jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਵੱਡੇ ਪੱਧਰ ਤੇ ਹੋਈਆਂ ਤਬਦੀਲੀਆਂ ਤੋਂ ਡਾਕਟਰਾਂ ਦਾ ਇਕ ਧੜਾ ਔਖਾ

www.sabblok.blogspot.com

ਸਪੈਸ਼ਲਿਸਟ ਡਾਕਟਰਾਂ ਦੀ ਹੜਤਾਲ ਨੂੰ ਪੰਜਾਬ ਚ ਰਲਵਾਂ-ਮਿਲਵਾਂ ਹੁੰਘਾਰਾ


ਕਈ ਥਾਵਾਂ ਤੇ ਆਮ ਲੋਕ ਹੋਏ ਖੱਜਲ-ਖੁਆਰ
ਗਗਨਦੀਪ ਸੋਹਲ

ਚੰਡੀਗੜ੍ਹ, 10 ਜੂਨ : ਪੀਸੀਐਮਐਸ ਡਾਕਟਰਾਂ ਦੇ ਇਕ ਧੜੇ ਵਲੋਂ ਦੋ ਦਿਨਾਂ ਹੜਤਾਲ ਦੇ ਪਹਿਲੇ ਦਿਨ ਅੱਜ ਪੰਜਾਬ ਭਰ ਚ ਰਲਵਾਂ ਮਿਲਵਾਂ ਅਸਰ ਦੇਖਣ ਨੁੰ ਮਿਲਿਆ। ਕਈ ਥਾਵਾਂ ਤੇ ਸਪੈਸ਼ਲਿਸਟ ਡਾਕਟਰਾਂ ਦੇ ਕੰਮ ਨਾ ਕਰਨ ਕਾਰਨ ਆਮ ਲੋਕ ਕਾਫੀ ਪ੍ਰੇਸ਼ਾਨ ਹੋਏ ਤੇ ਉਨ੍ਹਾਂ ਨੂੰ ਹਸਪਤਾਲਾਂ ਚ ਵਾਪਸ ਆ ਕੇ ਬਿਨਾ ਇਲਾਜ ਤੋਂ ਹੀ ਵਾਪਸ ਪਰਤਣਾ ਪਿਆ। ਪਰ ਕੁੱਲ ਮਿਲਾਕੇ ਦੇਖਿਆ ਜਾਵੇ ਤਾਂ ਇਕ ਧੜੇ ਵਲੋਂ ਹੜਤਾਲ ਚ ਹਿਸਾ ਨਾ ਲਏ ਜਾਣ ਕਾਰਨ ਹੜਤਾਲ ਬਹੁਤੀ ਕਾਮਯਾਬ ਨਹੀਂ ਰਹੀ ਤੇ ਇਸ ਦਾ ਅਸਰ ਕੁਝ ਕੁ ਜ਼ਿਲਿਆਂ ਤਕ ਹੀ ਸੀਮਤ ਰਿਹਾ ਜਦਕਿ ਜ਼ਿਆਦਾਤਰ ਜ਼ਿਲਿਆਂ ਚ ਇਸ ਦਾ ਬਹੁਤਾ ਅਸਰ ਨਹੀਂ ਸੀ।

ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ (ਪੀਸੀਐਮਐਸ) ਦੇ ਇਕ ਧੜੇ ਦੇ ਮਾਲਕ ਹਰਦੀਪ ਸਿੰਘ ਸ਼ੇਰਗਿਲ ਹੁਰਾਂ ਨੇ ਇਹ ਦਾਅਵਾ ਕੀਤਾ ਕਿ ਅੱਜ ਦੀ ਹੜਤਾਲ ਸਫਲ ਰਹੀ ਹੈ। ਇਹ ਧੜਾ ਮੰਗ ਕਰ ਰਿਹਾ ਹੈ ਕਿ 523 ਡਾਕਟਰਾਂ ਦੀਆਂ ਬਦਲੀਆਂ ਰੱਦ ਕਰਕੇ ਨਵੇਂ ਸਿਰਿਓ ਡਾਕਟਰਾਂ ਨਾਲ ਸਲਾਹ ਮਸ਼ਵਰੇ ਬਾਦ ਕੀਤੀਆਂ ਜਾਣ ਤੇ ਪਿੰਡਾਂ ਦੇ 76 ਕਮਿਊਨਿਟੀ ਸੈਂਟਰਾਂ ਚੋਂ ਵਾਪਸ ਬੁਲਾਏ ਡਾਕਟਰ ਵਾਪਸ ਭੇਜੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਲਈ ਉਹ ਤਿਆਰ ਹਨ ਪਰ ਕੱਲ੍ਹ ਵੀ ਹੜਤਾਲ ਜਾਰੀ ਰੱਖੀ ਜਾਏਗੀ

ਜਦਕਿ ਪੀਸੀਐਮਐਸ ਸਪੈਸ਼ਲਾਈਜ਼ਡ ਡਾਕਟਰ ਐਸੋਸੀਏਸ਼ਨ ਧੜੇ ਨੇ ਸਿਹਤ ਮਹਿਕਮੇ ਵਲੋਂ 35 ਡਾਕਟਰਾਂ ਦੀਆਂ ਬਦਲੀਆਂ ਰੱਦ ਕਰਨ ਤੇ 27 ਦੀ ਰੀਐਡਜਸਟ ਕਰਨ ਕਾਰਨ ਇਸ ਹੜਤਾਲ ਚ ਹਿਸਾ ਨਹੀਂ ਲਿਆ। ਇਸ ਧੜੇ ਦੀ ਅਗਵਾਈ ਕਰ ਰਹੇ ਡਾ. ਕਸ਼ਮੀਰ ਸਿੰਘ ਸੋਹਲ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਵਲੋਂ ਬਹੁਤੀਆਂ ਮੰਗਾਂ ਮੰਨ ਲਈਆ ਗਈਆਂ ਹਨ ਤੇ 50 ਫੀਸਦੀ ਭੱਤੇ ਦਾ ਮਾਮਲਾ ਹੀ ਪੈਂਡਿੰਗ ਹੈ। ਇਸ ਲਈ ਉਨ੍ਹਾਂ ਵਲੋਂ ਹੜਤਾਲ ਚ ਹਿਸਾ ਨਹੀਂ ਲਿਆ ਜਾ ਰਿਹਾ।

No comments: