jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 1 June 2013

ਪ੍ਰੇਮਿਕਾ ਦੇ ਸਹੁਰੇ ਪਰਿਵਾਰ ਵੱਲੋਂ ਸਹਿਜਧਾਰੀ ਫੈਡਰੇਸ਼ਨ ਦੇ ਪ੍ਰਧਾਨ ਰਾਣੂ ਦਾ ਕੁਟਾਪਾ

www.sabblok.blogspot.com
 
► ਬਾਂਹ ਤੋੜੀ ਚੰਡੀਗੜ੍ਹ ਪ੍ਰੈੱਸ ਕਲੱਬ ਬਣਿਆ ਜੰਗ ਦਾ ਮੈਦਾਨ
ਗੁਰਪ੍ਰੀਤ ਸਿੰਘ ਨਿੱਝਰ
ਚੰਡੀਗੜ੍ਹ, 1 ਜੂਨ-ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਖ਼ੁਦ ਨੂੰ ਕੌਮੀ ਪ੍ਰਧਾਨ ਦੱਸਣ ਵਾਲੇ ਡਾ. ਪਰਮਜੀਤ ਸਿੰਘ ਰਾਣੂ ਨੂੰ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਜੰਮਕੇ ਕੁਟਾਪਾ ਚਾੜਿ੍ਹਆ ਗਿਆ, ਜਿਸ ਦੌਰਾਨ ਉਸ ਦੀ ਇੱਕ ਬਾਂਹ ਟੁੱਟ ਗਈ ਅਤੇ ਨੱਕ ਮੂੰਹ 'ਚੋਂ ਵੀ ਖ਼ੂਨ ਵਗ ਤੁਰਿਆ | ਕੁਟਾਪਾ ਚਾੜ੍ਹਨ ਵਾਲੇ ਡਾ: ਰਾਣੂ ਦੀ ਮਰੀਜ਼ ਮਨਵਿੰਦਰ ਕੌਰ ਦਾ ਪਤੀ, ਦਿਓਰ, ਸਹੁਰਾ ਅਤੇ ਉਸ ਦੀ ਸੱਸ ਆਦਿ ਸਨ, ਜੋ ਦੋਸ਼ ਲਗਾ ਰਹੇ ਸਨ ਕਿ ਰਾਣੂ ਨੇ ਮਨਵਿੰਦਰ ਕੌਰ ਨਾਲ ਨਜਾਇਜ਼ ਸਬੰਧ ਸਥਾਪਿਤ ਕਰਕੇ ਉਨ੍ਹਾਂ ਦਾ ਪਰਿਵਾਰ ਤਬਾਹ ਕਰ ਦਿੱਤਾ ਹੈ ਅਤੇ ਹੁਣ ਡਾ: ਰਾਣੂ ਮਨਵਿੰਦਰ ਕੌਰ ਨੂੰ ਆਪਣੇ ਕੋਲ ਹੀ ਰੱਖੀ ਬੈਠਾ ਹੈ | ਘਟਨਾ ਦੁਪਹਿਰ ਡੇਢ ਵਜੇ ਦੇ ਲਗਭਗ ਵਾਪਰੀ, ਜਦੋਂ ਮਨਵਿੰਦਰ ਕੌਰ ਦੇ ਪਤੀ ਦੀਪਕ ਕਜਲਾ, ਦਿਓਰ ਮਨੀਸ਼ ਕਜਲਾ, ਸਹੁਰਾ ਬੀ.ਡੀ. ਕਜਲਾ ਅਤੇ ਸੱਸ ਪੈ੍ਰਸ ਕਲੱਬ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਕਿ ਡਾ. ਪਰਮਜੀਤ ਸਿੰਘ ਰਾਣੂ ਨੇ ਡਾਕਟਰ ਅਤੇ ਮਰੀਜ਼ ਦੇ ਪਵਿੱਤਰ ਰਿਸ਼ਤੇ ਨੂੰ ਦਾਗ਼ਦਾਰ ਕਰਦਿਆਂ ਉਨ੍ਹਾਂ ਦੀ ਨੂੰਹ ਮਨਵਿੰਦਰ ਕੌਰ ਨਾਲ ਨਜਾਇਜ਼ ਸਬੰਧ ਸਥਾਪਿਤ ਕਰ ਲਏ, ਜਿਸ ਕਾਰਨ ਉਨ੍ਹਾਂ ਦੀ ਨੂੰਹ ਆਪਣੇ ਪੰਜ ਸਾਲਾਂ ਦੇ ਬੇਟੇ ਨੂੰ ਛੱਡ ਕੇ ਡਾ: ਰਾਣੂ ਨਾਲ ਰਹਿਣ ਲੱਗ ਪਈ ਹੈ | ਅਜੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਹੀ ਰਹੇ ਸਨ ਕਿ ਇੰਨੇ ਨੂੰ ਸੂਚਨਾ ਮਿਲੀ ਕਿ ਡਾ: ਪਰਮਜੀਤ ਸਿੰਘ ਰਾਣੂ ਵੀ ਮਨਵਿੰਦਰ ਕੌਰ ਸਮੇਤ ਪੈ੍ਰੱਸ ਕਲੱਬ ਪੁੱਜ ਰਿਹਾ ਹੈ ਅਤੇ ਉਹ ਵੀ ਆਹਮੋਂ ਸਾਹਮਣੇ ਬੈਠ ਕੇ ਸਾਰੇ ਸਵਾਲਾਂ ਦਾ ਜਵਾਬ ਦੇਣਗੇ | ਕੁੱਝ ਦੇਰ ਬਾਅਦ ਜਿਉਂ ਹੀ ਡਾ. ਰਾਣੂ ਅਤੇ ਮਨਵਿੰਦਰ ਕੌਰ ਪ੍ਰ੍ਰੈੱਸ ਕਲੱਬ ਵਿਚ ਪੁੱਜੇ ਤਾਂ ਕਜਲਾ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਵੇਖ ਕੇ ਆਪੇ ਤੋਂ ਬਾਹਰ ਹੋ ਗਏ ਅਤੇ ਦੋਹਾਂ ਧਿਰਾਂ ਵਿਚ ਤਕਰਾਰ ਅਤੇ ਹੱਥੋਂਪਾਈ ਸ਼ੁਰੂ ਹੋ ਗਈ | ਇਸ ਉਪਰੰਤ ਜਦੋਂ ਡਾ. ਰਾਣੂ, ਮਨਵਿੰਦਰ ਕੌਰ ਨੂੰ ਲੈ ਕੇ ਪੈ੍ਰੱਸ ਕਲੱਬ ਤੋਂ ਬਾਹਰ ਵੱਲ ਭੱਜਿਆ ਤਾਂ ਮਨਵਿੰਦਰ ਕੌਰ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਦਰਵਾਜ਼ੇ ਅੱਗੇ ਹੀ ਸੁੱਟ ਲਿਆ, ਜਿੱਥੇ ਪਹਿਲਾਂ ਤਾਂ ਡਾ.ਰਾਣੂ ਨੇ ਵੀ ਉਨ੍ਹਾਂ ਦਾ ਮੁਕਾਬਲਾ ਕੀਤਾ ਪਰ ਬਾਅਦ ਵਿਚ ਕਜਲਾ ਪਰਿਵਾਰ ਰਾਣੂ 'ਤੇ ਹਾਵੀ ਹੋ ਗਿਆ ਅਤੇ ਉਹ ਪ੍ਰੈੱਸ ਕਲੱਬ ਦੇ ਮੈਨੇਜਰ ਦੇ ਕਮਰੇ ਵਿਚ ਵੜਕੇ ਬਚਿਆ | ਇਸ ਦੌਰਾਨ ਹੀ ਮਨਵਿੰਦਰ ਕੌਰ ਦੀ ਵੀ ਉਸ ਦੀ ਸੱਸ ਨੇ ਕਾਫ਼ੀ ਖਿੱਚ ਧੂਹ ਕੀਤੀ | ਕਜਲਾ ਪਰਿਵਾਰ ਦੇ ਮੈਂਬਰ ਵਾਰ-ਵਾਰ ਡਾ. ਰਾਣੂ ਨੂੰ ਇਹੀ ਕਹਿ ਰਹੇ ਸਨ ਕਿ ਹੁਣ ਕੱਢ ਤੇਰਾ ਪਿਸਤੌਲ ਕਿੱਥੇ ਹੈ, ਜਿਸ ਦੀਆਂ ਤੂੰ ਧਮਕੀਆਂ ਦਿੰਦਾ ਰਹਿੰਦਾ ਏਾ | ਜ਼ਿਕਰਯੋਗ ਹੈ ਕਿ ਡਾ. ਰਾਣੂ ਪਿਸਤੌਲ ਲੈ ਕੇ ਪੈ੍ਰੱਸ ਕਲੱਬ ਆਇਆ ਸੀ, ਜੋ ਕਿ ਉਸ ਨੇ ਆਪਣੇ ਕੱਪੜਿਆਂ ਦੇ ਹੇੇਠਾਂ ਟੰਗਿਆ ਹੋਇਆ ਸੀ ਪਰ ਉਸ ਨੂੰ ਪਿਸਤੌਲ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ | ਇਸ ਦੌਰਾਨ ਇਕ ਹੋਰ ਹੈਰਾਨੀਜਨਕ ਗੱਲ ਵੀ ਪੱਤਰਕਾਰਾਂ ਨੂੰ ਵੇਖਣ ਨੂੰ ਮਿਲੀ ਜਦੋਂ ਖ਼ੁਦ ਨੂੰ ਆਮ ਸਿੱਖਾਂ ਤੋਂ ਵੱਡਾ ਸਿੱਖ ਹੋਣ ਦਾ ਵਾਅਵਾ ਕਰਨ ਵਾਲੇ ਰਾਣੂ ਦੀ ਪਗੜੀ ਉੱਤਰਨ 'ਤੇ ਉਸ ਦਾ ਘੋਨਾ-ਮੋਨਾ ਸਿਰ ਨੰਗਾ ਹੋ ਗਿਆ | ਇਹ ਸਾਰਾ ਘਟਨਾਕ੍ਰਮ ਮੀਡੀਆ ਦੀ ਹਾਜ਼ਰੀ ਵਿਚ ਹੀ ਵਾਪਰਿਆ | ਸੂਚਨਾ ਦੇਣ 'ਤੇ ਪੀ.ਸੀ.ਆਰ. ਦੀਆਂ ਦੋ ਜਿਪਸੀਆਂ ਮੌਕੇ 'ਤੇ ਪੁੱਜ ਗਈਆਂ, ਜੋ ਡਾ. ਰਾਣੂ ਨੂੰ ਮੈਨੇਜਰ ਦੇ ਕਮਰੇ 'ਚੋਂ ਕੱਢ ਕੇ ਆਪਣੀ ਜਿਪਸੀ ਵਿਚ ਬਿਠਾ ਕੇ ਆਪਣੇ ਨਾਲ ਲੈ ਗਏ | ਪੁਲਿਸ ਨੇ ਡਾ. ਰਾਣੂ ਦੀ ਡਾਕਟਰੀ ਜਾਂਚ ਕਰਵਾ ਕੇ ਡੀ.ਡੀ.ਆਰ. ਦਰਜ ਕਰ ਦਿੱਤੀ ਹੈ ਅਤੇ ਪਰਚਾ ਦਰਜ ਕਰਨ ਲਈ ਸਬੂਤ ਇਕੱਤਰ ਕੀਤੇ ਜਾ ਰਹੇ ਹਨ |
ਕਜਲਾ ਪਰਿਵਾਰ ਨੇ ਲਾਏ ਦੋਸ਼
ਕਜਲਾ ਪਰਿਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਈਗ੍ਰੇਨ ਦੀ ਸਮੱਸਿਆ ਕਾਰਨ ਉਨ੍ਹਾਂ ਦੀ ਨੂੰਹ ਡਾ. ਰਾਣੂ ਦੇ ਮੋਹਾਲੀ ਫੇਜ਼ 1 'ਚ ਪੈਂਦੇ ਕਲੀਨਿਕ 'ਚ ਜਾਂਦੀ ਸੀ, ਜਿਸ ਦੌਰਾਨ ਡਾ. ਰਾਣੂ ਨੇ ਉਨ੍ਹਾਂ ਦੀ ਨੂੰਹ ਨੂੰ ਵਰਗਲਾ ਲਿਆ ਅਤੇ ਜਦੋਂ ਉਨ੍ਹਾਂ ਦੇ ਬੇਟੇ ਨੇ ਆਪਣੀ ਪਤਨੀ ਦੇ ਮੋਬਾਈਲ ਫ਼ੋਨ ਦੀ ਜਾਂਚ ਕੀਤੀ ਤਾਂ ਡਾ. ਰਾਣੂ ਵੱਲੋਂ ਭੇਜੇ ਗਏ ਸੰਦੇਸ਼ਾਂ ਅਤੇ ਲੰਬੀਆਂ ਫ਼ੋਨ ਕਾਲਾਂ ਨੇ ਸਾਰਾ ਕਿੱਸਾ ਖੋਲ੍ਹ ਦਿੱਤਾ। ਇਸ ਮੌਕੇ ਪਤੀ ਦੀਪਕ ਕਜਲਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਪਤਨੀ ਤੋਂ ਪੁੱਛਿਆ ਤਾਂ ਉਸ ਦੀ ਪਤਨੀ ਨੇ ਖ਼ੁਦ ਦੋਸ਼ ਕਬੂਲ ਲਏ। ਪਰਿਵਾਰ ਨੇ ਪੱਤਰਕਾਰਾਂ ਨੂੰ ਉਸ ਕਬੂਲਨਾਮੇ ਦੀਆਂ ਕਾਪੀਆਂ ਵੀ ਵੰਡੀਆਂ, ਜਿਸ ਵਿਚ ਮਨਵਿੰਦਰ ਕੌਰ ਅਤੇ ਡਾ. ਪਰਮਜੀਤ ਸਿੰਘ ਰਾਣੂ ਵੱਲੋਂ ਆਪਸੀ ਸਬੰਧਾਂ ਅਤੇ ਕੀਤੀਆਂ ਗਈਆਂ ਗਲਤੀਆਂ ਦੀ ਗੱਲ ਕਬੂਲੀ ਦੱਸੀ ਗਈ ਹੈ। ਦੀਪਕ ਕਜਲਾ ਨੇ ਕਿਹਾ ਕਿ ਫਿਰ ਉਸ ਦੀ ਪਤਨੀ ਬੇਟੇ ਨੂੰ ਉਸ ਦੇ ਕੋਲ ਛੱਡ ਕੇ ਡਾ. ਰਾਣੂ ਦੇ ਕੋਲ ਉਸ ਦੇ ਸੈਕਟਰ 69 ਵਿਚ ਪੈਂਦੇ ਮਕਾਨ ਨੰਬਰ 1081 ਵਿਚ ਚਲੀ ਗਈ। ਜਿਸ ਪਿੱਛੋਂ ਉਨ੍ਹਾਂ ਦੋ ਮਹੀਨੇ ਪਹਿਲਾਂ ਚੰਡੀਗੜ੍ਹ ਜ਼ਿਲਾ ਅਦਾਲਤ ਵਿਚ ਤਲਾਕ ਦਾ ਮਾਮਲਾ ਦਾਇਰ ਕੀਤਾ, ਜੋ ਕਿ ਅਜੇ ਸੁਣਵਾਈ ਅਧੀਨ ਹੈ। ਇਸ ਮੌਕੇ ਡਾ. ਰਾਣੂ ਅਤੇ ਮਨਵਿੰਦਰ ਕੌਰ ਨੇ ਕਜਲਾ ਪਰਿਵਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਮਾਮਲੇ ਨੂੰ ਆਪਣੇ ਢੰਗ ਨਾਲ ਮੋੜ ਦੇ ਕੇ ਆਪਣੀਆਂ ਗ਼ਲਤੀਆਂ 'ਤੇ ਪਰਦਾ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਪ੍ਰੈੱਸ ਕਾਨਫ਼ਰੰਸ ਕਰਕੇ ਕਜਲਾ ਪਰਿਵਾਰ ਦੀ ਅਸਲੀਅਤ ਨੰਗੀ ਕਰਨਗੇ।
ਮਨਵਿੰਦਰ ਕੌਰ ਤੇ ਦੀਪਕ ਨੇ ਪਹਿਲਾਂ ਵੀ ਘਰੋਂ ਭੱਜ ਕੇ ਕੀਤਾ ਸੀ ਅੰਤਰਜਾਤੀ ਵਿਆਹ
ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕਜਲਾ ਜੋ ਕਿ ਚੰਡੀਗੜ੍ਹ 'ਚ ਮਾਰੂਤੀ ਕੰਪਨੀ ਦੀ ਏਜੰਸੀ ਵਿਚ ਸੇਲਜ਼ ਮੈਨੇਜ਼ਰ ਹੈ, ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ, ਪਰ ਮਨਵਿੰਦਰ ਕੌਰ ਲੁਬਾਣਾ ਜਾਤੀ ਨਾਲ ਸਬੰਧਿਤ ਹੈ ਅਤੇ ਉਨ੍ਹਾਂ ਦੋਵਾਂ ਨੇ ਕੁੱਝ ਸਾਲ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਹ 2-3 ਸਾਲ ਪਰਿਵਾਰ ਤੋਂ ਦੂਰ ਹੀ ਰਹੇ, ਪਰ ਬਾਅਦ ਵਿਚ ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦੇ ਵਿਆਹ ਨੂੰ ਸਹਿਮਤੀ ਦੇ ਦਿੱਤੀ ਸੀ।

No comments: