jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 17 June 2013

ਬਦਲ ਬਣਨਗੇ ਐੱਨ. ਡੀ. ਏ. ਦੇ ਕਨਵੀਨਰ

www.sabblok.blogspot.com
Photo: ਬਦਲ ਬਣਨਗੇ ਐੱਨ. ਡੀ. ਏ. ਦੇ ਕਨਵੀਨਰ
ਚੰਡੀਗੜ੍ਹ  ਅ.ਬ.-ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਵੱਲੋਂ ਐੱਨ.ਡੀ.ਏ. ਤੋਂ ਤੋੜ ਵਿਛੋੜਾ ਕਰ ਲੈਣ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਐੱਨ.ਡੀ.ਏ. ਦੇ ਨਵੇਂ ਕਨਵੀਨਰ ਹੋ ਸਕਦੇ ਹਨ। 86 ਸਾਲਾ ਸ. ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਭਾਰਤ ਦੀ ਸਿਆਸਤ ਵਿੱਚ ਕੱਦਾਵਾਰ ਆਗੂ ਹਨ। ਅੱਜ ਦੇ ਸਮੇਂ ਵਿੱਚ ਉਨ੍ਹਾਂ ਦਾ ਲੰਮਾ ਸਿਆਸੀ ਤਜਰਬਾ ਹੈ ਅਤੇ ਉਹ ਦੇਸ਼ ਦੀਆਂ ਸਿਆਸੀ ਪਾਰਟੀਆਂ ਖਾਸ ਕਰਕੇ ਕੇਂਦਰ ਦੀਆਂ ਵਿਰੋਧੀ ਧਿਰਾਂ ਵਿੱਚ ਖਾਸ ਸਤਿਕਾਰ ਰੱਖਦੇ ਹਨ। ਉਹ ਬਹੁਤ ਸੁਲਝੇ ਹੋਏ ਲੀਡਰ ਹਨ ਅਤੇ ਹਰ ਇੱਕ ਨੂੰ ਖੁਸ਼ ਰੱਖਣ ਦੀ ਆਪਣੇ ਅੰਦਰ ਕਾਬਲੀਅਤ ਵੀ ਰੱਖਦੇ ਹਨ।  ਹੁਣ ਵੇਖਣਾ ਇਹ ਬਣਦਾ ਹੈ ਕਿ ਕੀ ਉਹ ਕੇਂਦਰੀ ਸਿਆਸਤ ਵਿੱਚ ਜਾਣਾ ਚਾਹੁੰਦੇ ਹਨ ਕਿ ਨਹੀਂ? ਬਿਨਾਂ ਮੁੱਖ ਮੰਤਰੀ ਦੀ ਕੁਰਸੀ ਛੱਡਿਆ। ਕੀ ਉਹ ਇਸ ਸਭ ਕਾਸੇ ਨੂੰ ਸੰਭਾਲ ਸਕਣ ਲਈ ਹਾਮੀ ਭਰਦੇ ਹਨ ਜਾਂ ਨਹੀਂ?  ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿੱਚ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਕੇ ਐੱਨ.ਡੀ.ਏ. ਦੇ ਕਨਵੀਨਰ ਬਣ ਸਕਦੇ ਹਨ, ਕਿਉਂਕਿ ਉਹ ਭਾਰਤ ਦੇ ਸੀਨੀਅਰ ਆਗੂ ਹੋਣ ਕਾਰਨ ਅਗਲੇ ਰਾਸ਼ਟਰਪਤੀ-ਉਪ ਰਾਸ਼ਟਰਪਤੀ ਸਮੇਂ ਦੇ ਉਪ ਪ੍ਰਧਾਨ ਮੰਤਰੀ ਅਹੁਦਿਆਂ ਵਿੱਚੋਂ ਕਿਸੇ ਇੱਕ ਦੇ ਦਾਅਵੇਦਾਰ ਹੋ ਸਕਦੇ ਹਨ। ਇਸ ਦਾਅਵੇਦਾਰੀ  ਨੂੰ ਕਿਸੇ ਵੱਲੋਂ ਚੁਣੌਤੀ ਦੇਣ ਦੀ ਕੋਈ ਸੰਭਾਵਨਾ ਵੀ ਨਹੀਂ ਹੈ। 

No comments: