jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਅਕਾਲੀ ਆਗੂ ਹੁਣ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਬਣਨ ਲੱਗੇ

www.sabblok.blogspot.com

‘ਕੌਣ ਕਹੇ ਰਾਣੀਏ ਅੱਗਾ ਢੱਕ’
 akali chief guest in guru granth sahib ji presenceਬਰਨਾਲਾ, 17 ਜੂਨ (ਜਗਸੀਰ ਸਿੰਘ ਸੰਧੂ) : ਸਿੱਖ ਧਰਮ ਅਨੁਸਾਰ ਜੇਕਰ ਰਾਜਨੀਤੀ ਉਪਰ ਧਰਮ ਦਾ ਕੁੰਡਾ ਹੋਵੇ ਤਾਂ ਰਾਜ ਪ੍ਰਬੰਧ ਸਹੀ ਢੰਗ ਨਾਲ ਚੱਲ ਸਕਦਾ ਹੈ, ਪਰ ਹੁਣ ਇਸ ਦੇ ਉਲਟ ਇਸ ਵੇਲੇ ਰਾਜਨੀਤੀ ਦੇ ਸਿੱਖ ਧਰਮ ‘ਤੇ ਭਾਰੀ ਪੈਂਦੀ ਜਾਪ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਤਪਾ ਮੰਡੀ ਵਿਖੇ ਇੱਕ ਪੱਲੇਦਾਰ ਦੀ ਜਥੇਬੰਦੀ ਵੱਲੋਂ ਕਰਵਾਏ ਜਾ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖੰਡ ਪਾਠ ਸਾਹਿਬ ਦੇ 18 ਜੂਨ ਨੂੰ ਪੈ ਰਹੇ ਭੋਗ ਸਬੰਧੀ ਵੰਡੇ ਗਏ ਕਾਰਡਾਂ ਤੋਂ ਮਿਲਦੀ ਹੈ। ਇਸ ਕਾਰਡ ਵਿੱਚ ਅੰਕਿਤ ਕੀਤਾ ਗਿਆ ਹੈ ਆਖੰਡ ਪਾਠ ਸਾਹਿਬ ਦੇ ਭੋਗ ਸਮੇਂ ਰਾਜ ਸਭਾ ਮੈਂਬਰ ਸ੍ਰ: ਸੁਖਦੇਵ ਸਿੰਘ ਢੀਂਡਸਾ ਮੁੱਖ ਮਹਿਮਾਨ ਹੋਣਗੇ ਅਤੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਵਿਸ਼ੇਸ ਮਹਿਮਾਨ ਹੋਣਗੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕੋਈ ਮੁੱਖ ਮਹਿਮਾਨ ਜਾਂ ਵਿਸੇਸ ਮਹਿਮਾਨ ਵੱਜੋਂ ਸਿਰਕਤ ਕਰ ਸਕਦਾ ਹੈ? ਇਸ ਸਬੰਧੀ ਨਾ ਤਾਂ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਕੋਈ ਧਿਆਨ ਦਿੱਤਾ ਗਿਆ ਅਤੇ ਨਾ ਹੀ ਕਿਸੇ ਹੋਰ ਸਿੱਖ ਜਥੇਬਦੀ ਵੱਲੋਂ ਕੋਈ ਨੋਟਿਸ ਲਿਆ ਗਿਆ ਹੈ, ਜਦੋਂਕਿ ਇਸ ਮੌਕੇ ਸਾਮਿਲ ਹੋਣ ਲਈ ਕਈ ਸ੍ਰੋਮਣੀ ਕਮੇਟੀ ਮੈਂਬਰਾਂ ਅਤੇ ਹੋਰ ਸਿੱਖ ਆਗੂਆਂ ਨੂੰ ਇਹ ਕਾਰਡ ਵੰਡੇ ਗਏ। ਮੀਰੀ ਪੀਰੀ ਸੇਵਾ ਦਲ ਦੇ ਮੁੱਖ ਸੇਵਾਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਇਸ ਸਬੰਧੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਦੇ ਆਗੂਆਂ ਨੂੰ ਧਰਮ ਦੀ ਮਰਿਯਾਦਾ ਨਾਲੋਂ ਲੀਡਰਾਂ ਦੀ ਚਾਪਲੂਸੀ ਜਿਆਦਾ ਜਰੂਰੀ ਹੋ ਚੁੱਕੀ ਹੈ। ਇਸ ਲਈ ਅਜਿਹੀ ਹਾਲਤ ਵਿੱਚ ‘ਕੌਣ ਕਹੇ ਰਾਣੀਏ ਅੱਗਾ ਢੱਕ’। ਇਸ ਮੌਕੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਅਜਿਹੀਆਂ ਕੋਤਾਹੀਆਂ ‘ਤੇ ਸਖਤੀ ਨਾਲ ਰੋਕ ਲਾਉਣੀ ਚਾਹੀਦੀ ਹੈ ਤਾਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਬਰਕਰਾਰ ਰੱਖਿਆ ਜਾ ਸਕੇ।

No comments: