jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਮੰਡਰਾਇਆ ਹੜ੍ਹ ਦਾ ਖਤਰਾ

www.sabblok.blogspot.com
ਨਵੀਂ ਦਿੱਲੀ/ਜਲੰਧਰ : ਦਿੱਲੀ 'ਤੇ ਹੜ੍ਹਾਂ ਦਾ ਖਤਰਾ ਬੁਰੀ ਤਰ੍ਹਾਂ ਨਾਲ ਮੰਡਰਾ ਰਿਹਾ ਹੈ ਅਤੇ ਬੁੱਧਵਾਰ 19 ਜੂਨ ਤੱਕ ਦਿੱਲੀ ਦੇ ਜਲਥਲ ਹੋਣ ਦੀ ਸ਼ੰਕਾ ਬਣਦੀ ਜਾ ਰਹੀ ਹੈ। ਹਥਨੀਕੁੰਡ ਬੈਰਾਜ ਤੋਂ ਛੱਡਿਆ ਗਿਆ 8 ਲੱਖ 60 ਹਜ਼ਾਰ ਕਿਊਸਿਕ ਪਾਣੀ ਤੁਫਾਨੀ ਤੇਜ਼ੀ ਨਾਲ ਦਿੱਲੀ ਵੱਲ ਵੱਧ ਰਿਹਾ ਹੈ ਜਿਸ ਦੇ ਸੋਮਵਾਰ ਰਾਤ ਤੱਕ ਦਿੱਲੀ ਪਹੁੰਚ ਜਾਣ ਦੀ ਸੰਭਾਵਨਾ ਹੈ। ਇਸ ਪਾਣੀ ਦੇ ਪਹੁੰਚਣ ਪਿੱਛੋਂ ਦਿੱਲੀ ਦੇ ਨੀਵੇਂ ਖੇਤਰ ਅਜੇ ਯਮੁਨਾ ਕਿਨਾਰੇ ਦੇ ਇਲਾਕੇ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਜਾਣਗੇ। ਇਸ ਇਲਾਕੇ ਦੇ ਲੱਖਾਂ ਲੋਕਾਂ ਨੂੰ ਨੀਵੇਂ ਖੇਤਰਾਂ 'ਚੋਂ ਕੱਢਣ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਾਣੀ ਦੇ ਪਹੁੰਚਣ ਨਾਲ ਪਿਛਲੇ 100 ਸਾਲਾਂ ਦਾ ਰਿਕਾਰਡ ਟੁੱਟ ਜਾਵੇਗਾ। ਦਿੱਲੀ 'ਚ ਇੰਨਾ ਭਿਆਨਕ ਹੜ੍ਹ 100 ਸਾਲ ਤੋਂ ਪਹਿਲਾਂ ਆਇਆ ਸੀ ਜਦੋਂ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਅਧਿਕਾਰੀਆਂ ਅਨੁਸਾਰ ਯਮੁਨਾ ਦਾ ਪਾਣੀ ਇਸ ਵੇਲੇ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਮੀਟਰ ਹੇਠਾਂ ਹੈ ਜਦੋਂਕਿ ਹਥਨੀਕੁੰਡ ਦਾ ਪਾਣੀ ਅਜੇ ਤੱਕ ਇਥੇ ਨਹੀਂ ਪੁੱਜਾ। ਯਮੁਨਾ 'ਚ ਖਤਰੇ ਦਾ ਨਿਸ਼ਾਨ 202.48 ਮੀਟਰ 'ਤੇ ਸਥਿਤ ਹੈ ਜਿਸ ਦਾ ਭਾਵ ਇਹ ਹੈ ਕਿ ਹੁਣ ਤੱਕ ਪਾਣੀ 200 ਮੀਟਰ ਤੋਂ ਉਪਰ ਚੜ੍ਹ ਚੁੱਕਾ ਹੈ। ਹੱਥਨੀ ਬੈਰਾਜ ਦਾ ਪਾਣੀ ਆ ਜਾਣ ਪਿੱਛੋਂ ਇਹ ਪਾਣੀ ਕਿਤੇ ਜ਼ਿਆਦਾ ਉੱਚਾ ਚੜ੍ਹ ਜਾਵੇਗਾ ਜਿਸ ਨਾਲ ਦਿੱਲੀ ਲਈ ਭਿਆਨਕ ਖਤਰਾ ਪੈਦਾ ਹੋ ਸਕਦਾ ਹੈ।

No comments: