jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਗ਼ਲਤੀਆਂ ਵਾਲੇ ਪ੍ਰਸ਼ਨ ਪੱਤਰਾਂ ਨਾਲ ਪਰਖੀ ਗਈ ਅਧਿਆਪਕਾਂ ਦੀ ਯੋਗਤਾ

www.sabblok.blogspot.com
ਸਰਦੂਲਗੜ੍ਹ, 11 ਜੂਨ

ਅਧਿਆਪਕ ਯੋਗਤਾ ਦੇ ਲਏ ਗਏ ਟੈਸਟ ਦੇ ਪ੍ਰਸ਼ਨ ਪੱਤਰਾਂ ਵਿੱਚ ਢੇਰਾਂ ਗਲਤੀਆਂ ਸਨ। ਇਨ੍ਹਾਂ ਗਲਤੀਆਂ ਨੇ ਪ੍ਰੀਖਿਆ ਦੇਣ ਵਾਲੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ।
ਪੇਪਰ ਦੇਣ ਵਾਲੇ ਪ੍ਰੀਖਿਆਰਥੀਆਂ ਨੇ ਕਿਹਾ ਕਿ ਪਿਛਲੇ ਸਾਲ ਹਜ਼ਾਰਾਂ ਅਧਿਆਪਕ ਇੱਕ ਇੱਕ ਦੋ ਦੋ ਅੰਕਾਂ ਦੇ ਫਰਕ ਨਾਲ ਹੀ ਫੇਲ਼੍ਹ ਹੋਏ ਸਨ। ਇਸ ਵਾਰ ਦੀਆਂ ਪਦਰਾਂ ਅੰਕਾਂ ਦੀਆਂ ਗਲਤੀਆਂ ਨੇ ਫਿਰ ਤੋਂ ਅਧਿਆਪਕਾਂ ਦਾ ਭਵਿੱਖ ਦਾਅ ’ਤੇ ਲਾ ਦੇਣਾ ਹੈ। ਸਾਰੇ ਪ੍ਰਸ਼ਨ ਪੱਤਰਾਂ ਦੇ ਸ਼ਰਤਾਂ ਦੱਸਣ ਵਾਲੇ ਮੁਢਲੇ ਪੰਨੇ ਹੀ ਕਿਸੇ ਅਣਜਾਣ ਵੱਲੋਂ ਲਿਖੇ ਤੇ ਨਿਰਖੇ ਗਏ ਲੱਗਦੇ ਹਨ। ਪੰਜਾਬ ਦੇ ਸਵਾ ਸੱਤ ਲੱਖ ਅਧਿਆਪਕਾਂ ਦੀ ਯੋਗਤਾ ਪਰਖਣ ਵਾਲੇ ਪ੍ਰਸ਼ਨ ਪੱਤਰਾਂ ਵਿੱਚ ਪੰਜਾਬੀ ਦੀ ਲੇਖਣੀ ਦੀਆਂ ਗਲਤੀਆਂ ਹਜ਼ਮ ਨਹੀਂ ਕੀਤੀਆਂ ਜਾ ਸਕਦੀਆਂ। ਪ੍ਰਸ਼ਨ ਪੱਤਰ ਦੇ ਸ਼ੁਰੂ ਵਿੱਚ ਹੀ ਸਖ਼ਤ ਮਨ੍ਹਾ ਹੈ ਨੂੰ ਸਖਤ ਮਨ੍ਹਾ ਹੈ ਲਿਖਿਆ ਗਿਆ ਸੀ। ਪੰਜਾਬੀ ਦੇ ਪੇਪਰ ਵਿੱਚ ਪੈਰ੍ਹੇ ਵਿੱਚੋਂ ਉੱਤਰ ਭਾਲ ਕੇ ਲਿਖਣ ਵਾਲੇ ਇੱਕ ਪ੍ਰਸ਼ਨ ਵਿੱਚ ਨਾਗੋਕੇ ਦੀ ਅਗਵਾਈ ਵਿੱਚ ਕੌਣ ਚੱਲਿਆ ਦੀਆਂ ਜੋ ਚਾਰ ਆਪਸ਼ਨਾਂ ਦਿੱਤੀਆਂ ਗਈਆਂ ਸਨ। ਉਹ ਪ੍ਰਸ਼ਨ ਨਾਲ ਮੇਲ ਨਹੀਂ ਸਨ ਖਾਂਦੀਆਂ। ਐਸ ਐਸ ਟੀ ਵਿੱਚ ਪ੍ਰਸ਼ਨ ਵਿੱਚ ਜ਼ਿਲ੍ਹਾ ਤਹਿਸੀਲ ਤੇ ਬਲਾਕ ਨੂੰ ਤਰਤੀਬ ਦੇਣ ਲਈ ਕਿਹਾ ਗਿਆ ਸੀ ਪਰ ਦਿੱਤੀਆਂ ਗਈਆਂ ਚਾਰ ਆਪਸ਼ਨਾ ਵਿੱਚ ਜ਼ਿਲ੍ਹਾਂ ਦੋ ਵਾਰ ਆਇਆ ਇੱਕ ਜ਼ਿਲ੍ਰਾ ਦੋ ਵਾਰ ਅਇਆ ਇੱਕ ਵਾਰ ਜ਼ਿਲ੍ਹਾਂ ਤੇ ਇੱਕ ਵਾਰ ਪਰਗਣਾ। ਹੁਣ ਉੱਤਰ ਦੇਣ ਵਾਲਾ ਪਹਿਲਾਂ ਕਿਸ ਨੂੰ ਲਿਖੇ ਜ਼ਿਲ੍ਹੇ ਨੂੰ ਜਾਂ ਪਰਗਣੇ ਨੂੰ। ਪ੍ਰਸ਼ਨ ਪੱਤਰਾਂ ਵਿੱਚ ਵੀ ਦੋ ਦੋ ਕੋਡ ਪਾਏ ਪਏ ਸਨ। ਇੱਕੋ ਸੈਟ ਵਿੱਚ ਨਾਲੇ ਤਾਂ ਡੀ ਕੋਡ ਸੀ ਤੇ ਅੱਧਾ ਪੇਪਰ ਸੀ ਕੋਡ ਵਿੱਚ ਵੀ ਸੀ। ਮਾਨਸਾ ਦੇ ਪੰਜ ਨੰਬਰ ਪੀ੍ਰਖਿਆ ਕੇਂਦਰ ਵਿੱਚ ਪੇਪਰ ਦੇ ਕੇ ਆਏ ਇੱਕ ਅਧਿਆਪਕ ਰੋਲ ਨੰ 10063431 ਨੇ ਦੱਸਿਆ ੳਸਦੇ ਪੀ.ਐਸ ਟੈਟ ਪੇਪਰ -1 ਪੇਪਰ ਵਿੱਚ 15 ਪ੍ਰਸ਼ਨ ਦੁਹਰਾਏ (ਰਪੀਟ) ਗਏ ਸਨ। ਉਸ ਕੋਲ ਉਂਝ ਡੀ ਕੋਡ ਸੀ ਪਰ ਕਈ ਪੰਨੇ ਸੀ ਕੋਡ ਦੇ ਲੱਗੇ ਹੋਏ ਸਨ। ਇਸ ਗਲਤੀ ਕਾਰਨ ਇਸ ਪ੍ਰੀਖਿਆਰਥੀ ਦੇ 15 ਅੰਕਾਂ ਦੇ ਪ੍ਰਸ਼ਨ ਹੱਲ ਹੀ ਨਹੀਂ ਕੀਤੇ ਜਾ ਸਕੇ। ਇਸੇ ਤਰ੍ਹਾਂ ਦੀ ਗਲਤੀ ਵਾਤਾਵਰਨ ਦੇ ਪਰਚੇ ਵਿੱਚ ਵੀ ਕੀਤੀ ਹੋਈ ਸੀ। ਪ੍ਰਸ਼ਨ ਪੱਤਰ ਬਦਲਣ ਦਾ ਮੌਕਾ ਨਾ ਮਿਲਣ ਕਰਕੇ ਇਹ ਵਿਦਿਆਰਥੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਹੀ ਨਹੀਂ ਕਰ ਸਕਿਆ। ਇਹੀ ਹਾਲਤ ਹੋਰਾਂ ਵਿਦਿਆਰਥੀਆਂ ਦੀ ਵੀ ਸੀ। 

ਟੈਟ ਦੇ ਉਲਟ ਪੁਲਟ ਸੈਟਾਂ ਨੇ ਜਿੱਥੇ ਪ੍ਰੀਖਿਆ ਦੇਣ ਵਾਲੇ ਲੱਖਾ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਿੱਤੀ ਹੈ ਉਥੇ ਹੀ ਇਸ ਨੇ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਵੀ ਖੂਹ ਖਾਤੇ ਪਾ ਕੇ ਰੱਖ ਦੱਤੇ ਹਨ। ਟੈਟ ਪ੍ਰੀਖਿਆ ਦੇਣ ਵਾਲੇ ਸਾਧੁਵਾਲਾ ਪਿੰਡ ਦੇ ਬਿੱਕਰਜੀਤ ਸਿੰਘ ਤੇ ਜਟਾਣਾ ਖੁਰਦ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਹਨ ਤਾਂ ਜੋ ਸਰਕਾਰ ਤੋਂ ਆਪਣਾ ਹੱਕ ਮੰਗਣ ਵਾਲੇ ਅਧਿਆਪਕਾਂ ਦੀ ਗਿਣਤੀ ਵਿੱਚ ਵਾਾਧਾ ਨਾ ਹੋ ਸਕੇ। ਸਿਖਿਆਰਥੀਆਂ ਨੇ ਗਲਤੀਆਂ ਲਈ ਸਿੱਖਿਆ ਵਿਭਾਗ ਤੋਂ ਗ੍ਰੇਸ ਅੰਕ ਮੰਗੇ ਹਨ।

No comments: