www.sabblok.blogspot.com
ਉਤਰਾਖੰਡ ,---ਹੇਮਕੁੰਟ ਸਾਹਿਬ ਦੇ ਇਲਾਕੇ ’ਚ ਭਾਰੀ ਮੀਂਹ ਦੇ ਰੂਪ ’ਚ ਕੁਦਰਤ ਦੀ ਕਰੋਪੀ ਦਾ ਕਹਿਰ ਵਾਪਰਿਆ ਹੈ। ਇਸ ਇਲਾਕੇ ’ਚ ਧਾਰਮਿਕ ਅਸਥਾਨਾਂ ਦੀ ਬਹੁਤਾਤ ਹੋਣ ਕਾਰਣ ਹਜ਼ਾਰਾਂ-ਲੱਖਾਂ ਸ਼ਰਧਾਲੂ ਇਨ੍ਹਾਂ ਦਿਨਾਂ ’ਚ ਇਸ ਇਲਾਕੇ ’ਚ ਯਾਤਰਾ ਤੇ ਹੁੰਦੇ ਹਨ, ਇਸ ਕਾਰਣ ਇਸ ਕੁਦਰਤੀ ਕਰੋਪੀ ਦਾ ਸ਼ਿਕਾਰ ਉਹ ਵੀ ਹੋ ਰਹੇ ਹਨ। ਭਾਰੀ ਮੀਂਹ ਅਤੇ ਬੱਦਲ ਫੱਟਣ ਕਾਰਣ ਜਿਥੇ ਪਹਾੜੀ ਨਦੀਆਂ, ਦੈਂਤ ਦਾ ਰੂਪ ਧਾਰਣ ਕਰ ਚੁੱਕੀਆਂ ਹਨ, ਉਥੇ ਸੜਕਾਂ ਤੇ ਪੁੱਲਾਂ ਦੇ ਤਾਸ਼ ਦੇ ਪੱਤਿਆਂ ਵਾਗੂੰ ਵਹਿ ਜਾਣ ਕਾਰਣ ਸਾਰੀ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ, ਜਿਹੜਾ ਜਿਥੇ ਫਸਿਆ ਹੋਇਆ ਹੈ, ਉਥੇ ਹੀ ਬੱਝ ਕੇ ਰਹਿ ਗਿਆ ਹੈ।
"ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਕਿਰਾਏ ਤੇ ਲੈਕੇ ਭੇਜੇ ਹੈਲੀਕਾਪਟਰ ਵਿਚ ਗਈ ਟੀਮ ਅਨੁਸਾਰ ਉੱਥੇ ਫਸੇ ਯਾਤਰੀਆਂ ਵਿਚੋਂ 95 ਫ਼ੀਸਦੀ ਪੰਜਾਬ ਦੇ ਹੀ ਹਨ। ਇਨ੍ਹਾ ਵਿੱਚੋਂ ਕਾਫ਼ੀ ਗਿਣਤੀ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਵੀ ਹੈ ਜੋ ਕਿ ਗੁਰਧਾਮ ਦੀ ਯਾਤਰਾ ਤੇ ਗਏ ਸਨ । ਕੇ ਐਸ ਪੰਨੂੰ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਮੁੱਖ ਉਨ੍ਹਾ ਦੀ ਮੁਸ਼ਕਲ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਸਕੱਤਰ ਪੰਜਾਬ ਵੱਲੋਂ ਫਸੇ ਕਰਮਚਾਰੀਆਂ ਦੀਆਂ ਛੁੱਟੀਆਂ ਵਿਚ ਵਾਧਾ ਕਰਨ ਦਾ ਹੁਕਮ ਕੀਤਾ ਹੈ । ਇਸੇ ਤਰ੍ਹਾਂ ਉਨ੍ਹਾਂ ਨੂੰ ਪੰਚਾਇਤ ਚੋਂ ਡਿਊਟੀ ਤੋਂ ਛੋਟ ਦੇ ਦਿੱਤੀ ਗਈ ਹੈ।"

No comments:
Post a Comment