www.sabblok.blogspot.com
ਹੁਸ਼ਿਆਰਪੁਰ / ਮੁਕੇਰੀਆਂ
ਹੁਸ਼ਿਆਰਪੁਰ, 8 ਜੂਨ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)-ਫ਼ਗਵਾੜਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਦੌਰਾਨ 16 ਸਾਲਾ ਇਕ ਲੜਕੇ ਦੀ ਮੌਤ ਹੋ ਜਾਣ 'ਤੇ ਹੰਗਾਮਾ ਹੋ ਗਿਆ | ਰੋਹ ਵਿਚ ਆਏ ਲੜਕੇ ਦੇ ਮਾਪਿਆਂ ਅਤੇ ਸਕੇ ਸਬੰਧੀਆਂ ਨੇ ਸਬੰਧਤ ਡਾਕਟਰ ਨੂੰ ਘੇਰ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਬੜੀ ਮੁਸ਼ਕਿਲ ਨਾਲ ਪੁਲਿਸ ਉਸ ਨੂੰ ਛੁਡਾ ਕੇ ਮਾਡਲ ਟਾਊਨ ਥਾਣੇ ਲੈ ਆਈ | ਡਾਕਟਰ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਮੁੱਖ ਸੜਕ 'ਤੇ ਜਾਮ ਲਗਾ ਦਿੱਤਾ | ਹਰਮੀਤ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ-13 ਟਾਂਡਾ ਨੂੰ ਅੱਜ ਸਵੇਰੇ ਨੱਕ ਦੇ ਆਪਰੇਸ਼ਨ ਲਈ ਸਤਨਾਮ ਹਸਪਤਾਲ ਲਿਆਂਦਾ ਗਿਆ ਸੀ | ਉਸ ਦੀ ਮਾਤਾ ਮਨਮੀਤ ਕੌਰ ਨੇ ਦੱਸਿਆ ਕਿ ਹਰਮੀਤ ਦਾ ਇਲਾਜ ਪਿਛਲੇ ਲਗਭਗ ਇਕ ਮਹੀਨੇ ਤੋਂ ਟਾਂਡਾ ਦੇ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਆਉਂਦੇ ਸਤਨਾਮ ਹਸਪਤਾਲ ਹੁਸ਼ਿਆਰਪੁਰ ਦੇ ਡਾ: ਸੁਖਨੰਦਨ ਸਿੰਘ ਕੋਲ ਚੱਲ ਰਿਹਾ ਸੀ | ਉਸ ਨੇ ਦੱਸਿਆ ਕਿ ਡਾਕਟਰ ਨੇ ਬੱਚੇ ਦੇ ਨੱਕ ਦਾ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਅਤੇ ਅੱਜ ਸਵੇਰੇ ਆਪਰੇਸ਼ਨ ਕਰਨ ਸਮਾਂ ਨੀਯਤ ਕੀਤਾ | ਉਸ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਨੂੰ ਸਵੇਰੇ 8 ਵਜੇ ਦਾਖ਼ਲ ਕਰਵਾ ਦਿੱਤਾ ਪਰ ਪੌਣੇ ਇਕ ਵਜੇ ਉਸ ਨੂੰ ਆਪਰੇਸ਼ਨ ਲਈ ਅੰਦਰ ਲਿਜਾਇਆ ਗਿਆ ਅਤੇ ਕੁੱਝ ਚਿਰ ਬਾਅਦ ਹੀ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ | ਗੁਰਮੀਤ ਨੇ ਦੋਸ਼ ਲਗਾਇਆ ਕਿ ਡਾਕਟਰ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ | ਉਸ ਨੇ ਦੋਸ਼ ਲਗਾਇਆ ਕਿ ਡਾਕਟਰ ਵਲੋਂ ਬੱਚੇ ਨੂੰ ਐਨੇਸਥੀਸੀਆ ਦੀ ਵਾਧੂ ਡੋਜ਼ ਦੇ ਦਿੱਤੀ ਗਈ | ਜਿਵੇਂ ਹੀ ਬੱਚੇ ਦੀ ਮੌਤ ਦਾ ਐਲਾਨ ਕੀਤਾ ਗਿਆ, ਹਸਪਤਾਲ 'ਚ ਕੋਹਰਾਮ ਮਚ ਗਿਆ | ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਹਸਪਤਾਲ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ ਤੇ ਡਾਕਟਰ ਨੂੰ ਕਾਬੂ ਕਰਕੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤੀ | ਸੂਚਨਾ ਮਿਲਣ 'ਤੇ ਐਸ. ਪੀ (ਡੀ) ਜਗਮੋਹਨ ਸਿੰਘ, ਥਾਣਾ ਸਿਟੀ, ਮਾਡਲ ਟਾਊਨ ਅਤੇ ਸਦਰ ਦੇ ਐਸ. ਐਚ. ਓ ਭਾਰੀ ਪੁਲਿਸ ਫੋਰਸ ਸਮੇਤ ਉੱਥੇ ਪਹੁੰਚ ਗਏ | ਡਾ: ਸੁਖਨੰਦਨ ਨੂੰ ਥਾਣੇ ਲੈ ਆਂਦਾ ਗਿਆ ਪਰ ਮਿ੍ਤਕ ਦੇ ਘਰਦਿਆਂ ਦੀ ਮੰਗ ਸੀ ਕਿ ਉਸ ਦੀ ਡਾਕਟਰ ਪਤਨੀ ਜੋ ਆਪਰੇਸ਼ਨ ਵੇਲੇ ਹਾਜ਼ਰ ਸੀ, ਨੂੰ ਵੀ ਗਿ੍ਫ਼ਤਾਰ ਕੀਤਾ ਜਾਵੇ | ਐਸ. ਪੀ (ਡੀ) ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲੈ ਆਂਦਾ ਗਿਆ

No comments:
Post a Comment