ਲੁਧਿਆਣਾ—ਉਤਰਾਖੰਡ
ਦੀ ਦੇਵਭੂਮੀ ਕੇਦਾਰਨਾਥ 'ਚ ਹੜ੍ਹ ਕਾਰਨ ਮਚੀ ਤਬਾਹੀ ਕਾਰਨ ਜਿੱਥੇ ਕਈ ਲੋਕ ਮਾਰੇ ਗਏ
ਉੱਥੇ ਲੁਧਿਆਣਾ ਦਾ ਇਕ ਪਰਿਵਾਰ ਵੀ ਕੇਦਾਰਨਾਥ 'ਚ ਫਸਿਆ ਹੋਇਆ ਹੈ ਅਤੇ ਉਨ੍ਹਾਂ ਦਾ ਇਕ
11 ਸਾਲਾ ਬੱਚਾ ਪਿਛਲੇ 2 ਦਿਨਾਂ ਤੋਂ ਲਾਪਤਾ ਹੈ। ਲੁਧਿਆਣਾ ਦੇ ਰਿਸ਼ੀ ਨਗਰ 'ਚ ਰਹਿਣ
ਵਾਲਾ ਪੇਸ਼ੇ ਤੋਂ ਵਪਾਰੀ ਸੰਦੀਪ ਸਲਵਾਨ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ 13 ਜੂਨ ਨੂੰ
ਕੇਦਾਰਨਾਥ ਦੇ ਦਰਸ਼ਨਾਂ ਲਈ ਗਿਆ ਸੀ ਪਰ ਭਾਰੀ ਬਰਸਾਤ ਅਤੇ ਹੜ੍ਹਾਂ ਕਾਰਣ ਉੱਥੇ ਹੀ ਫਸ
ਗਿਆ। ਇਹ ਪਰਿਵਾਰ ਅੱਜ ਤੱਕ ਘਰ ਵਾਪਸ ਨਹੀਂ ਪਰਤ ਸਕਿਆ। ਇਸ ਦੌਰਾਨ ਉਨ੍ਹਾਂ ਦਾ 11 ਸਾਲਾ
ਬੇਟਾ ਸਰਵੇਸ਼ ਸਲਵਾਨ ਲਾਪਤਾ ਦੱਸਿਆ ਜਾ ਰਿਹਾ ਹੈ। ਪੂਰਾ ਪਰਿਵਾਰ ਸਰਵੇਸ਼ ਦੀ ਸਲਾਮਤੀ
ਲਈ ਦੁਆ ਕਰ ਰਿਹਾ ਹੈ ਅਤੇ ਨਾਲ ਹੀ ਉਸ ਦੀ ਵਾਪਸੀ ਲਈ ਉਮੀਦ ਲਗਾ ਕੇ ਬੈਠਾ ਹੈ। ਲੁਧਿਆਣਾ
'ਚ ਉਸ ਦੀ ਬੁੱਢੀ ਦਾਦੀ ਵਾਰ-ਵਾਰ ਆਪਣੇ ਪੌਤੇ ਨੂੰ ਯਾਦ ਕਰਕੇ ਉਸ ਦੀ ਫੋਟੋ ਦੇਖ ਕੇ ਰੋ
ਰਹੀ ਹੈ, ਪਰ ਹੁਣ ਤੱਕ ਸਰਵੇਸ਼ ਦੀ ਕੋਈ ਉੱਘ-ਸੁੱਘ ਨਹੀਂ ਮਿਲੀ ਹੈ।
www.sabblok.blogspot.com
No comments:
Post a Comment