jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 7 June 2013

ਕੈਂਸਰ ਦੀਆਂ ਦਵਾਈਆਂ ਦੇ ਬਿੱਲ ਮਾਮਲੇ ਸਬੰਧੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ

www.sabblok.blogspot.com
 ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ  ਕੈਂਸਰ ਦਵਾਈਆਂ ਦੇ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੂੰ ਮੰਗ ਪੱਤਰ ਦਿੰਦੇ ਹੋਏ। ਮੱਘਰ ਸਿੰਘ  

ਡਿਪਟੀ ਕਮਿਸ਼ਨਰ ਅਤੇ ਵਾਈਸ ਚਾਂਸਲਰ ਨੂੰ ਮੈਮੋਰੰਡਮ ਦਿੱਤੇ
ਫ਼ਰੀਦਕੋਟ, 4 ਜੂਨ ( ਗੁਰਭੇਜ ਸਿੰਘ ਚੌਹਾਨ )- ਗੁਰੂ ਗੋਬਿੰਦ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇਂ ਕੈਂਸਰ ਮਰੀਜਾਂ ਦੇ ਦਵਾਈਆ ਦੇ ਬਿੱਲ ਅਤੇ ਸਹਾਇਕ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਘੋਰ ਨਿੰਦਿਆਂ ਕੀਤੀ ਗਈ ਅਤੇ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ  ਨੂੰ ਮੰਗਾਂ ਸਬੰਧੀ ਮੈਮੋਰੰਡਮ ਦਿੱਤਾ ਗਿਆ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਨਿਰਪੱਖ ਜਾਂਚ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਮਾ ਨੂੰ ਇਨਕੁਆਰੀ ਅਫ਼ਸਰ  ਨਿਯੁਕਤ ਕੀਤਾ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਗੁਰਮੀਤ ੰਿਸਘ ਗੋਲੇਵਾਲਾ ਮੀਤ ਪ੍ਰਧਾਨ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ , ਗਿਆਨੀ ਜੈਲ ਸਿੰਘ ਵਿਚਾਰ ਮੰਚ ਪੰਜਾਬ ਦੇ ਚੇਅਰਮੈਨ ਕੁਲਤਾਰ ਸਿੰਘ ਸੰਧਵਾ, ਮੱਘਰ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਜਿਲਾ• ਪ੍ਰਧਾਨ ਬਲਦੀਪ ਸਿੰਘ ਰੋਮਾਣਾ, ਕੈਪਟਨ ਧਰਮ ਸਿੰਘ ਗਿੱਲ ਪ੍ਰਧਾਨ ਸੁਨਹਿਰਾ ਭਾਰਤ ਹੈਲਪ ਲਾਇਨ, ਟੈਕਨੀਕਲ ਸਰਵਿਸ ਯੂਨੀਅਨ ਪਾਵਰ ਕਾਮ ਦੇ ਜਿਲਾ• ਪ੍ਰਧਾਨ ਸਰਬਜੀਤ ਸਿੰਘ , ਪ੍ਰੀਤਮ ਸਿੰਘ ਭਾਣਾ ਪ੍ਰਧਾਨ ਲੋਕ ਆਵਾਜ ਮੰਚ, ਲਾਇਨ ਕਲੱਬ ਫ਼ਰੀਦਕੋਟ ਸਿਟੀ ਦੇ ਪ੍ਰਧਾਨ ਵਰਿੰਦਰ ਚਾਵਲਾ, ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਚੈਰੀਟੇਬਲ ਟਰੱਸਟ, ਗੁਰਪ੍ਰੀਤ ਸਿੰਘ ਪ੍ਰਧਾਨ ਬਾਬਾ ਫ਼ਰੀਦ ਸਪੋਰਟਸ ਐਂਡ ਵੈਲਫੇਅਰ ਕਲੱਬ , ਬਾਬਾ ਅਵਤਾਰ ਸਿੰਘ ਸੇਵਕ ਪੰਥਕ ਲਹਿਰ ਸਾਧਾਂਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਸੁੱਖਣ ਵਾਲਾ, ਸ਼ੁਰੇਸ ਅਰੋੜਾ ਪ੍ਰਧਾਨ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ, ਲਾਲ ਸਿੰਘ ਆਗੂ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਲੇਰ ਸਿੰਘ ਜਿਲਾ ਪ੍ਰਧਾਨ ਆਲ ਇੰਡੀਆਂ ਸਿੱਖ ਫੈਡਰੇਸਨ(ਮਹਿਤਾ) ਆਦਿ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਕੈਂਸਰ ਵਿਭਾਗ  ਵਿਚ ਸਹਾਇਕ ਡਾ. ਮਨਜੀਤ  ਸਿੰਘ ਜੌੜਾ ਨੂੰ ਬਦਨਾਮ ਕਰਨ ਵਾਲੇ ਅਧਿਕਾਰੀ ਦਾ ਪਰਦਾ ਫਾਸ਼ ਕਰਨ ਅਤੇ   ਕੈਂਸਰ ਮਰੀਜਾਂ ਦੇ ਦਵਾਈਆਂ ਦੇ ਬਿੱਲ , ਘਟੀਆ ਕਿਸਮ ਦੀਆਂ ਦਵਾਈਆਂ ਵੱਧ ਮੁੱਲ ਤੇ ਵੇਚਣ ਦੀ ਘੋਰ ਨਿੰਦਿਆ ਕੀਤੀ। ਉਨ•ਾਂ ਕਿਹਾ ਕਿ ਹਸਪਤਾਲ ਵਿਚ ਗਰੀਬ ਮਰੀਜ਼ਾਂ ਦੀ ਅਲਟਾਰਾ ਸਾਉਡ  ਤੁਰੰਤ ਕੀਤੀ ਜਾਵੇ ਅਤੇ ਮੈਡੀਕਲ ਹਸਪਤਾਲ ਵਿਚ ਸੀ.ਟੀ ਸਕੈਨ ਦੀ ਸਹੂਲਤ ਪੀ.ਜੀ.ਆਈ ਹਸਪਤਾਲ ਦੀ ਤਰਾ• ਕੀਤੀ ਜਾਵੇ। ਉਨ•ਾਂ ਕਿਹਾ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਨਾਮੀ ਅਤੇ ਬੇਨਾਮੀ-ਜਾਇਦਾਦ ਖਰੀਦਣ ਦੀ ਜਾਂਚ ਸੀ.ਬੀ.ਆਈ, ਜੁਡੀਸ਼ਅਲ ਕਮਿਸ਼ਨ ਤੋਂ ਕਰਵਾਉਣ ਦੀ ਮੰਗ ਕੀਤੀ। ਪੰਜਾਬ ਵਿਚ ਵੱਧ ਰਹੀ ਕੈਂਸਰ ਦੀ ਬਿਮਾਰੀ ਤੋਂ ਬਚਾਉ ਕਰਨ ਲਈ ਸਰਵ ਸਿੱਖਿਆਂ ਵਿਭਾਗ  ਵੱਲੋਂ ਪਹਿਲੀ ਤੋਂ 12 ਬਾਰਵੀਂ ਜਮਾਤ ਵਿਚ ਪੜ• ਰਹੇ ਕੈਂਸਰ ਪੀੜਤ ਵਿਦਿਆਰਥੀਆਂ ਦੇ ਮੁਫ਼ਤ ਇਲਾਜ ਪੀ.ਜੀ.ਆਈ ਚੰਡੀਗੜ ਅਤੇ ਉਸਵਾਲ ਕੈਂਸਰ ਹਸਪਤਾਲ ਲੁਧਿਆਣਾ ਦੀ ਤਰਾ• ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਸਹੂਲਤ ਦਿੱਤੀ ਜਾਵੇ।  ਇਸ ਮੌਕੇ ਤੇ, ਪਰਮਜੀਤ ਸਿੰਘ , ਮਲੂਕ ਸਿੰਘ ਸੰਧੂ, ਜਸਪਿੰਦਰ ਸਿੰਘ ਰੁਪੱਇਆਂ ਵਾਲਾ, ਲਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ , ਪ੍ਰਗਟ ਸਿੰਘ ਕਲੇਰ , ਅਵਤਾਰ ਸਿੰਘ ਡੀ.ਈ.ਐਫ, ਗੁਰਚਰਨ ਸਿੰਘ ਸਾਬਕਾ ਪੰਚ ਸ਼ਾਮਿਲ ਹੋਏ

No comments: