www.sabblok.blogspot.com
ਸੁਲਤਾਨਪੁਰ, 8 ਜੂਨ (ਪ.ਪ.) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਵਿਖੇ
ਸਿੱਖ ਕਤਲੇਆਮ ਦੀ ਯਾਦਗਾਰ ਬਣਾਏ ਜਾਣ ਦੇ ਮਾਮਲੇ ‘ਚ ਦਿੱਲੀ ਨਗਰ ਨਿਗਮ ਵਲੋਂ ਦਿੱਤੇ ਗਏ
ਨੋਟਿਸ ‘ਤੇ ਸਖਤ ਇਤਰਾਜ਼ ਜਤਾਇਆ ਹੈ। ਸੁਲਤਾਨਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ
ਬਾਦਲ ਨੇ ਕਿਹਾ ਕਿ ਇਸ ਯਾਦਗਾਰ ਦੇ ਰਸਤੇ ‘ਚ ਰੋੜਾ ਬਣ ਰਹੇ ਲੋਕ ਹੀ 1984 ਦੇ ਸਿੱਖ
ਕਤਲੇਆਮ ਦੋ ਦੋਸ਼ੀ ਹਨ ਅਤੇ ਉਹ ਲੋਕ ਹੀ ਇਸ ਯਾਦਗਾਰ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ
ਜਦ ਬਾਦਲ ਨੂੰ ਕਿਹਾ ਗਿਆ ਕਿ ਦਿੱਲੀ ਨਗਰ ਨਿਗਮ ਤੇ ਭਾਜਪਾ ਕਾਬਜ਼ ਹੈ ਤਾਂ ਬਾਦਲ ਨੇ ਇਸ
ਮਾਮਲੇ ‘ਤੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਹਾਲਾਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਦਿੱਲੀ ਸਰਕਾਰ
ਪੁਲਸ ਦਾ ਸਹਾਰਾ ਲੈ ਕੇ ਨਗਰ ਨਿਗਮ ਦਾ ਇਸਤੇਮਾਲ ਇਸ ਕੰਮ ‘ਚ ਕਰ ਰਹੀ ਹੈ ਅਤੇ ਯਾਦਗਾਰ
ਦੇ ਰਸਤੇ ‘ਚ ਰੋੜਾ ਲਟਕਾਉਣਾ ਕਾਂਗਰਸ ਦੀ ਰਾਜਨੀਤੀ ਦਾ ਹਿੱਸਾ ਹੈ। ਸਿਆਸੀ ਹਲਕਿਆਂ ‘ਚ
ਚਰਚਾ ਹੈ ਕਿ ਦਿੱਲੀ ਨਗਰ ਨਿਗਮ ਦੀ ਇਸ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕ ਰਹੇ
ਹਨ ਹਾਲਾਂਕਿ ਸੁਲਤਾਨਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਨੇ ਆਪਣੇ ਇਸ ਪ੍ਰੋਗਰਾਮ ਬਾਰੇ ਕੋਈ ਬਹੁਤ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ
ਕੀਤੀ।
No comments:
Post a Comment