jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਹੇਮਕੁੰਟ ਗਏ ਸਿੱਖ ਬੁਰੀ ਤਰ੍ਹਾਂ ਫਸੇ, ਪ੍ਰਸ਼ਾਸਨ ਵਲੋਂ ਸਰਧਾਲੂਆਂ ਨੂੰ ਬਚਾਉਣ ਦੀ ਕੋਸ਼ਿਸ਼

www.sabblok.blogspot.com   
ਲਗਾਤਾਰ ਹੋ ਰਹੀ ਰਿਕਾਰਡ ਤੋੜ ਬਾਰਸ਼ ਕਾਰਨ ਹੇਮਕੁੰਟ ਦੇ ਦਰਸ਼ਨਾਂ ਲਈ ਗਈ ਕਰੀਬ ਦਸ ਹਜਾਰ ਸਿੱਖ ਸੰਗਤ ਗੋਬਿੰਦ ਧਾਮ ਅਤੇ ਗੋਬਿੰਦ ਘਾਟ ਅਤੇ ਜ਼ੋਸੀ ਮੱਠ ’ਤੇ ਫਸ ਗਈ ਹੈ ਅਤੇ ਸਿੱਖ ਸੰਗਤ ਦੀਆਂ ਕਰੀਬ 50-60 ਗੱਡੀਆਂ ਪਾਣੀ ਵਿੱਚ ਰੁੜ ਗਈਆਂ ਹਨ ਅਤੇ ਇਹਨਾਂ ਗੱਡੀਆਂ ਵਿੱਚ ਸੁੱਤੇ ਕੁਝ ਡਰਾਇਵਰ ਵੀ ਲਾਪਤਾ ਹੋ ਗਏ ਹਨ। ਹੇਮਕੁੰਟ ਸਾਹਿਬ ਦੇ ਦਰਸਨਾਂ ਨੂੰ ਗਏ ਸਿੱਖ ਆਗੂ ਭਾਈ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਜ਼ੋਸੀ ਮੱਠ ਤੋਂ ਸਾਡੇ ਇਸ ਪ੍ਰਤੀਨਿੱਧ ਨੂੰ ਫੋਨ ’ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਥੇ ਫਸੀ ਸਿੱਖ ਸੰਗਤ ਬਹੁਤ ਮੁਸ਼ਕਿਲ ਵਿੱਚ ਹੈ, ਪਰ ਉਥੋਂ ਦੇ ਪ੍ਰਸਾਸ਼ਨ ਵੱਲੋਂ ਕੋਈ ਵੀ ਮੱਦਦ ਨਹੀਂ ਕੀਤੀ ਜਾ ਰਹੀ।

ਭਾਈ ਦਾਨਗੜ੍ਹ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਹੇਮਕੁੰਟ ਨਾਲੋਂ ਗੋਬਿੰਦ ਧਾਮ ਦਾ ਅਤੇ ਗੋਬਿੰਦ ਧਾਮ ਤੋਂ ਗੋਬਿੰਦ ਘਾਟ ਦਾ ਤੋਂ ਗੋਬਿੰਦ ਘਾਟ ਤੋਂ ਜੋਸ਼ੀ ਮੱਠ ਦਾ ਬਿਲਕੁਲ ਸੰਪਰਕ ਟੁੱਟ ਚੁੱਕਿਆ ਹੈ। ਉਹਨਾਂ ਦੱਸਿਆ ਕਿ ਗੋਬਿਦ ਘਾਟ ਵਿਖੇ 16 ਜੂਨ ਸ਼ਾਮ ਨੂੰ ਕਰੀਬ 7 ਹਜ਼ਾਰ ਸਿੱਖ ਸੰਗਤ ਠਹਿਰੀ ਹੋਈ ਸੀ, ਜਿਸ ਵਿੱਚੋਂ ਅੱਧੀ ਸੰਗਤ ਉਪਰ ਗੋਬਿੰਦ ਧਾਮ ਅਤੇ ਹੇਮਕੁੰਟ ਸਾਹਿਬ ਗਈ ਹੋਈ ਸੀ, ਤਾਂ 16 ਅਤੇ 17 ਜੂਨ ਦੀ ਦਰਮਿਆਨੀ ਰਾਤ ਨੂੰ ਕਰੀਬ ਬਾਰਾਂ ਵਜੇ ਪਾਣੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਆ ਵੜਿਆ, ਜਿਸ ਦਾ ਵਹਾਅ ਇੱਕ ਦਮ ਏਨਾ ਵਧ ਗਿਆ ਕਿ ਦੇਖਦੇ ਹੀ ਦੇਖਦੇ 50-60 ਗੱਡੀਆਂ ਪਾਣੀ ਵਿੱਚ ਰੁੜ ਗਈਆਂ ਅਤੇ ਸ਼ੱਕ ਹੈ ਕਿ ਕਈ ਗੱਡੀਆਂ ਵਿੱਚੋਂ ਤਾਂ ਸੁੱਤੇ ਪਏ ਡਰਾਇਵਰ ਵੀ ਬਾਹਰ ਨਹੀਂ ਨਿਕਲ ਸਕੇ ਅਤੇ ਸ਼ੱਕ ਹੈ ਕਿ ਕੁਝ ਗੱਡੀਆਂ ਦੇ ਨਾਲ ਹੀ ਉਹਨਾਂ ਦੇ ਡਰਾਇਵਰ ਵੀ ਹੜ੍ਹ ਦੇ ਪਾਣੀ ਵਿੱਚ ਹੀ ਅਲੋਪ ਹੋ ਗਏ। ਇਸ ਦਰਮਿਆਨ ਗੁਰਦੁਆਰਾ ਗੋਬਿੰਦ ਧਾਮ ਦੇ ਪ੍ਰਬੰਧਕਾਂ ਨੇ ਸਵੇਰੇ ਦ ਪੰਜ ਵਜੇ ਤੱਕ ਤਾਂ ਸੰਗਤਾਂ ਨੂੰ ਰੋਕੀ ਰੱਖਿਆ, ਪਰ ਜਦੋਂ ਪਾਣੀ ਦਾ ਵਹਾਅ ਲਗਾਤਾਰ ਵਧੀ ਗਿਆ ਅਤੇ ਗੁਰਦੁਆਰਾ ਸਾਹਿਬ ਵੀ ਪਾਣੀ ਨੇ ਘੇਰ ਲਿਆ ਤਾਂ ਉਹਨਾਂ ਨੇ ਵੀ ਸਿੱਖ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਛੱਡਕੇ ਕਿਸੇ ਉਚੀ ਅਤੇ ਸੁਰੱਖਿਅਤ ਜਗ੍ਹਾ ਵੱਲ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਜਿਸ ਤੋਂ ਜਿਸ ਤਰਾਂ ਵੀ ਉਥੋਂ ਨਿਕਲ ਗਿਆ, ਉਹ ਉੱਥੋਂ ਬਾਹਰ ਨਿਕਲ ਗਿਆ। ਸੰਗਤਾਂ ਵੱਲੋਂ ਆਪੋ ਆਪਣੀਆਂ ਗੱਡੀਆਂ ਉਚੀਆਂ ਥਾਵਾਂ ਵੱਲ ਲਿਜਾਈਆਂ ਗਈਆਂ ਹਨ। ਇਹਨਾਂ ਸੰਗਤਾਂ ਨਾਲੋਂ ਉਪਰ ਗੋਬਿੰਦ ਧਾਮ ਵੱਲ ਗਈ ਸੰਗਤ ਦਾ ਸੰਪਰਕ ਟੱਟ ਚੁਕਿਆ ਹੈ ਅਤੇ ਉਹਨਾਂ ਨਾਲ ਕੀ ਬੀਤੀ ਹੈ, ਇਸ ਬਾਰੇ ਵੀ ਕੋਈ ਪਤਾ ਨਹੀਂ ਲੱਗ ਰਿਹਾ।

ਗੋਬਿੰਦ ਧਾਮ ਦਾ ਜੋਸ਼ੀ ਮੱਠ ਨਾਲੋਂ ਸੰਪਰਕ ਟੁੱਟ ਜਾਣ ਕਰਕੇ ਪ੍ਰਸਾਸ਼ਨ ਨੇ ਵੀ ਫਸੀ ਸੰਗਤ ਦੀ ਮੱਦਦ ਕਰਨੋਂ ਹੱਥ ਖੜੇ ਕਰ ਦਿੱਤੇ ਹਨ। ਇਸ ਮੌਕੇ ਫੌਜ ਦੇ ਜਵਾਨਾਂ ਨੇ ਵੀ ਕੁਝ ਨੌਜਵਾਨਾਂ ਨੂੰ ਰੱਖ ਕੇ ਬਾਕੀ ਸੰਗਤ ਨੂੰ ਸੁਰਖਿਅਤ ਥਾਵਾਂ ’ਤੇ ਚਲੇ ਜਾਣ ਲਈ ਕਹਿ ਦਿੱਤਾ ਹੈ ਅਤੇ ਫੌਜ ਦੇ ਜਵਾਨਾਂ ਮੁਤਾਬਿਕ ਉਥੇ ਬਣੇ ਹੈਲੀਪੈਡ ਵੀ ਪਾਣੀ ਭਰਨ ਨਾਲ ਦਬ ਗਏ ਹਨ। ਉਹਨਾਂ ਦੱਸਿਆ ਕਿ ਬਿਜਲੀ ਸਪਲਾਈ ਬੰਦ ਹੋਣ ਕਰਕੇ ਸਭ ਦੇ ਮੋਬਾਇਲ ਫੋਨ ਬੰਦ ਹੋ ਚੁਕੇ ਹਨ ਅਤੇ ਉਹ ਪਹਾੜਾਂ ਉਪਰ ਦੀ ਹੁੰਦੇ ਹੋਏ ਕਿਸੇ ਤਰਾਂ ਜੋਸ਼ੀ ਮੱਠ ਪੁਹੰਚੇ ਹਨ ਅਤੇ ਉਥੋਂ ਚਾਰਜ ਕਰਕੇ ਮੋਬਾਇਲ ਚਾਲੂ ਕੀਤਾ ਹੈ। ਉਹਨਾਂ ਕਿਹਾ ਕਿ ਜੋਸ਼ੀ ਮੱਠ ਨੂੰ ਆਉਂਦੇ ਰਸਤੇ ਵੀ ਤਕਰੀਬਨ ਬੰਦ ਹੋ ਚੁੱਕੇ ਹਨ ਅਤੇ ਇਥੇ ਫਸੇ ਲੋਕਾਂ ਦੀ ਵੀ ਦੁਕਾਨਦਾਰ ਭਾਰੀ ਲੁੱਟ ਕਰ ਰਹੇ ਹਨ। ਗੋਬਿੰਦ ਧਾਮ ਸਮੇਤ ਇੱਧਰ ਫਸੀਆਂ ਸੰਗਤਾਂ ਲਈ ¦ਗਰ ਪਾਣੀ ਦੇ ਕੋਈ ਪ੍ਰਬੰਧ ਨਹੀਂ ਹਨ। ਇਸ ਲਈ ਸਾਰੇ ਹਾਲਾਤ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਸਿੱਖ ਸੰਗਤਾਂ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਸੰਗਤਾਂ ਨੂੰ ਇਥੋਂ ਕੱਢਣ ਦਾ ਕੋਈ ਹੀਲਾ ਵਸੀਲਾ ਕਰਨਾ ਚਾਹੀਦਾ ਹੈ।

No comments: