www.sabblok.blogspot.com
ਪਣਜੀ-
ਨਰਿੰਦਰ ਮੋਦੀ 2014 ਲਈ ਭਾਜਪਾ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੋਣਗੇ। ਇਸ ਦਾ
ਐਲਾਨ ਗੋਆ 'ਚ ਐਤਵਾਰ ਨੂੰ ਭਾਜਪਾ ਕਾਰਜਕਾਰਨੀ ਦੀ ਬੈਠਕ ਦੇ ਆਖਰੀ ਦਿਨ ਪਾਰਟੀ ਪ੍ਰਧਾਨ
ਰਾਜਨਾਥ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਰਾਜਨਾਥ ਸਿੰਘ ਨੇ ਰਸਮੀ
ਤੌਰ 'ਤੇ ਮੋਦੀ ਦੇ ਨਾਂ ਦਾ ਐਲਾਨ ਕਰਦੇ ਹੋਏ ਦਾਅਵਾ ਕੀਤਾ ਕਿ ਕਾਂਗਰਸ ਦੀਆਂ ਲੋਕ ਮਾਰੂ
ਨੀਤੀਆਂ ਨਾਲ ਦੇਸ਼ ਦੀ ਜਨਤਾ ਪੂਰੀ ਤਰ੍ਹਾਂ ਦੁਖੀ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ
ਕਿ 2014 'ਚ ਦੇਸ਼ ਦੀ ਕਮਾਨ ਭਾਜਪਾ ਦੇ ਹੱਥ ਹੋਵੇਗੀ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ
ਹੁਣ ਤੋਂ ਹੀ ਚੋਣਾਂ ਦੀਆਂ ਤਿਆਰੀਆਂ ਲਈ ਜੁੱਟ ਜਾਣ ਦਾ ਸੱਦਾ ਦਿੱਤਾ। ਸੂਤਰਾਂ ਮੁਤਾਬਕ
ਸੁਸ਼ਮਾ ਸਵਰਾਜ, ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਅਤੇ ਹੁਕਮ ਦੇਵ ਨਾਰਾਇਣ ਯਾਦਵ
ਅਤੇ ਅਨੰਤ ਸਿੰਘ ਨੇ ਮੋਦੀ ਦੇ ਪੱਖ 'ਚ ਆਪਣੀ ਸਹਿਮਤੀ ਜਤਾਈ।
-ਇਸ
ਤੋਂ ਪਹਿਲਾਂ ਕਾਰਜਕਾਰਨੀ 'ਚ ਭਾਜਪਾ ਨੇਤਾਵਾਂ ਦਾ ਭਾਸ਼ਣ ਹੋਇਆ। ਆਪਣੇ ਭਾਸ਼ਣ 'ਚ
ਨਰਿੰਦਰ ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਮੁਕਤ ਭਾਰਤ
ਸਿਆਸੀ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਰਾਸ਼ਟਰਵਾਦ ਨਾਲ ਜੁੜਿਆ ਮਸਲਾ ਹੈ। ਉਨ੍ਹਾਂ ਕਿਹਾ
ਕਿ ਕਾਂਗਰਸ ਦੇ ਰਾਜ 'ਚ ਜਨਤਾ ਪ੍ਰੇਸ਼ਾਨ ਹੈ।
ਮੋਦੀ ਮੁਤਾਬਕ ਕਾਂਗਰਸ ਨੇ ਦੇਸ਼ 'ਚ ਅਵਿਸ਼ਵਾਸ ਦਾ ਮਾਹੌਲ ਬਣਾਇਆ ਹੈ। ਉਨ੍ਹਾਂ ਕਾਂਗਰਸ ਦੀ ਵਿਗਿਆਪਨ ਨਾਲ ਜੁੜੀ ਇਕ ਲਾਈਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਰਤ ਨਿਰਮਾਣ 'ਚ ਹੱਕ ਨਹੀਂ ਸਗੋਂ ਸ਼ੱਕ ਹੈ। ਖਬਰ ਹੈ ਕਿ ਥੋੜ੍ਹੀ ਦੇਰ ਬਾਅਦ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਖੁਦ ਨਰਿੰਦਰ ਮੋਦੀ ਦੇ ਨਾਂ ਦਾ ਐਲਾਨ ਕਰਨਗੇ।

No comments:
Post a Comment