www.sabblok.blogspot.com
ਜ਼ਿਲ੍ਹੇ ਦੇ ਇੱਕੋ-ਇੱਕ ਸਰਕਾਰੀ ਕਾਲਜ ਦੀ ਤਸਵੀਰ
ਜੋਗਿੰਦਰ ਸਿੰਘ ਮਾਨ
ਮਾਨਸਾ,11 ਜੂਨ
ਹਾਲ ਹੀ ਵਿਚ ਐਲਾਨੇ ਬਾਰਵੀਂ ਜਮਾਤ ਦੇ ਨਤੀਜਿਆਂ ਵਿਚੋਂ ਪਾਸ ਹੋਣ ਵਾਲੇ ਜ਼ਿਲ੍ਹੇ ਦੇ ਛੇ ਹਜ਼ਾਰ ਵਿਦਿਆਰਥੀਆਂ ਨੂੰ ਆਪਣੀ ਕਾਲਜ ਸਿੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ, ਕਿਉਂਕਿ ਜ਼ਿਲ੍ਹੇ ਦੇ ਇੱਕ ਦਰਜਨ ਵੱਡੇ ਪਿੰਡਾਂ ਅਤੇ ਕਸਬਿਆਂ ਵਿਚ ਅੱਜ ਆਜ਼ਾਦੀ ਦੇ 66 ਸਾਲ ਬਾਅਦ ਵੀ ਕੋਈ ਕਾਲਜ ਨਹੀਂ ਖੋਲ੍ਹਿਆ ਜਾ ਸਕਿਆ ਹੈ। ਜ਼ਿਲ੍ਹੇ ਵਿਚ ਇਸ ਸਮੇਂ ਸਿਰਫ਼ ਇੱਕ ਸਰਕਾਰੀ ਕਾਲਜ ਅਤੇ ਚਾਰ-ਪੰਜ ਪ੍ਰਾਈਵੇਟ ਕਾਲਜ ਮੌਜੂਦ ਹਨ, ਜਿਥੇ ਬਾਰ੍ਹਵੀਂ ਉਪਰੰਤ ਬੀ.ਏ.-ਪਹਿਲਾ ਦੀਆਂ ਜਮਾਤਾਂ ਵਿਚ ਲਗਪਗ 700 ਵਿਦਿਆਰਥੀ ਦਾਖ਼ਲ ਹੁੰਦੇ ਹਨ, ਜਦੋਂ ਕਿ ਬਾਕੀ 5300 ਬਾਰਵੀਂ ਪਾਸ ਹੋਏ ਵਿਦਿਆਰਥੀਆਂ ਲਈ ਜ਼ਿਲ੍ਹੇ ਵਿਚ ਕਾਲਜ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਕਾਲਜਾਂ ਦੀ ਇਸ ਅਣਹੋਂਦ ਕਾਰਨ ਸਿਰਫ਼ 15 ਪ੍ਰਤੀਸ਼ਤ ਬੱਚੇ ਹੀ ਬੀ.ਏ-ਪਹਿਲਾ ਵਿਚ ਦਾਖ਼ਲਾ ਲੈਂਦੇ ਹਨ, ਜਦੋਂ ਕਿ ਬਾਕੀ 85 ਫੀਸਦੀ ਬੱਚੇ ਆਪਣੀ ਪੜ੍ਹਾਈ ਛੱਡਣ ਲਈ ਮਜਬੂਰ ਹੁੰਦੇ ਹਨ।
ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਜ਼ਿਲ੍ਹੇ ਵਿਚ ਸਿਰਫ਼ ਦੋ ਹੀ ਸਰਕਾਰੀ ਕਾਲਜ ਹਨ, ਜਦੋਂ ਕਿ ਦੂਜੇ ਪਾਸੇ ਇੱਕ ਦਰਜਨ ਵੱਡੇ ਪਿੰਡ ਅਤੇ ਕਸਬੇ ਪਿਛਲੇ 64 ਸਾਲਾਂ ਤੋਂ ਆਪਣੇ ਪਿੰਡ ਵਿਚ ਸਰਕਾਰੀ ਕਾਲਜ ਖੋਲ੍ਹਣ ਦੀ ਦੁਹਾਈ ਪਾਉਂਦੇ ਆ ਰਹੇ ਹਨ, ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਨ੍ਹਾਂ ਕਸਬਿਆਂ ਦੇ ਮੋਹਤਬਰ ਅਨੇਕਾਂ ਵਾਰ ਵਫ਼ਦਾਂ ਦੇ ਰੂਪ ਵਿਚ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਮਿਲ ਕੇ ਬੇਨਤੀ ਕਰ ਚੁੱਕੇ ਹਨ ਕਿ ਉਹ ਆਪਣੇ ਕਸਬੇ ਵਿਚ ਕਾਲਜ ਖੋਲ੍ਹਣ ਲਈ ਮੁਫ਼ਤ ਜ਼ਮੀਨ ਦੇਣ ਲਈ ਤਿਆਰ ਹਨ ਪਰ ਅਜੇ ਤੱਕ ਕਿਸੇ ਨੇ ਇਸ ਵੱਲ ਗੌਰ ਨਹੀਂ ਕੀਤੀ।
ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹੇ ਦੇ ਕਸਬਿਆਂ ਬਰੇਟਾ,ਵਰ੍ਹੇ, ਬੋਹਾ, ਝੁਨੀਰ,ਫੱਤਾ ਮਾਲੋਕਾ,ਜੋਗਾ, ਰੱਲਾ,ਫਫੜੇ ਭਾਈਕੇ, ਭੀਖੀ,ਬੁਢਲਾਡਾ, ਭੈਣੀਬਾਘਾ ਅਤੇ ਕੁਲਰੀਆਂ ਵਿਖੇ ਸਥਾਨਕ ਪੱਧਰ ’ਤੇ ਕੋਈ ਵੀ ਸਰਕਾਰੀ ਕਾਲਜ ਨਹੀਂ ਹਨ, ਜਿਸ ਕਰਕੇ ਇਨ੍ਹਾਂ ਖੇਤਰਾਂ ਦੇ ਹਜ਼ਾਰਾਂ ਬੱਚੇ ਬਾਰ੍ਹਵੀਂ ਉਪਰੰਤ ਪੜ੍ਹਾਈ ਛੱਡ ਜਾਂਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਜ਼ਿਲ੍ਹੇ ਵਿਚ ਕਾਲਜਾਂ ਦੀ ਘਾਟ ਕਾਰਨ ਗਰੇਜੂਏਸ਼ਨ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ਦੀ ਔਸਤ ਤੋਂ ਅੱਧੀ ਹੈ, ਜੋ ਕਿ ਜ਼ਿਲ੍ਹੇ ਦੇ ਵਿਦਿਅਕ ਪਛੜੇਵੇਂ ਦਾ ਮੁੱਖ ਕਾਰਨ ਹੈ। ਭਾਵੇਂ ਜ਼ਿਆਦਾਤਰ ਬੱਚੇ ਹਿਊਮੈੇਨਟੀਜ਼ ਗਰੁੱਪ ਪੜ੍ਹਨਾ ਚਾਹੁੰਦੇ ਹਨ,ਪਰ ਉਕਤ ਥਾਵਾਂ ’ਤੇ ਨਾ ਹੀ ਹਿਊਮੈੇਨਟੀਜ਼ ਗਰੁੱਪ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕਾਮਰਸ,ਸਾਇੰਸ ਤੇ ਵੋਕੇਸ਼ਨਲ ਗਰੁੱਪ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਹੈ। ਜ਼ਿਲ੍ਹੇ ਵਿਚ ਸਾਇੰਸ ਦੀ ਗਰੈੇਜੂਏਸ਼ਨ ਦਾ ਕਿਤੇ ਵੀ ਕੋਈ ਪ੍ਰਬੰਧ ਨਹੀਂ ਹੈ, ਜਦੋਂ ਕਿ ਬੀ.ਕਾਮ ਪਾਸ ਕਰਨ ਲਈ ਜ਼ਿਲ੍ਹੇ ਵਿਚ ਸਿਰਫ਼ ਇੱਕ ਕਾਲਜ ਹੈ।
ਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਆਗੂ ਅਮਨਦੀਪ ਨੈਸ਼ਨਲ ਨੇ ਦੱਸਿਆ ਕਿ ਉਕਤ ਕਸਬਿਆਂ ਵਿਚੋਂ ਹਰ ਇੱਕ ਵਿਚ ਲਗਪਗ 500 ਵਿਦਿਆਰਥੀ ਹਰ ਸਾਲ ਬਾਰ੍ਹਵੀਂ ਜਮਾਤ ਪਾਸ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਅਗਲੇਰੀ ਪੜ੍ਹਾਈ ਲਈ ਬੀ.ਏ ਭਾਗ ਪਹਿਲਾ ਵਿਚ ਦਾਖ਼ਲਾ ਲੈਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਏਨੀ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਉਪਲਬੱਧ ਹੋਣ ਨਾਲ ਇਨ੍ਹਾਂ ਵਿਚੋਂ ਹਰ ਕਸਬੇ ਵਿਚ ਅਸਾਨੀ ਨਾਲ ਕਾਲਜ ਚਲਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਾਲਜ ਸਿੱਖਿਆ ਲਈ ਬਹੁਤ ਘੱਟ ਬਜਟ ਖਰਚ ਕਰ ਰਹੀ ਹੈ, ਜਿਸ ਕਰਕੇ ਲੋੜਵੰਦ ਇਲਾਕਿਆਂ ਵਿਚ ਅੱਜ ਤੱਕ ਕਾਲਜ ਉਪਲਬੱਧ ਨਹੀਂ ਕਰਵਾਏ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਉਚ ਸਿੱਖਿਆ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ ਅਤੇ ਸਿਰਫ਼ ਲਾਰਿਆਂ ਤੇ ਵਾਅਦਿਆਂ ਦੇ ਸਿਰ ’ਤੇ ਲੋਕਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੁੱਚੇ ਪੰਜਾਬ ਵਿਚ ਕਾਲਜਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਜ਼ਿਲ੍ਹਾ ਮਾਨਸਾ ਦੇ ਇੱਕ ਦਰਜਨ ਉਕਤ ਵੱਡੇ ਕਸਬਿਆਂ ਵਿਚ ਵੀ ਤੁਰੰਤ ਸਰਕਾਰੀ ਕਾਲਜ ਖੋਲ੍ਹੇ ਜਾਣ।

No comments:
Post a Comment