www.sabblok.blogspot.com
ਫ਼ਰੀਦਕੋਟ, 10 ਜੂਨ
ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ ਪੀ.ਐੱਮ.ਈ.ਟੀ. ਟੈਸਟ ਨਾ ਹੋਣ ਦਾ ਸਭ ਤੋਂ ਵੱਡਾ ਆਰਥਿਕ
ਨੁਕਸਾਨ ਹੋਇਆ ਹੈ। ਦੱਸਣਯੋਗ ਹੈ ਕਿ ਭਾਰਤ ਦੀ ਮੈਡੀਕਲ ਕੌਂਸਲ ਨੇ ਹੁਣ ਸੂਬਿਆਂ ਵਿੱਚ ਹੁੰਦੇ ਪੀ.ਐੱਮ.ਈ.ਟੀ. ਟੈਸਟ ਦੀ ਥਾਂ ਕੌਮੀ ਪੱਧਰ ’ਤੇ ਨੀਟ (ਨੈਸ਼ਨਲ ਇਲੀਜੀਬਿਲਟੀ ਐਂਡ ਐਂਟਰਸ ਟੈਸਟ) ਸ਼ੁਰੂ ਕੀਤਾ ਹੈ ਅਤੇ ਇਸ ਦਾ ਸਮੁੱਚਾ ਪ੍ਰਬੰਧ ਮੈਡੀਕਲ ਕੌਂਸਲ ਹੀ ਕਰਦੀ ਹੈ। ਇਸ ਤੋਂ ਪਹਿਲਾਂ ਬਾਬਾ ਫ਼ਰੀਦ ਯੂਨੀਵਰਸਿਟੀ 15 ਵਾਰ ਪੀ.ਐੱਮ.ਈ. ਟੀ. ਟੈਸਟ ਲੈ ਚੁੱਕੀ ਹੈ ਪਰੰਤੂ ਇਸ ਵਾਰੀ ਇਹ ਟੈਸਟ ਨਹੀਂ ਹੋਇਆ।
ਯੂਨੀਵਰਸਿਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਫ਼ਰੀਦ ਯੂਨੀਵਰਸਿਟੀ ਹਰ ਸਾਲ ਪੀ.ਐੱਮ.ਈ. ਟੀ. ਲਈ ਤੀਹ ਹਜ਼ਾਰ ਦੇ ਕਰੀਬ ਪ੍ਰਾਸਪੈਕਟਸ ਵੇਚਦੀ ਸੀ ਜਿਸ ਤੋਂ ਯੂਨੀਵਰਸਿਟੀ ਨੂੰ ਛੇ ਕਰੋੜ ਰੁਪਏ ਦੀ ਆਮਦਨ ਹੁੰਦੀ ਸੀ। ਯੂਨੀਵਰਸਿਟੀ ਦੇ ਪ੍ਰਤੀ ਪ੍ਰਾਸਪੈਕਟਸ ਦੀ ਕੀਮਤ ਦੋ ਹਜ਼ਾਰ ਰੁਪਏ ਸੀ। ਇਸੇ ਤਰ੍ਹਾਂ ਪੋਸਟ ਗਰੈਜੂਏਟ ਟੈਸਟਾਂ ਲਈ ਯੂਨੀਵਰਸਿਟੀ ਹਰ ਸਾਲ ਦੋ ਹਜ਼ਾਰ ਪ੍ਰਾਸਪੈਕਟਸ ਵੇਚ ਕੇ ਇੱਕ ਕਰੋੜ ਰੁਪਏ ਕਮਾਉਂਦੀ ਸੀ ਪਰੰਤੂ ਯੂਨੀਵਰਸਿਟੀ ਦੀ ਇਹ ਆਮਦਨ ਹੁਣ ਬੰਦ ਹੋ ਗਈ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਹੈ ਜਿਸ ਨੂੰ ਪੰਜਾਬ ਸਰਕਾਰ ਸਾਲਾਨਾ ਗਰਾਂਟ ਨਹੀਂ ਦੇ ਰਹੀ। ਹਾਲਾਂਕਿ ਪੰਜਾਬ ਸਰਕਾਰ ਪੰਜਾਬ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਨੂੰ ਹਰ ਸਾਲ ਸੱਤ-ਸੱਤ ਕਰੋੜ ਰੁਪਏ ਦੀ ਗਰਾਂਟ ਜਾਰੀ ਕਰਦੀ ਹੈ ਪਰੰਤੂ ਅਜੇ ਤੱਕ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਇਹ ਗਰਾਂਟ ਮਿਲਣੀ ਸ਼ੁਰੂ ਨਹੀਂ ਹੋਈ।
ਯੂਨੀਵਰਸਿਟੀ ਸਮੁੱਚੇ ਤੌਰ ’ਤੇ ਆਪਣੀ ਕਮਾਈ ਨਾਲ ਹੀ ਕੰਮ ਚਲਾ ਰਹੀ ਹੈ ਅਤੇ ਯੂਨੀਵਰਸਿਟੀ ਕਮਾਈ ਇਮਤਿਹਾਨਾਂ ਵਿੱਚੋਂ ਹੀ ਹੁੰਦੀ ਹੈ। ਕੁਝ ਸਮਾਂ ਪਹਿਲਾਂ ਪਿੰਡ ਬਾਦਲ ਵਿਖੇ ਲੱਗੇ ਮੈਡੀਕਲ ਕੈਂਪ ਦਾ ਸਾਰਾ ਖਰਚਾ ਵੀ ਯੂਨੀਵਰਸਿਟੀ ਨੂੰ ਝੱਲਣਾ ਪਿਆ ਸੀ। ਯੂਨੀਵਰਸਿਟੀ ਨੇ ਇਸ ਕੈਂਪ ਲਈ ਪੰਜ ਕਰੋੜ ਰੁਪਏ ਖਰਚੇ ਸਨ। ਮੌਜੂਦਾ ਸਮੇਂ ਵਿੱਚ ਯੂਨੀਵਰਸਿਟੀ ਕੋਲ ਮਹਿਜ਼ 55 ਕਰੋੜ ਰੁਪਏ ਦੀ ਰਾਸ਼ੀ ਸੁਰੱਖਿਅਤ ਹੈ। ਯੂਨੀਵਰਸਿਟੀ ਹਰ ਮਹੀਨੇ ਤਿੰਨ ਕਰੋੜ ਰੁਪਏ ਤੋਂ ਵੱਧ ਤਨਖਾਹ ਵੀ ਆਪਣੇ ਪੱਲਿਓਂ ਹੀ ਦੇ ਰਹੀ ਹੈ। ਯੂਨੀਵਰਸਿਟੀ ਦੀ ਆਮਦਨ ਘਟਣ ਨਾਲ ਇੱਥੋਂ ਦੇ ਅਮਲੇ ਵਿੱਚ ਕਾਫ਼ੀ ਬੇਚੈਨੀ ਹੈ।
ਯੂਨੀਵਰਸਿਟੀ ਨੇ ਪਿਛਲੇ ਦੋ ਸਾਲਾਂ ਵਿੱਚ ਫਰਨੀਚਰ ਅਤੇ ਹੋਰ ਸਾਮਾਨ ਵੀ ਵੱਡੀ ਪੱਧਰ ’ਤੇ ਖਰੀਦਿਆ ਹੈ ਜਿਸ ਕਰਕੇ ਯੂਨੀਵਰਸਿਟੀ ਦੀ ਜਮ੍ਹਾਂ ਰਾਸ਼ੀ ਲਗਾਤਾਰ ਘਟ ਰਹੀ ਹੈ। ਹੁਣ ਆਮਦਨ ਦੇ ਸੋਮੇ ਘਟਣ ਨਾਲ ਯੂਨੀਵਰਸਿਟੀ ਦੀਆਂ ਸਮੱਸਿਆਵਾਂ ਹੋਰ ਵੀ ਵਧਣ ਦੀ ਸੰਭਾਵਨਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐੱਸ.ਐੱਸ ਗਿੱਲ ਨੇ ਕਿਹਾ ਕਿ ਪੀ.ਐੱਮ.ਈ.ਟੀ. ਪ੍ਰੀਖਿਆ ਬੰਦ ਹੋਣ ਨਾਲ ਯੂਨੀਵਰਸਿਟੀ ਨੂੰ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਵੈਸੇ, ਯੂਨੀਵਰਸਿਟੀ ਕੋਲ ਲੋੜੀਂਦੇ ਫੰਡ ਮੌਜੂਦ ਹਨ ਅਤੇ ਸਰਕਾਰ ਤੋਂ ਸਾਲਾਨਾ ਗਰਾਂਟ ਦੀ ਵੀ ਮੰਗ ਕੀਤੀ ਗਈ ਹੈ।

No comments:
Post a Comment