www.sabblok.blogspot.com
ਮਹਿਲ ਕਲਾਂ,
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਬਲਾਕ ਪੱਧਰੀ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਕੁਸ਼ਲ ਸਿੰਘੀ ਦੀ ਪ੍ਰਧਾਨਗੀ ਹੇਠ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਆਗੂ ਨਵਦੀਪ ਸ਼ਰਮਾ, ਅਮਰੀਕ ਸਿੰਘ, ਜਗਦੀਪ ਸਿੰਘ ਭੱਦਲਵੱਢ, ਦਲਵੀਰ ਸਿੰਘ ਹਮੀਦੀ ਨੇ ਬਲਾਕ ਮਹਿਲ ਕਲਾਂ ਅੰਦਰ ਰਿਟਾਇਰ ਕਰਮਚਾਰੀਆਂ ਦੇ ਬਕਾਏੇ ਆਪਣੇ ਖਾਤੇ ਵਿੱਚ ਜਮਾਂ ਕਰਵਾਉਣ ਲਈ ਜਿੰਮੇਵਾਰ ਕਰਮਚਾਰੀ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਅਜੇ ਤੱਕ ਚਾਰਜ਼ਸੀਟ ਪੇਸ਼ ਨਹੀਂ ਕੀਤੀ ਗਈ ਜਿਸ ਤੋਂ ਇਸ ਭ੍ਰਿਸ਼ਟਾਚਾਰ ਵਿੱਚ ਉਚ ਅਧਿਕਾਰੀਆਂ ਦੇ ਸ਼ਾਮਿਲ ਹੋਣ ਦੀ ਸ਼ੰਕਾ ਵੀ ਪ੍ਰਗਟ ਹੁੰਦੀ ਹੈ। ਆਗੂ ਵਿਕਾਸ ਕੁਮਾਰ, ਸੁਖਮਿੰਦਰ ਸਿੰਘ ਭੱਦਲਵੱਢ ਨੇ ਪੰਜਾਬ ਸਰਕਾਰ ਤੋਂ ਜੇ.ਬੀ.ਟੀ./ਈ.ਟੀ.ਟੀ. ਤੋਂ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ. ਪੀ. ਈ. ਓ., ਮਾਸਟਰ ਕਾਡਰ ਦੀਆਂ ਪਰਮੋਸ਼ਨਾਂ ਤੁਰੰਤ ਕਰਕੇ ਪ੍ਰਾਇਮਰੀ ਦੀ ਸੀਨੀਆਰਤਾ ਸੂਚੀ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਮੰਗ ਕੀਤੀ। ਉਨ੍ਹਾਂ ਸਿੱਖਿਆ ਵਿਭਾਗ ਵਿੱਚ ਪੁਸਤਕ ਸਕੈਂਡਲ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੀ ਇਸ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ। ਉਹਨਾਂ ਪੰਜਾਬ ਸਰਕਾਰ ਨੂੰ ਸਕੂਲਾਂ ਦੇ ਬਿਜਲੀ ਦੇ ਬਿਲ ਭਰਨ ਲਈ ਬੱਝਵੀਂ ਗ੍ਰਾਂਟ ਜਾਰੀ ਕਰਨ ਦੀ ਵੀ ਅਪੀਲ ਕੀਤੀ। ਇਸ ਸਮੇਂ ਦਰਸ਼ਨ ਟਿੱਬਾ, ਅਰਵਿੰਦ ਕੁਮਾਰ, ਜਸਵੀਰ ਸਿੰਘ ਨਰੈਣਗੜ ਸੋਹੀਆਂ, ਆਤਮਾ ਨੰਦ, ਸਤੀਸ ਕੁਮਾਰ, ਸੁਖਵਿੰਦਰ ਦੀਵਾਨਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

No comments:
Post a Comment