www.sabblok.blogspot.com
ਚੰਡੀਗੜ੍ਹ, 10 ਜੂਨ (ਏਜੰਸੀ)-ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਸ਼ੁਰੂ ਹੋਏ ਬਿਜਲੀ ਕੱਟਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ |
ਦੂਜੇ ਪਾਸੇ ਮੌਸਮ ਵਿਭਾਗ ਨੇ ਵੀਰਵਾਰ ਤੱਕ ਬਰਿਸ਼ ਹੋਣ ਦੀ ਭਵਿੱਖ ਬਾਣੀ ਕੀਤੀ ਹੈ | ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਅੱਜ ਅੰਮਿ੍ਤਸਰ 'ਚ ਸਭ ਤੋਂ ਵੱਧ 44.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ | ਲੁਧਿਆਣਾ 'ਚ 42.6, ਪਟਿਆਲਾ 'ਚ 41.6 ਅਤੇ ਚੰਡੀਗੜ੍ਹ 'ਚ 38.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ |
ਗਰਮੀ ਨਾਲ ਇਕ ਵਿਅਕਤੀ ਦੀ ਮੌਤ
ਗੁਰਦਾਸਪੁਰ, 10 ਜੂਨ (ਅਭਿਨੰਦਨ ਸਿੰਘ ਆਰਿਫ਼)-ਗਰਮੀ ਨਾਲ ਸਥਾਨਿਕ ਸ਼ਹਿਰ ਦੇ ਬੱਸ ਸਟੈਂਡ ਵਿਖੇ ਇੱਕ ਅਣਪਛਾਤੇ ਵਿਅਕਤੀ ਦੀ ਗਰਮੀ ਨਾਲ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਸਿਟੀ ਪੁਲਿਸ ਮਿ੍ਤਕ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਇੱਕ ਅਣਪਛਾਤੇ ਵਿਅਕਤੀ ਨੂੰ ਐਤਵਾਰ ਦੀ ਰਾਤ ਬੱਸ ਸਟੈਂਡ ਗੁਰਦਾਸਪੁਰ ਦੇ ਇੰਤਜਾਰ ਘਰ ਵਿਚ ਬੇਹੋਸ਼ ਦੇਖਿਆ ਗਿਆ | ਯਾਤਰੀਆਂ ਵੱਲੋਂ ਸਿਟੀ ਪੁਲਿਸ ਨੂੰ ਸੂਚਿਤ ਕੀਤਾ | ਜਿਨ੍ਹਾਂ ਨੇ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ | ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ ਤੇ ਵਿਅਕਤੀ ਦੀ ਮੌਤ ਦਾ ਕਾਰਨ ਗਰਮੀ ਦੱਸਿਆ ਗਿਆ | ਮਿ੍ਤਕ ਦੀ ਉਮਰ 65 ਸਾਲ ਦੇ ਕਰੀਬ ਲੱਗਦੀ ਹੈ
No comments:
Post a Comment