www.sabblok.blogspot.com
ਮੁਹਾਲੀ, 8 ਜੂਨ
ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸੂਬਾਈ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਹੇਠ ਆਂਗਨਵਾੜੀ ਵਰਕਰਾਂ ਦਾ ਵਫ਼ਦ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੂੰ ਮਿਲਿਆ। ਜਥੇਬੰਦੀ ਆਗੂ ਗੁਰਦੀਪ ਕੌਰ ਨੇ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਅਜੀਤ ਸਿੰਘ ਮੁਲਤਾਨੀ ਅਤੇ ਯੂਨੀਅਨ ਵੱਲੋਂ ਜਨਰਲ ਸਕੱਤਰ ਹਰਜੀਤ ਕੌਰ ਪੰਜੋਲਾ, ਵਿੱਤ ਸਕੱਤਰ ਸੁਭਾਸ਼ ਰਾਣੀ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਕੌਰ, ਕ੍ਰਿਸ਼ਨਾ ਕੁਮਾਰੀ, ਗੁਰਬਖਸ਼ ਕੌਰ ਅਤੇ ਸੁਰਜੀਤ ਕੌਰ ਸ਼ਾਮਲ ਸਨ। Ý
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਯੂਨੀਅਨ ਦੇ 13 ਸੂਤਰੀ ਮੰਗ ਪੱਤਰ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਹੁਸਨ ਲਾਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਅਗਲੇ 10 ਦਿਨਾਂ ਦੇ ਅੰਦਰ-ਅੰਦਰ ਮੰਨ ਲਈਆਂ ਜਾਣਗੀਆਂ। ਉਨ੍ਹਾਂ ਬਾਲਣ ਦੇ 15 ਦੀ ਥਾਂ 40 ਪੈਸੇ ਕਰਨ, ਆਂਗਨਵਾੜੀ ਸੈਂਟਰਾਂ ਵਿੱਚ ਗੈਸ ਚੁੱਲ੍ਹੇ ਦੇਣ, ਬਿਲਡਿੰਗ ਦਾ ਕਿਰਾਇਆ ਸ਼ਹਿਰੀ ਖੇਤਰ ਵਿੱਚ 3 ਹਜ਼ਾਰ ਰੁਪਏ ਅਤੇ ਪੇਂਡੂ ਖੇਤਰ ਵਿੱਚ 750 ਰੁਪਏ ਕਰਨ, ਆਂਗਨਵਾੜੀ ਹੈਲਪਰ ਨੂੰ ਛੁੱਟੀ ਦੌਰਾਨ ਕੰਮ ਚਲਾਊ ਵਰਕਰ ਲਾਉਣ ਅਤੇ ਏ.ਐਨ.ਐਮ. ਦੀ ਭਰਤੀ ਵਿੱਚ 10 ਫੀਸਦੀ ਕੋਟਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਲਾਹਕਾਰ ਬੋਰਡ ਵਿੱਚ ਕੰਮ ਕਰਦੀਆਂ ਵਰਕਰ ਹੈਲਪਰਾਂ ਦੀ 5 ਮਹੀਨੇ ਦੀ ਰੁਕੀ ਤਨਖ਼ਾਹ ਤੁਰੰਤ ਰਿਲੀਜ਼ ਲਈ ਵਿੱਤ ਵਿਭਾਗ ਨੂੰ ਆਦੇਸ਼ ਕੀਤੇ ਗਏ ਹਨ। ਆਂਗਨਵਾੜੀ ਮੁਲਾਜ਼ਮ ਭਰਤੀ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਆਂਗਨਵਾੜੀ ਕੇਂਦਰਾਂ ਦੀਆਂ ਇਮਾਰਤਾਂ ਬਣਾਉਣ ਲਈ 9 ਕਰੋੜ ਦੀ ਗਰਾਂਟ ਪਾਸ ਹੋ ਗਈ ਹੈ।

No comments:
Post a Comment