jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 20 June 2013

ਆਪਣੇ ਭਵਿੱਖ ਲਈ ਚਿੰਤਾਤੁਰ ਹਨ ਅਧਿਆਪਕ ਯੋਗਤਾ ਟੈਸਟ ਚੋਂ ਫੇਲ• ਹੋਣ ਵਾਲੇ ਬੱਚੇ

www.sabblok.blogspot.com

ਫਰੀਦਕੋਟ 20 ਜੂਨ ( ਗੁਰਭੇਜ ਸਿੰਘ ਚੌਹਾਨ ) ਪੰਜਾਬ ਸਰਕਾਰ ਵੱਲੋਂ 9 ਜੂਨ ਨੂੰ ਲਏ ਗਏ ਅਧਿਆਪਕ ਯੋਗਤਾ ਟੈਸਟ ਦਾ ਨਤੀਜਾ ਆ ਚੁੱਕਾ ਹੈ ਜਿਸ ਵਿਚੋਂ 95 ਫੀ ਸਦੀ ਤੋਂ ਵੱਧ ਅਧਿਆਪਕ ਇਸ ਟੈਸਟ ਨੂੰ ਪਾਸ ਨਹੀਂ ਕਰ ਸਕੇ। ਇਸਦਾ ਕਾਰਨ ਇਹ ਹੈ ਕਿ ਜੋ ਟੈਸਟ ਪੇਪਰ ਪਾਇਆ ਗਿਆ ਉਹ ਦਿੱਤੇ ਗਏ ਸੀਲੇਬਸ ਤੋਂ ਬਾਹਰ ਸੀ ਅਤੇ ਪੀ ਐੱਚ ਡੀ, ਆਈ ਏ ਐਸ ਲੈਵਲ ਦਾ ਸੀ। ਜਿਸਤੇ ਇਸ ਟੈਸਟ ਵਿਚ ਬੈਠਣ ਵਾਲੇ ਵਿਦਿਆਰਥੀਆਂ ਨੇ ਸਖਤ ਇਤਰਾਜ ਲਾਏ ਹਨ ਅਤੇ ਅੱਗੇ ਤੋਂ ਅਜਿਹੇ ਟੈਸਟ ਦਾ ਬਾਈਕਾਟ ਕਰਨ ਦਾ ਵੀ ਇਰਾਦਾ ਜਾਹਿਰ ਕੀਤਾ ਹੈ। ਉਨ•ਾ ਦੋਸ਼ ਲਾਇਆ ਕਿ ਸਰਕਾਰ ਅਜਿਹੇ ਯੋਗਤਾ ਤੋਂ ਬਾਹਰੀ ਟੈਸਟ ਰੱਖਕੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਤੋਂ ਭੱਜ ਰਹੀ ਹੈ। ਉਨਾਂ ਦੇ ਮਾਪਿਆਂ ਨੇ ਲੱਖਾਂ ਰੁਪਏ ਖਰਚਕੇ ਇਸ ਆਸ ਨਾਲ ਆਪਣੇ ਬੱਚਿਆਂ ਨੂੰ ਪੜਾਇਆ ਕਿ ਉਹ ਨੌਕਰੀਆਂ ਤੇ ਲੱਗਕੇ ਆਪਣੀ ਸੌਖੀ ਜ਼ਿੰਦਗੀ ਜੀ ਲੈਣਗੇ ਅਤੇ ਮਾਪਿਆਂ ਦਾ ਬੁਢਾਪਾ ਵੀ ਸੌਖਾ ਗੁਜ਼ਰ ਜਾਵੇਗਾ ਪਰ ਸਾਨੂੰ ਸਾਡਾ ਭਵਿੱਖ ਹਨੇਰਾ ਹੀ ਲੱਗਦਾ ਹੈ ਅਤੇ ਉਹ ਦਿਨ ਦੂਰ ਨਹੀਂ ਲੱਗਦੇ ਜਦੋਂ ਸਾਨੂੰ ਵੀ ਖੁਦਕਸ਼ੀਆਂ ਦੇ ਰਾਹ ਪੈਣਾ ਪਵੇਗਾ, ਕਿਉਂ ਕਿ ਅਸੀਂ ਹੁਣ ਮਾਪਿਆਂ ਤੇ ਹੋਰ ਬੋਝ ਨਹੀਂ ਬਣਨਾਂ ਚਾਹੁੰਦੇ। ਇਸ ਟੈਸਟ ਦੇ ਨਤੀਜੇ ਤੋਂ ਬਾਅਦ ਵਧੇਰੇ ਫੋਨ ਲੜਕੀਆਂ ਦੇ ਆਏ ਜਿਨਾਂ ਦਾ ਕਹਿਣਾ ਸੀ ਕਿ ਸਾਡੀ ਉਮਰ ਸ਼ਾਦੀ ਦੇ ਸਮੇਂ ਤੋਂ ਵੀ ਲੰਘਦੀ ਜਾ ਰਹੀ ਹੈ ਅਤੇ ਮਾਪੇ ਇਹ ਉਡੀਕ ਕਰ ਰਹੇ ਹਨ ਕਿ ਲੜਕੀ ਨੂੰ ਨੌਕਰੀ ਮਿਲ ਜਾਵੇ ਤਾਂ ਕਿ ਉਸਦੀ ਅਗਲੇ ਘਰ ਚੰਗੀ ਕਦਰ ਪਵੇ ਪਰ ਸਰਕਾਰ ਦੀ ਇਸ ਨੀਤੀ ਤੋਂ ਤਾਂ ਸਾਫ ਜਾਹਿਰ ਹੈ ਕਿ ਸਾਨੂੰ ਕਦੇ ਵੀ ਨੌਕਰੀ ਮਿਲਣ ਦੀ ਆਸ ਨਹੀਂ ਅਤੇ ਅਸੀਂ ਐਨਾ ਪੜ ਲਿਖਕੇ ਘਰੇਲੂ ਸਵਾਣੀ ਜੋਗੀਆਂ ਹੀ ਰਹਿ ਗਈਆਂ ਹਾਂ। ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਇਹ ਪੇਪਰ ਡੇਢ ਤੋਂ 2 ਲੱਖ ਰੁਪਏ ਵਿਚ ਲੀਕ ਹੋ ਕੇ ਵਿਕਿਆ ਅਤੇ ਕੁੱਝ ਥਾਵਾਂ ਤੇ ਸਰਕਾਰ ਤੱਕ ਪਹੁੰਚ ਵਾਲੇ ਵਿਦਿਆਰਥੀਆਂ ਨੂੰ ਪੇਪਰ ਕਰਵਾਇਆ ਗਿਆ ਅਤੇ ਉਹ ਵਿਦਿਆਰਥੀ ਹੀ ਪਾਸ ਹੋਏ ਹਨ, ਕਿਉਂ ਕਿ ਸਰਕਾਰ ਨੇ ਪਹਿਲਾਂ ਹੀ 4 ਪ੍ਰਤੀਸ਼ਤ ਪਾਸ ਦਾ ਟੀਚਾ ਗਿਣ ਮਿਥ ਕੇ ਹੀ ਰੱਖਿਆ ਸੀ। ਇੱਥੇ ਵਰਨਣਯੋਗ ਹੈ ਕਿ ਲੈਵਲ ਇਕ ਤੇ ਲੈਵਲ 2 ਟੈਸਟ ਵਿਚ ਬੈਠਣ ਵਾਲੇ ਵਿਦਿਆਰਥੀਆਂ ਦੀ ਗਿਣਤੀ 2 ਲੱਖ 68 ਹਜ਼ਾਰ 382 ਸੀ ਜਿਨਾਂ ਵਿਚੋਂ ਸਿਰਫ 9300 ਵਿਦਿਆਰਥੀ ਪਾਸ ਹੋਏ ਹਨ । ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਕਿ 60 ਪ੍ਰਤੀਸ਼ਤ ਪਾਸ ਮਾਰਕਸ ਦੀ ਸ਼ਰਤ ਵੀ ਬਿਲਕੁੱਲ ਨਿਰਮੂਲ ਹੈ ਅਤੇ ਇਹ ਬਾਕੀ ਟੈਸਟਾਂ ਵਾਂਗ 33 ਪ੍ਰਤੀਸ਼ਤ ਹੀ ਹੋਣੀ ਚਾਹੀਦੀ ਹੈ

No comments: