ਰਸਤੇ ਜਾਮ ਹੋ ਜਾਂਦੇ ਹਨ ਤੇ ਸ਼ਰਧਾਲੂਆਂ ਨੂੰ ਬੜੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਢਿੱਗਾਂ ਡਿੱਗਣ ਕਰਕੇ ਕਈ ਸ਼ਰਧਾਲੂਆਂ ਦੀ ਜਾਨ ਵੀ ਜਾ ਚੁੱਕੀ ਹੈ। ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਗਏ ਹਜ਼ਾਰਾਂ ਸ਼ਰਧਾਲੂਆਂ ਦੇ ਰਸਤੇ ’ਚ ਫਸੇ ਹੋਣ ਤੇ ਚਿੰਤਤ ਹੁੰਦਿਆਂ ਉਤਰਾਖੰਡ ਦੇ ਮੁੱਖ ਮੰਤਰੀ ਦੇ ਪੀ.ਏ. ਸ੍ਰੀ ਲੁਹਾਨੀ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਰਸਤੇ ’ਚ ਫਸੇ ਸ਼ਰਧਾਲੂਆਂ ਦੀ ਮਦਦ ਲਈ ਕਿਹਾ। ਮੁੱਖ ਮੰਤਰੀ ਦੇ ਪੀ.ਏ. ਸ੍ਰੀ

ਲੁਹਾਨੀ ਨੇ ਕਿਹਾ ਕਿ ਭਾਰੀ ਬਾਰਸ਼ ਹੋਣ ਦੇ ਬਾਵਜੂਦ ਉਤਰਾਖੰਡ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ ਤੇ ਜਲਦੀ ਹੀ ਰਸਤਾ ਚਾਲੂ ਕਰਕੇ ਫਸੇ ਯਾਤਰੂਆਂ ਨੂੰ ਸੁਰੱਖਿਅਤ ਕਰ ਲਿਆ ਜਾਵੇਗਾ। ਜਥੇ:ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਹੇਮਕੁੰਟ ਦੀ ਯਾਤਰਾ ਦੌਰਾਨ ਰਸਤੇ ’ਚ ਫਸੇ ਹਜਾਰਾਂ ਸ਼ਰਧਾਲੂਆਂ ਦੀ ਫੌਰੀ ਮਦਦ ਲਈ ਸ.ਹਰਭਜਨ ਸਿੰਘ ਚੀਮਾਂ ਵਿਦਾਇਕ ਉਤਰਾਖੰਡ ਦੀ ਡਿਊਟੀ ਲਗਾਈ ਗਈ ਹੈ ਜੋ ਲਗਾਤਾਰ ਉਤਰਾਖੰਡ ਸਰਕਾਰ ਦੇ ਸੰਪਰਕ ’ਚ ਹਨ। 

ਅੰਮ੍ਰਿਤਸਰ -- ਮੋਤਾ ਸਿੰਘ-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਜਾਰਾਂ ਸ਼ਰਧਾਲੂਆਂ ਦੇ ਬਰਸਾਤਾਂ ਕਾਰਨ ਰਸਤੇ ’ਚ ਢਿੱਗਾਂ ਡਿੱਗਣ ਕਰਕੇ ਫਸ ਜਾਣ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਉੱਤਰਾਖੰਡ ਸਰਕਾਰ ਨੂੰ ਜੋਰ ਦੇ ਕੇ ਕਿਹਾ ਹੈ ਕਿ ਇਹਨਾਂ ਸ਼ਰਧਾਲੂਆਂ ਦੀ ਹਰੇਕ ਪ੍ਰਕਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਲੀਜ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਸ਼ਰਧਾਲੂ ਜਾਂਦੇ ਹਨ। ਤਕਰੀਬਨ ਹਰ ਸਾਲ ਹੀ ਬਰਸਾਤ ਦੇ ਦਿਨਾਂ ’ਚ ਢਿੱਗਾਂ ਡਿੱਗਣ ਕਰਕੇ ਰਸਤੇ ਜਾਮ ਹੋ ਜਾਂਦੇ ਹਨ ਤੇ ਸ਼ਰਧਾਲੂਆਂ ਨੂੰ ਬੜੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਢਿੱਗਾਂ ਡਿੱਗਣ ਕਰਕੇ ਕਈ ਸ਼ਰਧਾਲੂਆਂ ਦੀ ਜਾਨ ਵੀ ਜਾ ਚੁੱਕੀ ਹੈ। ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਗਏ ਹਜ਼ਾਰਾਂ ਸ਼ਰਧਾਲੂਆਂ ਦੇ ਰਸਤੇ ’ਚ ਫਸੇ ਹੋਣ ਤੇ ਚਿੰਤਤ ਹੁੰਦਿਆਂ ਉਤਰਾਖੰਡ ਦੇ ਮੁੱਖ ਮੰਤਰੀ ਦੇ ਪੀ.ਏ. ਸ੍ਰੀ ਲੁਹਾਨੀ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਰਸਤੇ ’ਚ ਫਸੇ ਸ਼ਰਧਾਲੂਆਂ ਦੀ ਮਦਦ ਲਈ ਕਿਹਾ। ਮੁੱਖ ਮੰਤਰੀ ਦੇ ਪੀ.ਏ. ਸ੍ਰੀ

ਲੁਹਾਨੀ ਨੇ ਕਿਹਾ ਕਿ ਭਾਰੀ ਬਾਰਸ਼ ਹੋਣ ਦੇ ਬਾਵਜੂਦ ਉਤਰਾਖੰਡ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ ਤੇ ਜਲਦੀ ਹੀ ਰਸਤਾ ਚਾਲੂ ਕਰਕੇ ਫਸੇ ਯਾਤਰੂਆਂ ਨੂੰ ਸੁਰੱਖਿਅਤ ਕਰ ਲਿਆ ਜਾਵੇਗਾ। ਜਥੇ:ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਹੇਮਕੁੰਟ ਦੀ ਯਾਤਰਾ ਦੌਰਾਨ ਰਸਤੇ ’ਚ ਫਸੇ ਹਜਾਰਾਂ ਸ਼ਰਧਾਲੂਆਂ ਦੀ ਫੌਰੀ ਮਦਦ ਲਈ ਸ.ਹਰਭਜਨ ਸਿੰਘ ਚੀਮਾਂ ਵਿਦਾਇਕ ਉਤਰਾਖੰਡ ਦੀ ਡਿਊਟੀ ਲਗਾਈ ਗਈ ਹੈ ਜੋ ਲਗਾਤਾਰ ਉਤਰਾਖੰਡ ਸਰਕਾਰ ਦੇ ਸੰਪਰਕ ’ਚ ਹਨ।

No comments: