jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਨੀਰੂ ਬਾਜਵਾ "ਅਕਾਲ ਤਖਤ ਤੋਂ ਮੰਗੀ ਮੁਆਫੀ"

www.sabblok.blogspot.com
ਚੰਡੀਗੜ੍ਹ : ਆਪਣੀ ਸੱਜੀ ਬਾਂਹ 'ਤੇ ਗੁਰਬਾਣੀ ਦੀ ਇਕ ਤੁੱਕ ਲਿਖਾਉਣ ਦੇ ਵਿਵਾਦ 'ਚ ਫਸੀ ਪੰਜਾਬੀ ਫਿਲਮ ਅਭਿਨੇਤਰੀ ਨੀਰੂ ਬਾਜਵਾ ਨੇ ਆਪਣੀ ਇਸ ਹਰਕਤ ਲਈ ਅਕਾਲ ਤਖਤ ਤੋਂ ਮੁਆਫੀ ਮੰਗ ਲਈ ਹੈ। ਨੀਰੂ ਬਾਜਵਾ ਨੇ ਆਪਣੀ ਸੱਜੀ ਬਾਂਹ 'ਤੇ ਗੁਰਬਾਣੀ ਦੀ ਇਕ ਤੁੱਕ 'ਜਉ ਤਉ ਪ੍ਰੇਮ ਖੇਲਣ ਦਾ ਚਾਉ। ਸਿਰੁ ਧਰਿ ਤਲੀ ਗਲੀ ਮੋਰੀ ਆਉ' ਲਿਖੀ ਸੀ। ਇਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਕੋਲ ਇਕ ਸ਼ਿਕਾਇਤ ਪੁੱਜੀ ਸੀ। ਇਹ ਸ਼ਿਕਾਇਤ ਮਿਲਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਦਾ ਸਖਤ ਨੋਟਿਸ ਲਿਆ ਇਸ ਤੋਂ ਬਾਅਦ ਨੀਰੂ ਬਾਜਵਾ ਨੇ ਮੁਆਫੀ ਮੰਗ ਲਈ। ਇਸ ਤੋਂ ਪਹਿਲਾਂ ਮੰਦਿਰਾ ਬੇਦੀ ਵੀ ਆਪਣੇ ਜਿਸਮ 'ਤੇ ਟੈਟੂ ਬਨਾਉਣ ਦੇ ਵਿਵਾਦ 'ਚ ਫਸੀ ਸੀ ਅਤੇ ਉਸ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਲਬ ਕੀਤਾ ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਵਿੱਖ 'ਚ ਇਸ ਤਰ੍ਹਾਂ ਦੀ ਹਰਕਤ ਕਰਨ ਵਾਲਿਆਂ ਖਿਲਾਫ ਐਫ. ਆਈ. ਆਰ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ।

No comments: