jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 8 June 2013

ਡੇਰਾ ਬਿਆਸ ਦੇ ਮੁਖੀ ਵੱਲੋਂ ਮਾਨ ਨਾਲ ਬੰਦ ਕਮਰੇ ਅੰਦਰ ਮੀਟਿੰਗ ,

www.sabblok.blogspot.com

ਫਤਹਿਗੜ੍ਹ ਸਾਹਿਬ, ਗਰਮ ਖਿਆਲੀ ਸਿੱਖ ਨੇਤਾ ਸਿਮਰਨਜੀਤ ਸਿੰਘ ਮਾਨ ਦੇ ਘਰ ਪਿੰਡ ਤਲਾਣੀਆਂ ਵਿਖੇ  ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਅਚਾਨਕ ਪਹੁੰਚਣ ਨਾਲ ਪੰਜਾਬ ਦੇ ਰਾਜਨੀਤਕ ਹਲਕਿਆ ਵਿੱਚ ਨਵੀਂ ਚਰਚਾ ਛਿੜ ਗਈ ਹੈ।

 ਡੇਰਾ ਬਿਆਸ ਦੇ ਮੁਖੀ ਨੇ ਸਿਮਰਨਜੀਤ ਸਿੰਘ ਮਾਨ ਤੋਂ ਪਹਿਲਾਂ ਕਿਸੇ ਹੋਰ ਰਾਜਨੀਤਕ ਨੇਤਾ ਨਾਲ ਕਦੇ ਘਰ ਜਾ ਕੇ ਅਜਿਹੀ ਮਿਲਣੀ ਨਹੀਂ ਕੀਤੀ।  ਦੱਸਣਯੋਗ ਹੈ ਕਿ ਅਮ੍ਰਿੰਤਸਰ ਦਰਬਾਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਮੌਕੇ  ਅਕਾਲ ਤਖ਼ਤ ਉਤੇ  ਮਾਨ ਅਤੇ ਸ਼੍ਰੋਮਣੀ  ਕਮੇਟੀ ਦਰਮਿਆਨ ਤਣਾਅ ਵਾਲਾ ਮਾਹੌਲ ਪੈਦਾ ਹੋਣਾ ਅਤੇ ਡੇਰਾ ਬਿਆਸ ਦੇ ਮੁਖੀ ਵੱਲੋਂ ਉਨ੍ਹਾਂ ਦੇ ਘਰ ਪੁੱਜਣਾ ਹੈਰਾਨੀਜਨਕ ਘਟਨਾਕ੍ਰਮ ਸਮਝਿਆ ਜਾ ਰਿਹਾ ਹੈ। ਜਦੋਂ ਡੇਰਾ ਮੁਖੀ  ਮਾਨ ਦੇ ਘਰ ਪਹੁੰਚੇ ਤਾਂ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਇਸ ਮੌਕੇ ਡੇਰਾ ਮੁਖੀ ਦੀ ਧਰਮ ਪਤਨੀ ਵੀ ਨਾਲ ਸਨ। ਮਿਲੀ ਜਾਣਕਾਰੀ ਅਨੁਸਾਰ ਡੇਰਾ ਮੁਖੀ ਅਤੇਮਾਨ ਦਰਮਿਆਨ ਇਕ ਘੰਟੇ ਤੋਂ ਵੀ ਵੱਧ ਬੰਦ ਕਮਰੇ ਅੰਦਰ ਮੀਟਿੰਗ ਹੋਈ, ਜਿਸ ਦੇ ਵੇਰਵੇ ਮੀਡੀਆ ਨੂੰ ਨਸ਼ਰ ਨਹੀਂ ਕੀਤੇ ਗਏ। ਪਾਰਟੀ ਦੇ ਸਿਆਸੀ ਸਕੱਤਰ ਇਕਬਾਲ ਸਿੰਘ ਟਿਵਾਣਾ ਦੀ ਬੇਨਤੀ ਉੱਤੇ ਡੇਰਾ ਮੁਖੀ ਨੇ ਬਸੀ ਪਠਾਣਾਂ ਵਿਖੇ ਰਾਧਾ ਸੁਆਮੀ ਸਤਿਸੰਗ ਘਰ ਦਾ ਦੌਰਾ ਵੀ ਕੀਤਾ, ਜਿਥੇ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋ ਗਈਆਂ ਸਨ। ਇਸ ਮੌਕੇ ਮਾਨ ਵੀ ਉਨ੍ਹਾਂ ਦੇ ਨਾਲ ਸਨ। ਪਹਿਲਾਂ ਤਾਂ ਕਿਸੇ ਨੂੰ ਵੀ ਇਹ ਭਿਣਕ ਨਹੀਂ ਪਈ ਕਿ ਡੇਰਾ ਮੁਖੀ ਇਥੇ ਆਏ ਹੋਏ ਹਨ ਪਰ ਇਕ-ਦੋ ਸੰਤਸੰਗੀ ਨੇ ਡੇਰਾ ਮੁਖੀ ਦੀ ਗੱਡੀ ਪਛਾਣ ਕੇ ਸ਼ਰਧਾਲੂਆਂ ਨੂੰ ਫੋਨ ਕਰ ਦਿੱਤੇ ਤਾਂ ਮਾਨ ਦੇ ਘਰ ਨੇੜੇ ਸੰਗਤ ਜੁੜਨੀ ਇਕੱਠੀ ਹੋ ਗਈ। ਪੁਲੀਸ ਨੇ ਤਰੁੰਤ ਨਾਕਾ ਲਗਾ ਕੇ ਮਾਨ ਦੇ ਘਰ ਨੂੰ ਜਾਂਦੇ ਰਸਤੇ ’ਤੇ ਰੋਕ ਲਾ ਦਿੱਤੀ। ਜਦੋਂ ਡੇਰਾ ਮੁੱਖੀ ਦੇ ਧਿਆਨ ਵਿੱਚ ਆਇਆ ਕਿ ਰੋਡ ਉੱਤੇ ਸੰਗਤ ਮਿਲਣ ਲਈ ਇਕੱਠੀ ਹੋਈ ਹੈ ਤਾਂ ਉਹ ਖੁਦ ਚੱਲ ਕੇ ਸੰਗਤ ਨੂੰ ਮਿਲਣ ਗਏ। ਬਾਬਾ ਗੁਰਿੰਦਰ ਸਿੰਘ ਢਿੱਲੋਂ ਲਗਪਗ ਦੋ ਘੰਟੇ ਮਾਨ ਦੇ ਘਰ ਰਹੇ ਜਿਥੇ ਉਨ੍ਹਾਂ ਨੇ ਚਾਹ ਪੀਤੀ। ਇਹ ਜਾਣਕਾਰੀ ਸਿਮਰਨਜੀਤ ਸਿੰਘ ਮਾਨ ਨੇ ਖੁਦ ਦਿੱਤੀ। ਵਾਪਸੀ ਉਤੇ ਉਹ ਮਾਨ ਦੇ ਘਰ ਦੁਆਲੇ ਖੜੀ ਸੰਗਤ ਨੂੰ ਜੈਕਾਰਾ ਛੱਡ ਕੇ ‘ਵਾਹਿਗੁਰੂ ਜੀ ਕਾ ਖਾਲਸਾ’, ‘ਵਾਹਿਗੁਰੂ ਜੀ ਕੀ ਫਤਹਿ’ ਕਹਿ ਕੇ ਰਵਾਨਾ ਹੋ ਗਏ। ਡੇਰਾ ਮੁਖੀ ਦੇ ਜਾਣ ਤੋਂ ਬਾਅਦ ਜਦੋਂ ਮਾਨ ਨੂੰ ਪੱਤਰਕਾਰਾਂ ਨੇ ਡੇਰਾ ਮੁਖੀ ਦੀ ਆਮਦ ਦਾ ਮਕਸਦ ਪੁੱਛਿਆ ਤਾਂ  ਮਾਨ ਨੇ ਕਿਹਾ, ‘‘ਇਹ ਉਨ੍ਹਾਂ ਦਾ ਮੇਰੇ ਨਾਲ ਪਿਆਰ ਹੀ ਹੈ ਜੋ ਮੈਨੂੰ ਮਿਲਣ ਮੇਰੇ ਘਰ ਆਏ।’’ ਮਾਨ ਦੇ ਚਿਹਰੇ ’ਤੇ ਖੁਸ਼ੀ ਦੀ ਝਲਕ ਸਪੱਸ਼ਟ ਦਿਖਾਈ ਦੇ ਰਹੀ ਸੀ ਜਦੋਂ ਕਿ ਉਹ ਮੂੰਹੋਂ ਕੁਝ ਵੀ ਬੋਲਣ ਲਈ ਤਿਆਰ ਨਹੀਂ ਸਨ। ਜਦੋਂ ਮਾਨ ਤੋਂ ਪੁੱਛਿਆ ਕਿ ਤੁਹਾਡੀ ਪਾਰਟੀ ਦਾ ਹਮੇਸ਼ਾ ਡੇਰਾਵਾਦ ਦੇ ਵਿਰੁੱਧ ਰਹੀ ਹੈ ਤਾਂ  ਮਾਨ ਨੇ ਕਿਹਾ ਕਿ ਡੇਰਾ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੁਰੂ ਗੰ੍ਰਥ ਸਾਹਿਬ ਦਾ ਸਤਿਕਾਰ ਕਰਦੇ ਹਨ, ਉਹ ਅਮ੍ਰਿੰਤਸਰ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋ ਕੇ ਆਏ ਹਨ। ਬਿਆਸ ਅੰਦਰ ਪਿੰਡ ਵੜੈਚ ਦੇ ਗੁਰਦੁਆਰੇ ਦਾ ਵਿਵਾਦ ਉਨ੍ਹਾਂ ਦੀ ਬੇਨਤੀ ਮੰਨ ਕੇ ਤਰੁੰਤ ਸੁਲਝਾ ਦਿੱਤਾ ਅਤੇ ਉਥੇ ਗੁਰਦੁਆਰਾ ਬਣਵਾ ਦਿੱਤਾ। ਉਨ੍ਹਾਂ ਕਿਹਾ, ‘‘ਉਹ ਸਾਡਾ ਸਤਿਕਾਰ ਕਰਦੇ ਹਨ ਅਤੇ ਅਸੀ ਉਨ੍ਹਾ ਦਾ।’’ ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਡੇਰਾ ਬਿਆਸ ਦੇ ਮੁੱਖੀ ਸਿੱਖਾਂ ਲਈ ਗੁਰਦੁਆਰੇ ਬਣਾਉਂਦੇ ਹਨ ਜਦੋਂ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਨਵੇਂ ਗੁਰਦੁਆਰੇ ਬਣਾਉਣ ਦਾ ਵਿਰੋਧ ਕੀਤਾ ਸੀ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਡੇਰਾ ਬਿਆਸ ਵਿਖੇ ਜ਼ਰੂਰ ਜਾਣਗੇ।

No comments: