jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਟੈਟ ਦਾ ਪੇਪਰ ਔਖਾ ਹੋਣ ਕਾਰਨ ਪ੍ਰੀਖਿਆਰਥੀ ਨਿਰਾਸ਼ਾ ਦੇ ਆਲਮ 'ਚ

www.sabblok.blogspot.com

ਮਾਨਸਾ, 11 ਜੂਨ (ਰਾਵਿੰਦਰ ਸਿੰਘ)-ਬੀਤੇ ਕੱਲ੍ਹ ਹੋਈ ਅਧਿਆਪਕ ਯੋਗਤਾ ਟੈਸਟ (ਟੈਟ) ਦਾ ਪੇਪਰ ਜ਼ਿਆਦਾ ਔਖਾ ਹੋਣ ਕਾਰਨ ਪ੍ਰੀਖਿਆਰਥੀ ਨਿਰਾਸ਼ਾ ਦੇ ਆਲਮ 'ਚ ਹਨ |
ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਤਿਆਰੀ ਕਰ ਰਹੇ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਇਸ ਪ੍ਰੀਖਿਆ ਦੀ ਤਿਆਰੀ ਲਈ ਸੈਂਕੜੇ ਰੁਪਏ ਖ਼ਰਚ ਕਰਕੇ ਕੋਚਿੰਗ ਸੈਂਟਰਾਂ ਤੋਂ ਸਿਖਲਾਈ ਲਈ ਸੀ ਪਰ ਕੋਚਿੰਗ ਸੈਂਟਰਾਂ ਦੁਆਰਾ ਕਰਵਾਈ ਤਿਆਰੀ ਤੇ ਪ੍ਰੀਖਿਆ ਵਿਚ ਪੁੱਛੇ ਪ੍ਰਸ਼ਨਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੋਣ ਕਾਰਨ ਉਹ ਪ੍ਰੀਖਿਆ ਵਧੀਆ ਢੰਗ ਨਾਲ ਹੱਲ ਨਹੀਂ ਕਰ ਸਕੇ | ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਇਸ ਵਰ੍ਹੇ ਪ੍ਰੀਖਿਆ ਦੀ ਤਿਆਰੀ ਦੇ ਮੱਦੇਨਜ਼ਰ ਵੱਖ ਵੱਖ ਪ੍ਰਕਾਸ਼ਕਾਂ ਵੱਲੋਂ ਤਿਆਰ ਕੀਤੀਆਂ ਗਈਆਂ ਕਿਤਾਬਾਂ ਵੀ ਪੜ੍ਹੀਆਂ ਸਨ ਪਰ ਉਹ ਵੀ ਪ੍ਰੀਖਿਆ ਲਈ ਲਾਭਦਾਇਕ ਸਿੱਧ ਨਹੀਂ ਹੋਈਆਂ | ਕਈਆਂ ਨੇ ਦੋਸ਼ ਲਗਾਇਆ ਕਿ ਪ੍ਰੀਖਿਆ 'ਚ ਪ੍ਰਸ਼ਨ ਸਿਲੇਬਸ ਅਨੁਸਾਰ ਵੀ ਨਹੀਂ ਪੁੱਛੇ ਗਏ | ਇਸ ਤੋਂ ਇਲਾਵਾ ਟੈਟ ਦੀ ਪ੍ਰੀਖਿਆ ਵਿਚ ਤਕਨੀਕੀ ਗ਼ਲਤੀਆਂ ਦੀ ਭਰਮਾਰ ਕਾਰਨ ਵੀ ਪ੍ਰੀਖਿਆਰਥੀ ਭੰਬਲ ਭੂਸੇ 'ਚ ਪਏ ਰਹੇ | ਪਿੰਡ ਜਟਾਣਾ ਖ਼ੁਰਦ ਦੇ ਵਸਨੀਕ ਕੁਲਦੀਪ ਸਿੰਘ ਰੋਲ ਨੰ: 10063431 ਜਿਸ ਦਾ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ 5 ਸੀ, ਨੇ ਦੱਸਿਆ ਕਿ ਟੈਟ ਦੇ ਸਵੇਰ ਵਾਲੇ ਪੇਪਰ ਵਿਚ ਉਸ ਨੂੰ ਪੇਪਰ ਦਾ ਡੀ. ਕੋਡ ਆਇਆ ਸੀ ਪਰ ਵਾਤਾਵਰਨ ਦੇ ਭਾਗ 'ਚ ਪੁੱਛੇ ਗਏ 30 ਸਵਾਲਾਂ 'ਚ ਉਸ ਨੂੰ 15 ਦੇ ਕਰੀਬ ਸਵਾਲ ਹੋਰ ਕਿਸੇ ਕੋਡ ਵਾਲੇ ਪੇਪਰ ਦੇ ਰਪੀਟ ਹੋ ਗਏ | ਉਸ ਨੇ ਮੰਗ ਕੀਤੀ ਕਿ ਉਸ ਨੂੰ ਇਨ੍ਹਾਂ ਸਵਾਲਾਂ ਦੇ ਗਰੇਸ ਅੰਕ ਦਿੱਤੇ ਜਾਣ |  

ਟੈਟ ਦੀ ਪ੍ਰੀਖਿਆ 'ਚ ਅੰਗਹੀਣ ਪ੍ਰੇਸ਼ਾਨ- ਅਧਿਆਪਕ ਯੋਗਤਾ ਪ੍ਰੀਖਿਆ 'ਚ ਅੰਗਹੀਣ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਫਿਜ਼ੀਕਲ ਹੈਾਡੀਕੈਪਡ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਵਰਿੰਦਰ ਸੋਨੀ ਨੇ ਦੱਸਿਆ ਕਿ ਟੈਟ ਦੇ ਸ਼ਾਮ ਦੇ ਪੇਪਰ ਸਮੇਂ ਕੇਂਦਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਕੁਝ ਅੰਗਹੀਣ ਵਿਦਿਆਰਥੀਆਂ ਦੇ ਰੋਲ ਨੰਬਰ ਉਪਰਲੀ ਮੰਜ਼ਿਲ 'ਚ ਲਗਾਉਣ ਕਾਰਨ ਉਨ੍ਹਾਂ ਨੂੰ ਦਿੱਕਤ ਪੇਸ਼ ਆਈ | ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਨਿਗਰਾਨ ਵੱਲੋਂ ਵਿਦਿਆਰਥੀਆਂ ਦੇ ਰੌਲਾ ਰੱਪਾ ਪਾਉਣ ਤੋਂ ਬਾਅਦ ਰੋਲ ਨੰਬਰ ਹੇਠਲੀ ਮੰਜ਼ਿਲ 'ਚ ਲਗਾ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਸਮੇਂ ਅੰਗਹੀਣ ਵਿਅਕਤੀਆਂ ਨਾਲ ਚੰਗਾ ਵਰਤਾਓ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ |

No comments: