jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਮਾਨ ਵਲੋਂ ਸਮੁੱਚੇ ਖ਼ਾਲਸਾ ਪੰਥ ਨੂੰ ਰੈੱਡ ਅਲਰਟ

www.sabblok.blogspot.com

simranjit-singh-mann

ਪੰਥਕ ਸਖਸੀਅਤਾਂ ਅਤੇ ਸਰਧਾਲੂਆਂ ਲਈ ਰੋਕ ਲਗਾਉਣ ਵਾਲੇ ਬਾਦਲਾਂ ਦੀ ਵਿਦੇਸ਼ੀ ਯਾਤਰਾਂ ਸਮੇਂ ਇਕ ਜੋਰਦਾਰ ਰੋਸ ਵਿਖਾਵੇ ਕਰਨ : ਮਾਨ ਫਤਹਿਗੜ੍ਹ ਸਾਹਿਬ, 17 ਜੂਨ ( ਅਰੁਣ ਅਹੂਜਾ ) “ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਸ ਵੀ ਕਿਸੇ ਜ਼ਾਲਮ ਤਾਨਾਸ਼ਾਹੀ ਸੋਚ ਵਾਲੇ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰਧਾਲੂਆਂ ਦੇ ਦਰਸ਼ਨ ਕਰਨ ਤੋਂ ਜ਼ਬਰੀ ਰੋਕਣ ਦੀ ਕੋਸਿ਼ਸ਼ ਕੀਤੀ, ਸਰਧਾਲੂਆਂ ਦੀ ਸਰਧਾਂ ਨੂੰ ਠੇਸ ਪਹੁੰਚਾਈ, ਉਹ ਹੁਕਮਰਾਨ ਬੇਸੱ਼ਕ ਕਾਨੂੰਨੀ ਸਜ਼ਾ ਜਾਂ ਤਾਕਤ ਦੇ ਜੋਰ ਨਾਲ ਬਚ ਜਾਵੇ, ਪਰ ਕੋਈ ਵੀ ਅਜਿਹਾ ਗੁਨਾਹਗਾਰ ਕੁਦਰਤ ਦੀ ਸਜ਼ਾ ਤੋਂ ਨਹੀਂ ਬਚ ਸਕਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਸ੍ਰੀ ਅਵਤਾਰ ਸਿੰਘ ਮੱਕੜ ਵੱਲੋਂ 6 ਜੂਨ 1984 ਦੇ ਬਲਿਊ ਸਟਾਰ ਦੇ ਹਮਲੇ ਦੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ 29ਵੀਂ ਬਰਸ਼ੀ ਕੌਮ ਵੱਲੋਂ ਮਨਾਉਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਮਸਤਕ ਹੋਣ, ਟਾਸਟ ਫੋਰਸ ਵੱਲੋਂ ਸਰਧਾਲੂਆਂ ਨੂੰ ਜ਼ਬਰੀ ਰੋਕਣ ਗੁਰ ਮਰਿਯਾਦਾਂ ਨੂੰ ਤੋੜ ਕੇ ਕੀਤੀ ਗਈ ਠੇਸ ਪਹੁੰਚਾਉਣ ਵਾਲੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਪਹਿਲੇ ਮੱਸਾ ਰੰਘੜ ਨੇ ਅਜਿਹਾ ਕੀਤਾ ਸੀ, ਉਪਰੰਤ ਮਸੰਦਾਂ ਨੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨੂੰ ਦਰਸ਼ਨ ਕਰਨ ਤੋ ਰੋਕਣ ਲਈ ਦਰਵਾਜੇ ਬੰਦ ਕਰ ਦਿੱਤੇ ਸਨ, ਫਿਰ ਮਰਹੂਮ ਇੰਦਰਾਂ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਣ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਮੇਂ ਤੇ ਨਮਸਤਕ ਹੋਣ ਆਏ ਸਰਧਾਲੂਆਂ ਦਾ ਕਤਲੇਆਮ ਕਰਦੇ ਹੋਏ ਬਲਿਊ ਸਟਾਰ ਦੀ ਕਾਰਵਾਈ ਕੀਤੀ ਸੀ । ਇਹਨਾਂ ਸਭ ਜਾਲਮਾਂ ਦੇ ਹੋਏ ਹਸਰ ਦਾ ਇਤਿਹਾਸ ਪ੍ਰਤੱਖ ਗਵਾਹੀ ਭਰਦਾ ਹੈ । ਹੁਣ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਨੇ ਆਪਣੀ ਸਿਆਸੀ ਤੇ ਧਾਰਮਿਕ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਸਿੱਖ ਸਰਧਾਲੂਆਂ ਨੂੰ ਦਰਸ਼ਨ ਕਰਨ ਤੋ ਜ਼ਬਰੀ ਰੋਕ ਕੇ ਸਿੱਖ ਮਨਾਂ ਨੂੰ ਜੋਂ ਡੂੰਘੀ ਠੇਸ ਪਹੁੰਚਾਉਣ ਦੀ ਕਰਵਾਈ ਕੀਤੀ ਹੈ ਉਸਦੀ ਸਜ਼ਾ ਵੀ ਹਿੰਦੂਤਵ ਤਾਕਤਾਂ ਦੇ ਗੁਲਾਮ ਬਣੇ ਇਨ੍ਹਾਂ ਅਖੋਤੀ ਆਗੂਆਂ ਨੂੰ ਅਵੱਸ ਮਿਲੇਗੀ । ਉਹਨਾਂ ਕਿਹਾ ਕਿ ਇਹ ਹੋਰ ਵੀ ਦੁੱਖ ਅਤੇ ਅਫ਼ੋਸਸ ਦੀ ਗੱਲ ਹੈ ਕਿ ਬਾਦਲਾਂ ਵੱਲੋਂ ਸਿੱਖ ਕੌਮ ਦੇ ਕਾਤਲਾਂ ਤੋ ਦਿੱਲੀ ਵਿਖੇ ਬਣ ਰਹੀ ਸ਼ਹੀਦੀ ਕਤਲੇਆਮ ਯਾਦਗਾਰ ਦਾ ਉਦਘਾਟਨ ਕੌਮੀ ਜਾਲਮਾਂ ਤੋ ਕਰਵਾਇਆ ਗਿਆ ਹੈ । ਇਸ ਦੇ ਨਾਲ ਹੀ ਦੋਵੇ ਬਾਦਲ ਸ੍ਰੀ ਮੋਦੀ ਜਿਸ ਨੇ ਘੱਟ ਗਿਣਤੀ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਅਤੇ ਬੀਬੀਆਂ ਨਾਲ ਜ਼ਬਰ-ਜ਼ਨਾਹ ਕੀਤੇ ਉਸ ਨੂੰ ਬਤੌਰ ਹਿੰਦੂਤਵ ਤਾਕਤਾਂ ਦਾ ਚੋਣ ਪ੍ਰਚਾਰਕ ਅਤੇ ਆਉਣ ਵਾਲੇ ਪਾਰਟੀ ਦੇ ਵਜ਼ੀਰ-ਏ-ਆਜ਼ਮ ਦੇ ਤੌਰ ਤੇ ਵੀ ਬਹੁਤ ਹੀ ਠੀਡਤਾਂ ਅਤੇ ਗੁਰਸਿੱਖੀ ਸੋਚ ਦੇ ਵਿਰੁੱਧ ਜਾ ਕੇ ਪ੍ਰਵਾਨ ਕਰ ਰਹੇ ਹਨ ਅਤੇ ਇਹ ਸਾਬਿਤ ਵੀ ਕਰ ਰਹੇ ਹਨ ਕਿ ਅਸੀ ਬੀਜੇਪੀ ਤੇ ਆਰ.ਐਸ.ਐਸ. ਦੇ ਪੱਕੇ ਗੁਲਾਮ ਹਾਂ ਸਿੱਖ ਕੌਮ ਨਾਲ ਜਾਂ ਸਿੱਖ ਸਿਧਾਤਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ ।
ਸ. ਮਾਨ ਨੇ ਕਿਹਾ ਕਿ ਸਿੱਖ ਹਿਰਦਿਆਂ ਨੂੰ ਵਾਰ-ਵਾਰ ਠੇਸ ਪਹੁੰਚਾਉਣ ਵਾਲੇ ਅਤੇ ਸਿੱਖੀ ਸਿਧਾਤਾਂ ਦਾ ਮਲੀਆਮੇਟ ਕਰਨ ਵਾਲੇ ਆਉਣ ਵਾਲੇ ਕੱਲ੍ਹ ਦੋਵੇ ਬਾਦਲ ਵਿਦੇਸ਼ੀ ਯਾਤਰਾਂ ਅਮਰੀਕਾ, ਬਰਤਾਨੀਆ ਅਤੇ ਆਲ ਯੂਰਪ ਮੁਲਕਾਂ ਵਿਚ ਜਾ ਰਹੇ ਹਨ । ਸ. ਮਾਨ ਨੇ ਵਿਦੇਸ਼ਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਕੌਮੀ ਫਰਜ ਬਣ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਆਰ.ਐਸ.ਐਸ. ਅਤੇ ਬੀਜੇਪੀ ਦੇ ਗੁਲਾਮ ਬਣੇ ਬਾਦਲਾਂ ਵਿਰੁੱਧ ਜੋਰਦਾਰ ਰੋਸ ਵਿਖਾਵੇ ਕਰਨ ਤੇ ਇਨ੍ਹਾਂ ਨੂੰ ਕਿਸੇ ਵੀ ਪੰਥਕ ਜਾਂ ਸਮਾਜਿਕ ਪਲੇਟਫਾਰਮ ਉਤੇ ਬੋਲਣ ਦੀ ਇਜ਼ਾਜਤ ਨਾ ਦੇਣ ਤਾਂ ਕਿ ਇਹਨਾਂ ਅਤੇ ਇਨ੍ਹਾਂ ਦੇ ਸਿਆਸੀ ਪ੍ਰਭੂਆਂ ਨੂੰ ਇਹ ਸੰਦੇਸ਼ ਜਾ ਸਕੇ ਕਿ ਸਿੱਖ ਕੌਮ ਆਪਣੀ ਸਿੱਖੀ ਸੋਚ ਅਤੇ ਸਿੱਖੀ ਸਿਧਾਤਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਨਾ ਤਾ ਬਿਲਕੁਲ ਪ੍ਰਵਾਨ ਕਰੇਗੀ ਅਤੇ ਨਾ ਹੀ ਇਨ੍ਹਾਂ ਦੀ ਸਿਆਸੀ ਸਵਾਰਥੀ ਵਾਲੀ ਸਾਜਿ਼ਸ ਨੂੰ ਨੇਪਰੇ ਚੜ੍ਹਨ ਦੇਵੇਗੀ ।

No comments: