jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 1 June 2013

ਹਾਕਮਾਂ ਦਾ ਮਨੋਵਿਗਿਆਨ ਇੱਕ ਹੀ ਹੁੰਦਾ ਹੈ

www.sabblok.blogspot.com

ਦਲੀਪ ਸਿੰਘ ਵਾਸਨ, ਐਡਵੋਕੇਟ
ਲੋਕਾਂ ਉਤੇ ਰਾਜ ਕਰਦੇ ਲੋਕਾਂ ਦਾ ਮਨੋਵਿਗਿਆਨ ਇੱਕ ਹੀ ਹੁੰਦਾ ਹੈ| ਕਦੀ ਸਰਦਾਰ ਸਨ, ਫਿ.ਰ ਰਾਜੇ ਆਏ, ਮਹਾਰਾਜੇ ਆਏ, ਬਾਦਸ.ਾਹ ਆਏ ਅਤੇ ਫਿ.ਰ ਸਾਮਰਾਜੀਆਂ ਨੇ ਰਾਜ ਕੀਤਾ| ਇਹ ਸਾਰੇ ਲੋਕਾਂ ਨੂੰ ਗ.ੁਲਾਮ ਰਖਣ ਦੀਆਂ ਵਿਉ[ਤਾਂ ਹੀ ਬਣਾਉ[ਦੇ ਰਹਿੰਦੇ ਸਨ| ਇਸ ਲਈ ਇਹ ਸਿਲਸਿਲਾ ਬਣਾ ਦਿੱਤਾ ਗਿਆ ਸੀ ਕਿ ਆਮ ਆਦਮੀ ਨੂੰ ਅਨਪੜ੍ਹ ਰਖਿਆ ਜਾਵੇ, ਬਹੁਤ ਹੀ ਘਟ ਲੋਕਾਂ ਪਾਸ ਸਿਖਲਾਈ ਹੋਵੇ, ਬਹੁਤ ਹੀ ਘਟ ਆਦਮੀ ਕੰਮਾਂ ਕਾਜਾਂ ਉਤੇ ਲਗੇ ਹੋਣ ਅਤੇ ਹਰ ਆਦਮੀ ਦੀ ਆਮਦਨ ਸੀਮਤ ਰਖੀ ਜਾਵੇ ਤਾਂਕਿ ਕੋਈ ਵੀ ਪਰਵਾਰ ਰਜਵੀਂ ਰੋਟੀ ਨਾ ਖਾ ਸਕੇ| ਐਸਾ ਇਸ ਲਈ ਕੀਤਾ ਜਾਂਦਾ ਸੀ ਕਿ ਹਰ ਆਦਮੀ ਦੋ ਵਕਤਾਂ ਦੀ ਰੋਟੀ ਦੇ ਚਕਰ ਵਿੱਚ ਫ.ਸਿਆ ਰਵੇ ਅਤੇ ਇਸ ਤੋ[ }ਿਆਦਾ ਕੁਝ ਨਾ ਸੋਚਿਆ ਜਾ ਸਕੇ| ਲੋਕਾਂ ਅੰਦਰ ਇਹ ਸੋਚ ਵੀ ਪੈਦਾ ਕਰ ਦਿੱਤੀ ਜਾਂਦੀ ਰਹੀ ਹੈ ਤਾਂਕਿ ਆਮ ਆਦਮੀ ਕਦੀ ਇਹ ਨਾ ਸੋਚ ਸਕੇ ਕਿ ਉਸ ਨਾਲ ਕੋਈ }ਿਆਦਤੀ ਕਰਦਾ ਹੈ| ਆਮ ਆਦਮੀ ਦੇ ਦਿੱਲ ਅਤੇ ਦਿਮਾਗ. ਅੰਦਰ ਇਹ ਸੋਚ ਪੈਦਾ ਕੀਤੀ ਜਾਂਦੀ ਰਹੀ ਹੈ ਕਿ ਅਗਰ ਇਸ ਧਰਤੀ ਉਤੇ ਕੋਈ ਗ.ਰੀਬ ਰਹਿ ਗਿਆ ਹੈ ਤਾਂ ਉਹ ਕਿਸੇ ਦੀ ਗ.ਲਤੀ ਕਰਕੇ ਨਹੀਂ ਹੋਇਆ ਬਲਕਿ ਐਸਾ ਇਸ ਲਈ ਹੋਇਆ ਹੈ ਕਿ ਰੱਬ ਨੇ ਆਪ ਹੀ ਉਸ ਆਦਮੀ ਦੀ ਕਿਸਮਤ ਲਿਖ ਦਿੱਤੀ ਹੈ| ਰੱਬ ਨੇ ਆਪ ਚਾਹਿਆ ਹੈ ਤਾਂ ਹੀ ਕੋਈ ਆਦਮੀ ਅਮੀਰ ਅਤੇ ਸ.ਕਤੀਸ.ਾਲੀ ਹੋ ਜਾਂਦਾ ਹੈ| ਆਦਮੀ ਆਪਣੀਆਂ ਗ.ਲਤੀਆਂ ਕਾਰਣ ਅਮੀ ਗ.ਰੀਬ ਹੋ ਜਾਂਦਾ ਹੈ| ਇਹ ਗ.ਲਤੀਆਂ ਇਸ ਜਨਮ ਵਿੱਚ ਵੀ ਕੀਤੀਆਂ ਜਾ ਸਕਦੀਆਂ ਹਨ ਅਤੇ ਪਿਛਲੇ ਜਨਮ ਦੀਆਂ ਗ.ਲਤੀਆਂ ਦਾ ਖ.ਮਿਆ}ਾ ਵੀ ਅਸੀਂ ਇਸ ਜਨਮ ਵਿੱਚ ਆਕੇ ਭੁਗਤਦੇ ਹਾਂ|
ਜਦ ਪਰਜਾਤੰਤਰ ਆਉ[ਦਾ ਹੈ ਤਾਂ ਇਹ ਸਾਡੀ ਸੋਚ ਬਦਲ ਨਹੀਂ ਸਕਦਾ ਬਲਕਿ ਉਸੇ ਤਰ੍ਹਾਂ ਹਾਕਮ ਲੋਕਾਂ ਦਾ ਮਨੋਵਿਗਿਆਨ ਰਹਿੰਦਾ ਹੈ| ਸਿਰਫ. ਗਦੀਆਂ ਉਤੇ ਬੈਠਣ ਦੇ ਤਰੀਕਿਆਂ ਵਿੱਚ ਮਾਮੂਲੀ ਜਿਹੀ ਤਬਦੀਲੀ ਆਉ[ਦੀ ਹੈ| ਅਸੀਂ ਦੂਰ ਨਾ ਜਾਈਏ, ਸਾਡੇ ਦੇਸ. ਭਾਰਤ ਅੰਦਰ ਅਜ ਕੋਈ ਰਾਜਾ ਨਹੀਂ ਹੈ, ਕੋਈ ਮਹਾਰਾਜਾ ਨਹੀਂ ਹੈ, ਕੋਈ ਬਾਦਸ.ਾਹ ਨਹੀਂ ਹੈ ਅਤੇ ਸਾਮਰਾਜੀਏ ਵੀ ਚਲੇ ਗਏ ਹਨ, ਪਰ ਇਹ ਗਲ ਅਜ ਵੀ ਅਸੀਂ ਦੇਖ ਰਹੇ ਹਾਂ ਕਿ ਅਜ ਵੀ ਹਾਕਮਾਂ ਦੀ ਸੋਚ ਅਰਥਾਤ ਮਨੋਵਿਗਿਆਨ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ| ਆ}ਾਦੀ ਆਈ ਅਤੇ ਅਸੀਂ ਪਰਜਾਤੰਤਰ ਵੀ ਬਣੇ ਪਰ ਫਿ.ਰ ਵੀ ਇਸ ਮੁਲਕ ਅੰਦਰ ਖ.ਾਨਦਾਨੀ ਰਾਜ ਆਇਆ, ਪਾਰਟੀ ਤਾਨਾਸ.ਾਹੀ ਆਈ ਅਤੇ ਫਿ.ਰ ਵਿਅਕਤੀਗਤ ਤਾਨਾਸ.ਾਹੀ ਵੀ ਆਈ| ਇਹ ਗਲਾਂ ਪਰਜਾਤੰਤਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਪਰ ਇਥੇ ਆਈਆਂ ਅਤੇ ਅਸੀਂ ਬਰਦਾਸਿ.ਤ ਵੀ ਕੀਤੀਆਂ| ਇਸ ਮੁਲਕ ਅੰਦਰ ਅਜ ਰਾਜਸੀ ਪਾਰਟੀਆਂ ਰਾਜ ਕਰਦੀਆਂ ਹਨ ਅਤੇ ਇਹ ਰਾਜਸੀ ਪਾਰਟੀਆਂ ਵਿੱਚ ਉਹੀ ਲੋਕ ਹਨ ਜਿਨ੍ਹਾਂ ਨੂੰ ਅੰਗਰੇ} ਸਾਮਰਾਜੀਏ ਰਾਜ ਦੇ ਗਏ ਸਨ ਅਤੇ ਇਹ ਲੋਕੀਂ ਉਦੋ[ ਦੇ ਰਾਜ ਕਰਦੇ ਆ ਰਹੇ ਹਨ| ਇਨ੍ਹਾਂ ਲੋਕਾਂ ਨੇ ਰਾਜਸੀ ਪਾਰਟੀਆਂ ਬਣਾ ਲਈਆਂ ਹਨ ਅਤੇ ਰਾਜ ਕਰਦੇ ਆ ਰਹੇ ਹਨ| ਆਮ ਆਦਮੀ ਰਾਜਸੀ ਆਦਮੀ ਨਹੀਂ ਬਣ ਸਕਦਾ ਕਿਉ[ਕਿ ਚੋਣਾ ਦਾ ਸਿਲਸਿਲਾ ਬਹੁਤ ਹੀ ਮਹਿੰਗਾ ਕੰਮ ਹੈ| ਸਿਰਫ. ਅਮੀਰ ਆਦਮੀ ਹੀ ਰਾਜਸੀ ਆਦਮੀ ਬਣ ਸਕਦਾ ਹੈ| ਪਾਰਟੀਅ ਦੀ ਟਿਕਟ ਲੈਣ ਲਈ ਵੀ ਰਕਮ ਚਾਹੀਦੀ ਹੈ| ਫਿ.ਰ ਵੋਟਾ ਲੈਣ ਲਈ ਵੀ ਵਡੀਆਂ ਰਕਮਾਂ ਖ.ਰਚ ਕਰਨੀਆਂ ਪੈ[ਦੀਆਂ ਹਨ ਅਤੇ ਅਗਰ ਕੋਈ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਵੀ ਵਡਾ ਤਰਦਦ ਕਰਨਾ ਪੈ[ਦਾ ਹੈ| ਆਮ ਆਦਮੀ ਤਾਂ ਬਸ ਵੋਟਰ ਹੀ ਬਣ ਸਕਿਆ ਹੈ| ਆਮ ਆਦਮੀ ਨੂੰ ਪੰਜਾਂ ਸਾਲਾ ਬਾਅਦ ਬੁਲਾਇਆ ਜਾਂਦਾ ਹੈ| ਕਿਸੇ ਬਹਾਨੇ ਉਸਦੀਆਂ ਵੋਟਾ ਲੈ ਲਈਆਂ ਜਾਂਦੀਆਂ ਹਨ ਅਤੇ ਵੋਟਾ ਲੈਣ ਬਾਅਦ ਆਮ ਆਦਮੀ ਨੂੰ ਪਿਛੇ ਧੱਕ ਦਿੱਤਾ ਜਾਂਦਾ ਹੈ ਅਤੇ ਆਖ ਦਿੱਤਾ ਜਾਂਦਾ ਹੈ, ਜਾਹ ਧਕੇ ਖਾ ਅਤੇ ਪੰਜ ਸਾਲਾਂ ਬਾਅਦ ਫਿ.ਰ ਤੈਨੂੰ ਵੋਟਾ ਵਕਤ ਬੁਲਾ ਲਿਆ ਜਾਂਦਾ ਹੈ| ਇਹ ਪੰਜਾਂ ਸਾਲਾ ਵਿੱਚ ਆਮ ਆਦਮੀ ਨਾਲ ਕੀ ਬੀਤਦੀ ਹੈ ਉਸਦਾ ਵੇਰਵਾਂ ਦੇਣ ਦੀ }ਰੂਰਤ ਨਹੀਂ ਹੈ ਕਿਉ[ਕਿ ਇਹ ਪਰਜਾਤੰਤਰ ਸਿਰਫ. ਕਾਗ.}ੀ ਕਿਸਮ ਦੇ ਹਨ ਅਤੇ ਆਮ ਆਦਮੀ ਦੀ ਹਾਲਤ ਉਹੀ ਬਣੀ ਰਹਿੰਦੀ ਹੈ ਜੈਸੀ ਕਦੀ ਰਾਜਿਆਂ, ਮਹਾਰਾਜਿਆਂ, ਬਾਦਸ.ਾਹਾਂ ਅਤੇ ਸਾਮਰਾਜੀਆਂ ਦੇ ਵਕਤਾਂ ਵਿੱਚ ਰਖੀ ਜਾਂਦੀ ਹੈ| ਅਸੀਂ ਅਗਰ ਅੱਜ ਭਾਰਤੀਆਂ ਦੀ ਹਾਲਤ ਦਾ ਜਾਇ}ਾ ਲੈ[ਦੇ ਹਾਂ ਤਾਂ ਇਹ ਗਲ ਪਰਤਖ ਹੋ ਆਉ[ਦੀ ਹੈ ਕਿ ਆਮ ਆਦਮੀ ਅੱਜ ਵੀ ਅਨਪੜ੍ਹ ਹੈ, ਉਸ ਪਾਸ ਸਿਖਲਾਈ ਨਹੀਂ ਹੈ, ਉਸ ਪਾਸ ਰੁ}ਗਾਰ ਨਹੀਂ ਹੈ ਅਤੇ ਰੁ}ਗਾਰ ਹੈ ਵੀ ਤਾਂ ਵਾਜਬ ਆਮਦਨ ਨਹੀਂ ਹੈ| ਅੱਜ ਰਾਜਸੀ ਖੇਤਰ ਵਿੱਚ ਭ੍ਰਿਸ.ਟਾਚਾਰ ਆ ਗਿਆ ਹੈ, ਘਪਲੇ ਹਨ ਅਤੇ ਘੁਟਾਲੇ ਹਨ ਅਤੇ ਇਹੀ ਕਾਰਣ ਹੈ ਰਾਜਿਆਂ ਵਾਂਗ ਇਹ ਰਾਜਸੀ ਲੋਕੀਂ ਅਤੇ ਇਨ੍ਹਾਂ ਦੀ ਮਦਦ ਕਰਨ ਵਾਲੇ ਅਫ.ਸਰ ਅਮੀਰ ਹੋ ਰਹੇ ਹਨ ਅਤੇ ਆਮ ਆਦਮੀ ਗ.ਰੀਬ ਹੁੰਦਾ ਜਾ ਰਿਹਾ ਹੈ|
ਰਾਜ ਕਰਦੇ ਲੋਕਾਂ ਦਾ ਮਨੋਵਿਗਿਆਨ ਬਦਲਿਆ ਨਹੀਂ ਜਾ ਸਕਦਾ| ਇਹ ਲੋਕੀਂ ਆਮ ਆਦਮੀ ਦੀ ਲੁੱਟ ਕਰਦੇ ਹਨ ਅਤੇ ਆਮ ਆਦਮੀ ਮਾਰ ਵੀ ਖਾਂਦਾ ਹੈ| ਇਹੀ ਕਾਰਣ ਹੈ ਅਜ ਬਹੁਤੇ ਗ.ਰੀਬ ਆਦਮੀ ਹੀ ਪੁਲਿਸ ਦੀਮਾਰ ਖਾਂਦੇ ਹਨ, ਅਦਾਲਤਾਂ ਵਿੱਚ ਅਤੇ ਜੇਲ੍ਹਾਂ ਵਿੱਚ ਹਾ}ਰ ਹਨ| ਅੱਜ ਵੀ ਇਹ ਲਗਦਾ ਹੈ ਕਿ ਆਮ ਆਦਮੀ ਹੀ ਵਡਾ ਅਪ੍ਰਾਧੀ ਹੈ| ਜੇਲ੍ਹਾ ਵਿੱਚ }ਿਆਦਾ ਗ.ਰੀਬ ਆਦਮੀ ਬੰਦ ਹਨ ਅਤੇ ਇਹ ਹਾਕਮ ਸ੍ਰ.ੇਣੀ ਦੇ ਲੋਕੀਂ ਜੇਲ੍ਹ ਨਹੀਂ ਜਾਂਦੇ|
ਇਉ[ ਲਗਦਾ ਹੈ ਕਿ ਅੱਜ ਰਬ ਵੀ ਆਮ ਆਦਮੀ ਦਾ ਸਾਥ ਨਹੀਂ ਦੇ ਰਿਹਾ ਅਤੇ ਇਹੀ ਕਾਰਣ ਹੈ ਆਮ ਆਦਮੀ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ| ਆਮ ਆਦਮੀ ਸਭ ਕੁਝ ਹੁੰਦਿਆਂ ਵੀ ਅਨਪੜ੍ਹ, ਬਿਨਾਂ ਸਿਖਲਾਈ ਦੇ, ਬਿੰਨਾ ਰੁ}ਗਾਰ ਦੇ ਅਤੇ ਘਟ ਆਮਦਨ ਵਾਲਾ ਰਖਿਆ ਜਾਂਦਾ ਹੈ ਤਾਂਕਿ ਉਹ ਗੁਰਬਤ ਵਿੱਚ ਹੀ ਰਖਿਆ ਜਾਵੇ| ਇਹ ਗੁਰਬਤ ਹੀ ਰਾਜ ਕਰਦੇ ਲੋਕਾਂ ਦਾ ਸਾਥ ਦਿੰਦੀ ਹੈ| ਅੱਜ ਹੀ ਅਗਰ ਆਮ ਆਦਮੀ ਪੜ੍ਹਿਆ ਲਿਖਿਆ, ਸਿਖਲਾਈ ਪ੍ਰਾਪਤ ਹੋ ਜਾਂਦਾ ਹੈ ਤਾਂ ਹਰ ਆਦਮੀ ਨੂੰ ਰੁ}ਗਾਰ ਮਿਲ ਜਾਵੇਗਾ, ਉਸਦੀ ਆਮਦਨ ਵਧ ਜਾਵੇਗੀ ਅਤੇ ਐਸਾ ਆਦਮੀ ਵਿਦਰੋਹ ਕਰ ਸਕਦਾ ਹੈ| ਹਾਕਮਾਂ ਦੀਆਂ ਮਨਮਾਨੀਆਂ ਉਤੇ ਰੁਕਾਵਟ ਪਾ ਸਕਦਾ ਹੈ| ਇਸ ਲਈ ਇਹ ਹਾਕਮ ਕਦੀ ਵੀ ਆਮ ਆਦਮੀ ਦੀ ਹਾਲਤ ਸਹੀ ਕਰਨ ਦੀ ਜੁਅਰਦ ਨਹੀਂ ਕਰਨਗੇ|
101-ਸੀ ਵਿਕਾਸ ਕਲੋਨੀ, ਪਟਿਆਲਾ-147003

No comments: