www.sabblok.blogspot.com
ਬਾਦਲ ਵਲੋਂ ਚੰਡੀਗੜ੍ਹ ਦੇ ਸਮੁੱਚੇ ਵਿਕਾਸ ਅਤੇ ਖੁਸ਼ਿਆਲੀ ਲਈ ਹਰ ਮਦਦ ਦਾ ਵਾਅਦਾ
ਮੈਟਰੋ ਅਤੇ ਅੰਤਰਰਾਸ਼ਟੀ ਹਵਾਈ ਅੱਡੇ ਨਾਲ ਸਬੰਧਿਤ ਸਾਰੇ ਲੰਬਿਤ ਪਏ ਮੁੱਦਿਆਂ ਦੇ ਜਲਦੀ ਹੱਲ ਲਈ ਯੂ ਟੀ ਪ੍ਰਸ਼ਾਸ਼ਕ ਵਲੋਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਸਾਝੇਂ ਵਫਦ ਦੀ ਅਗਵਾਈ ਕਰਨ ਦਾ ਸੁਝਾਅ
ਮੁੱਲਾਂਪੁਰ ਦਾ ਨਾਂ ਨਵਾਂ ਚੰਡੀਗੜ੍ਹ ਰੱਖਣ ਦੇ ਆਪਣੇ ਫੈਸਲੇ ਨੂੰ ਜਾਇਜ ਠਹਿਰਹਿਆ
ਗਗਨਦੀਪ ਸੋਹਲ
ਚੰਡੀਗੜ੍ਹ, 9 ਜੂਨ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਚੰਡੀਗੜ੍ਹ ਦੇ ਸਮੁੱਚੇ ਵਿਕਾਸ ਅਤੇ ਖੁਸ਼ਿਆਲੀ ਲਈ ਹਰ ਮਦਦ ਦਾ ਭਰੋਸਾ ਦੁਆਇਆ ਹੈ ਤਾਂ ਜੋ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਸਭ ਤੋਂ ਵਧੀਆ ਯੋਜਨਾਬੱਧ ਸ਼ਹਿਰ ਬਣ ਸਕੇ ਅਤੇ ਅਤਿ ਅਧੁਨਿਕ ਸੁਵਿਧਾਵਾਂ ਅਤੇ ਸ਼ਹਿਰੀ ਸਹੂਲਤਾਂ ਨਾਲ ਲੈਸ ਹੋ ਸਕੇ।
ਟਾਈਮਜ਼ ਆਫ਼ ਇੰਡੀਆ ਦੀ 175 ਵੀਂ ਵਰ੍ਹੇਗੰਢ ਮੌਕੇ ਸਥਾਨਿਕ ਜੇ ਡਬਲਯੂ ਮੈਰੀਓਟ ਵਿਖੇ ਚੰਡੀਗੜ੍ਹ ਦੇ ਭਵਿਖ ਬਾਰੇ ''ਚੰਡੀਗੜ੍ਹ ਬੈਕ ਟੂ ਫਿਊਚਰ' ਨਾਂ ਦੀ ਵਿਚਾਰ ਚਰਚਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਸਿਵਰਾਜ ਪਾਟਿਲ ਨੂੰ ਪੀ ਜੀ ਆਈ ਚੰਡੀਗੜ੍ਹ ਦੇ ਪਸਾਰ, ਮੈਟਰੋ ਰੇਲ ਪ੍ਰੋਜੈਕਟ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਲਦੀ ਮੁਕੰਮਲ ਹੋਣ ਲਈ ਹਰ ਸੰਭਵੀ ਮਦਦ ਅਤੇ ਸਹਿਯੋਗ ਦੇਣ ਦਾ ਭਰੋਸਾ ਦੁਆਇਆ। ਉਨ੍ਹਾਂ ਕਿਹਾ ਕਿ ਪੀ ਜੀ ਆਈ ਐਮ ਈ ਆਰ ਇੱਕ ਪ੍ਰਮੁੱਖ ਮੈਡੀਕਲ ਅਤੇ ਖੋਜ ਇੰਸਟੀਚਿਊਟ ਹੈ ਅਤੇ ਇਹ ਨਾ ਕੇਵਲ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਨੂੰ ਵਾਜਬ ਦਰਾਂ 'ਤੇ ਵਧੀਆ ਡਾਕਟਰੀ ਸਹੂਲਤਾਂ ਮੁਹਈਆ ਕਰਵਾਉਣ ਲਈ ਬਚਨਵੱਧ ਹੈ ਸਗੋਂ ਇੱਥੇ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਤੋਂ ਵੀ ਲੋਕ ਇਲਾਜ ਕਰਵਾਉਣ ਆਉਂਦੇ ਹਨ। ਮੁੱਖ ਮੰਤਰੀ ਨੇ ਪੀ ਜੀ ਆਈ ਐਮ ਈ ਆਰ ਦੇ ਪਸਾਰ ਲਈ ਜ਼ਮੀਨ ਦੇਣ ਦੀ ਵੀ ਪੇਸ਼ਕਸ਼ ਕੀਤੀ ਤਾਂ ਜੋ ਇਹ ਹੋਰ ਵਧੀਆ ਤਰੀਕੇ ਅਤੇ ਨਤੀਜਾ ਮੁਖੀ ਢੰਗ ਨਾਲ ਆਪਣਾ ਕਾਰਜ ਕਰ ਸਕੇ। ਉਨ੍ਹਾਂ ਨੇ ਸ੍ਰੀ ਪਾਟਿਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਇੱਕ ਵਫਦ ਦੀ ਅਗਵਾਈ ਕਰਨ ਤਾਂ ਜੋ ਕੇਂਦਰ 'ਤੇ ਪੀ ਜੀ ਆਈ ਐਮ ਈ ਆਰ ਦੇ ਪਸਾਰ, ਮੈਟਰੋ ਰੇਲ ਪ੍ਰੋਜੈਕਟ ਜਲਦੀ ਮੁਕੰਮਲ ਕਰਨ ਅਤੇ ਅੰਤਰਰਾਸ਼ਟੀ ਹਵਾਈ ਅੱਡੇ ਨੂੰ ਬਿਨਾ ਕਿਸੇ ਹੋਰ ਦੇਰੀ ਦੇ ਅੰਤਮ ਰੂਪ ਦੇਣ ਲਈ ਦਬਾਅ ਪਾਇਆ ਜਾ ਸਕੇ। ਉਨ੍ਹਾਂ ਨੇ ਮਾਲਵਾ ਪੱਟੀ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾੳਣ ਲਈ ਪੀ ਜੀ ਆਈ ਦਾ ਇੱਕ ਐਕਸਟੈਂਸ਼ਨ ਸੈਂਟਰ ਸੰਗਰੂਰ ਵਿਖੇ ਖੋਲ੍ਹਣ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਧਨਵਾਦ ਕੀਤਾ। ਉਨ੍ਹਾਂ ਨੇ ਯੂ ਟੀ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਭਾਰਤ ਸਰਕਾਰ 'ਤੇ ਮੈਟਰੋ ਰੇਲ ਪ੍ਰੋਜੈਕਟ ਨੂੰ ਜੋ ਇੱਕ ਪਾਸੇ ਜੀਰਕਪੁਰ ਅਤੇ ਦੂਜੇ ਪਾਸੇ ਮੁੱਲਾਂਪੁਰ ਤੱਕ ਹੈ ਨੂੰ ਖਰੜ, ਕੁਰਾਲੀ, ਰੋਪੜ ਅਤੇ ਦੂਜੇ ਪਾਸੇ ਬਨੂੜ ਰਾਜਪੁਰਾ ਅਤੇ ਪਟਿਆਲਾ ਤੱਕ ਵਧਾਉਣ ਲਈ ਦਬਾਅ ਪਾਵੇ ਤਾਂ ਜੋ ਇਨ੍ਹਾਂ ਕਸਬਿਆਂ ਦੇ ਲੋਕਾਂ ਨੂੰ ਸੜਕੀ ਸਫਰ ਦੇ ਨਾਲ ਬਦਲ ਵਜੋ ਰੇਲ ਸਫਰ ਦੀ ਸਹੂਲਤ ਮਿਲ ਸਕੇ।
ਚੰਡੀਗੜ੍ਹ ਦੇ ਆਲੇ ਦੁਆਲੇ ਯੋਜਨਾਬੱਧ ਵਿਕਾਸ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਚਰਚਾ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਗਮਾਡਾ ਨੇ ਪਹਿਲਾਂ ਹੀ ਮੁੱਲਾਂਪੁਰ , ਕੁਰਾਲੀ, ਖਰੜ, ਜੀਰਕਪੁਰ, ਡੇਰਾਬੱਸੀ, ਬਨੂੜ ਦਾ ਮਾਸਟਰ ਪਲਾਨ ਤਿਆਰ ਕਰ ਲਿਆ ਹੈ ਤਾਂ ਜੋ ਸ਼ਹਿਰੀ ਵਿਕਾਸ ਨੂੰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਇਸ ਵਿੱਚ ਪੀਣ ਵਾਲੇ ਪਾਣੀ, ਸੀਵਰੇਜ ਸਣੇ ਵਧੀਆ ਬੁਨਿਆਦੀ ਢਾਂਚੇ 'ਤੇ ਜੋਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਰਹਿਣ ਲਈ ਸ਼ਾਨਦਾਰ ਸੁਵਿਧਾਵਾਂ ਪ੍ਰਾਪਤ ਹੋ ਸਕਣ।
ਮੁੱਲਾਂਪੁਰ ਦਾ ਨਾਂ ਨਵਾਂ ਚੰਡੀਗੜ੍ਹ ਰੱਖਣ ਦੇ ਹਾਲ ਹੀ ਦੇ ਰਾਜ ਸਰਕਾਰ ਦੇ ਫੈਸਲੇ ਨੂੰ ਜਾਇਜ ਠਹਿਰਾਉਂਦੇ ਹੋਏ ਸ. ਬਾਦਲ ਨੇ ਕਿਹਾ ਕਿ ਚੰਡੀਗੜ੍ਹ ਯੋਜਨਾਬੱਧ ਵਿਕਾਸ ਦਾ ਬਰਾਂਡ ਨਾਂ ਹੈ ਅਤੇ ਮੁੱਲਾਂਪੁਰ ਨੂੰ ਨਵਾਂ ਚੰਡੀਗੜ੍ਹ ਦਾ ਨਾਂ ਦੇਣ ਵਿੱਚ ਕੀ ਹਰਜ ਹੈ ਜਿਥੇ ਕਿ ਅਤਿ ਅਧੁਨਿਕ ਸਿਹਤ ਅਤੇ ਸਿੱਖਿਆ ਦੀਆਂ ਸੁਵਿਧਾਵਾਂ 'ਤੇ ਕੇਂਦਰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਐਡੂਸਿਟੀ ਅਤ ਮੈਡੀਸਿਟੀ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਵਿਸ਼ਵ ਪੱਧਰ ਦੇ ਮਾਹਿਰਾਂ ਦੀ ਸ਼ਮੂਲੀਅਤ ਕਰਵਾਈ ਜਾ ਰਹੀ ਹੈ। ਕਾਲਜ, ਸਕੂਲ ਅਤੇ ਯੂਨੀਵਰਸਿਟੀ ਵਿਸ਼ਵ ਪੱਧਰ ਦੇ ਬਣਾਏ ਜਾ ਰਹੇ ਹਨ ਤਾਂ ਜੋ ਸਾਡੇ ਨੌਜਵਾਨ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ੀ ਕਰ ਸਕਣ।
ਸ੍ਰੀ ਪਾਟਿਲ ਦੀ ਪ੍ਰਸ਼ਾਸਕੀ ਸਮਰੱਥਾ ਅਤੇ ਯੋਗਤਾ ਦੀ ਪ੍ਰਸ਼ੰਸ਼ਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਚੰਡੀਗੜ੍ਹ ਨੇ ਵਿਸ਼ੇਸ਼ ਤੌਰ 'ਤੇ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਪਸਾਰ ਲਈ ਸ਼੍ਰੀ ਪਾਟਿਲ ਵਲੋਂ ਪੇਸ਼ ਕੀਤੇ ਸੁਝਾਅ ਦੀ ਵੀ ਪ੍ਰਸ਼ੰਸ਼ਾ ਕੀਤੀ ਜੋ ਕਿ ਦੇਸ਼ ਵਿੱਚ ਉਚ ਸਿੱਖਿਆ ਦਾ ਇੱਕ ਪ੍ਰਮੁੱਖ ਇੰਸਟੀਚਿਊਟ ਹੈ। ਉਨ੍ਹਾਂ ਨੇ ਸ਼੍ਰੀ ਪਾਟਿਲ ਵਲੋਂ ਅੱਗੇ ਹੋਣ ਵਾਲੇ ਸ਼ਹਿਰੀ ਵਿਕਾਸ ਲਈ ਸੌਰ ਊਰਜਾ ਦੀ ਧਾਰਨਾ ਨੂੰ ਲਾਗੂ ਕਰਨ ਦੇ ਵਿਚਾਰ ਨੂੰ ਵੀ ਪ੍ਰਵਾਨ ਕੀਤਾ।
ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੇ ਸ. ਬਾਦਲ ਵਲੋਂ ਵਿਕਾਸ ਦੇ ਖੇਤਰ ਵਿੱਚ ਕੀਤੀਆਂ ਗਈਆਂ ਨਵੀਆਂ ਪਹਿਲ ਕਦਮੀਆਂ ਦੀ ਸਰਾਹਨਾ ਕੀਤੀ ਜਿਨ੍ਹਾਂ ਵਿੱਚ ਸੋਲਰ ਪੰਪਾਂ 'ਤੇ ਭਾਰਤ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਵਾਧੂ 30 ਫੀਸਦੀ ਸਬਸਿਡੀ ਵੀ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਮੋਹਾਲੀ ਅਤੇ ਪੰਚਕੂਲਾ ਦਾ ਯੋਜਨਾਬੱਧ ਵਿਕਾਸ ਕਰਨ ਅਤੇ ਇਸ ਸੰਗਠਿਤ ਵਿਕਾਸ ਵਿੱਚ ਸੌਰ ਊਰਜਾ ਨੂੰ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਪੈਦਾ ਹੋਈਆਂ ਨਵੀਂਆ ਲੋੜਾਂ ਦੇ ਸੰਦਰਭ ਵਿੱਚ ਚੰਡੀਗੜ੍ਹ ਦਾ ਮਾਸਟਰ ਪਲਾਨ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਨੂੰ ਛੇਤੀਂ ਹੀ ਪ੍ਰਕਾਸ਼ਤ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਦੇ ਸੁਝਾਅ ਮੰਗੇ ਜਾਣਗੇ। ਵਧੀਆ ਸੁਝਾਵਾਂ ਨੂੰ ਇਸ ਪਲਾਨ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਮੌਕੇ ਟਾਈਮਜ ਆਫ ਇੰਡੀਆ ਦੇ ਰੇਜਿਡੈਟ ਐਡੀਟਰ ਰਾਜਾ ਬੋਸ ਨੇ ''ਚੰਡੀਗੜ੍ਹ ਬੈਕ ਟੂ ਫਿਊਚਰ' ਦਾ ਸੰਚਾਲਨ ਕੀਤਾ।
ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਰਾਸ਼ਟਰੀ ਮਾਮਲਿਆਂ ਅਤੇ ਮੀਡੀਆ ਦੇ ਸਲਾਹਕਾਰ ਸ਼ੀ ਹਰਚਰਨ ਸਿੰਘ ਬੈਂਸ ਅਤੇ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ਼ੀ ਐਸ ਕੇ ਸੰਧੂ ਵੀ ਹਾਜ਼ਰ ਸਨ

No comments:
Post a Comment