jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 1 June 2013

ਡਾਕਟਰ ਦੀ ਫੁਰਤੀ ਨੇ ਬੰਦਾ ਮੌਤ ਦੇ ਮੂੰਹ 'ਚ ਜਾਣੋ ਬਚਾਇਆ

www.sabblok.blogspot.com

ਮਹਿਲ ਕਲਾਂ 
 ਨਜ਼ਦੀਕੀ ਪਿੰਡ ਮੂੰਮ ਦੇ ਇਕ ਵਿਅਕਤੀ ਵੱਲੋਂ ਸਲਫ਼ਾਲ ਦੀਆਂ ਗੋਲ਼ੀਆਂ ਖਾ ਕੇ ਖ਼ੁਦਕਸ਼ੀ ਦੀ ਕੋਸ਼ਿਸ਼ ਕਰਨ ਦਾ ਪਤਾ ਲੱਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਮੂੰਮ ਨਾਲ ਸਬੰਧਿਤ ਇਕ ਵਿਅਕਤੀ ਮਹਿਲ ਕਲਾਂ ਤੋਂ ਇਕ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾ ਪਾਸੋਂ ਸਲਫ਼ਾਸ ਦੀਆਂ 10 ਗੋਲ਼ੀਆਂ ਦੀ ਟਿਊਬ ਖ਼ਰੀਦ ਕੇ ਲੈ ਗਿਆ ਤੇ ਅੱਜ ਦੁਪਹਿਰ ਬਾਰਾਂ ਵਜੇ ਦੇ ਕਰੀਬ ਉਕਤ ਵਿਅਕਤੀ ਨੇ ਸਾਰੀਆਂ ਗੋਲੀਆਂ ਖਾ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰਕ ਮੈਂਬਰਾਂ ਨੂੰ ਐਨ ਮੌਕੇ ਤੇ ਪਤਾ ਲੱਗਣ ਤੇ ਉਨ੍ਹਾਂ ਤੁਰੰਤ ਇਸ ਵਿਅਕਤੀ ਨੂੰ ਮਾਲਵਾ ਹਸਪਤਾਲ ਮਹਿਲ ਕਲਾਂ ਵਿਖੇ ਭਰਤੀ ਕਰਵਾਇਆ ਜਿੱਥੇ ਡਾ. ਗੁਰਨਿੰਦਰ ਸਿੰਘ ਨੇ ਫੁਰਤੀ ਨਾਲ ਇਸ ਵਿਅਕਤੀ ਦਾ ਇਲਾਜ ਸ਼ੁਰੂ ਕਰਕੇ ਭਾਰੀ ਜੱਦੋ ਜ਼ਹਿਦ ਤੋਂ ਬਾਅਦ ਮੌਤ ਦੇ ਮੂੰਹ 'ਚ ਜਾਣੋ ਬਚਾਅ ਲਿਆ। ਡਾ. ਗੁਰਨਿੰਦਰ ਸਿੰਘ ਮਾਲਵਾ ਨੇ ਹੁਣ ਇਸ ਵਿਅਕਤੀ ਦੀ ਹਾਲਤ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਹੈ।

No comments: