jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 17 June 2013

ਸੰਤੋਸ਼ ਚੌਧਰੀ ਦੇ ਕੇਂਦਰੀ ਮੰਤਰੀ ਬਣਨ ’ਤੇ ਜਸ਼ਨ ਮਨਾਏ

www.sabblok.blogspot.com

ਹੁਸ਼ਿਆਰਪੁਰ, 17 ਜੂਨ

Photo: ਸੰਤੋਸ਼ ਚੌਧਰੀ ਦੇ ਕੇਂਦਰੀ ਮੰਤਰੀ ਬਣਨ ’ਤੇ ਜਸ਼ਨ ਮਨਾਏ
Posted On June - 18 - 2013
ਪੱਤਰ ਪ੍ਰੇਰਕ
ਹੁਸ਼ਿਆਰਪੁਰ, 17 ਜੂਨ

ਸ੍ਰੀਮਤੀ ਸੰਤੋਸ਼ ਚੌਧਰੀ ਦੇ ਕੇਂਦਰੀ ਮੰਤਰੀ ਬਣਨ ਦੀ ਖੁਸ਼ੀ ’ਚ ਹੁਸ਼ਿਆਰਪੁਰ ਵਿਖੇ ਲੱਡੂ ਵੰਡਦੇ ਹੋਏ ਕਾਂਗਰਸੀ (ਫੋਟੋ: ਹਰਪ੍ਰੀਤ)
ਮੈਂਬਰ ਪਾਰਲੀਮੈਂਟ ਸੰਤੋਸ਼ ਚੌਧਰੀ ਨੂੰ ਅੱਜ ਕੇਂਦਰੀ ਮੰਤਰੀ ਮੰਡਲ ਵਿਚ ਲਏ ਜਾਣ ਨਾਲ ਹੁਸ਼ਿਆਰਪੁਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅੱਜ ਸ਼ਾਮ ਜਿਵੇਂ ਹੀ ਸ੍ਰੀਮਤੀ ਚੌਧਰੀ ਨੂੰ ਕੇਂਦਰੀ ਰਾਜ ਮੰਤਰੀ ਬਣਾਏ ਜਾਣ ਦਾ ਸਮਾਚਾਰ ਪ੍ਰਸਾਰਿਤ ਹੋਇਆ, ਕਾਂਗਰਸੀਆਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਥਾਂ-ਥਾਂ ਇਕੱਠੇ ਹੋ ਕੇ ਜਸ਼ਨ ਮਨਾਏ। ਬਜ਼ਾਰਾਂ ਵਿਚ ਲੱਡੂ ਵੰਡੇ ਗਏ। ਪਿੱਪਲਾਂਵਾਲਾ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਉਨ੍ਹਾਂ ਦੇ ਸਮਰਥਕਾਂ ਅਤੇ ਸ਼ੁਭਚਿੰਤਕਾਂ ਦਾ ਤਾਂਤਾ ਲੱਗ ਗਿਆ। ਲਗਪਗ ਤਿੰਨ ਦਹਾਕੇ ਬਾਅਦ ਹੁਸ਼ਿਆਰਪੁਰ ਦੇ ਕਿਸੇ ਐਮਪੀ ਨੂੰ ਕੇਂਦਰ ਵਿਚ ਮੰਤਰੀ ਦਾ ਅਹੁਦਾ ਮਿਲਿਆ ਹੈ। 1980 ਵਿਚ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਜਿੱਤ ਕੇ ਗਏ ਮਰਹੂਮ ਗਿਆਨੀ ਜ਼ੈਲ ਸਿੰਘ ਕੇਂਦਰ ਵਿਚ ਮੰਤਰੀ ਅਤੇ ਬਾਅਦ ਵਿਚ ਦੇਸ਼ ਦੇ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਪਿੱਛੋਂ ਹੁਣ ਸ੍ਰੀਮਤੀ ਚੌਧਰੀ ਨੂੰ ਇਹ ਮਾਣ ਹਾਸਲ ਹੋਇਆ ਹੈ।  ਸ੍ਰੀਮਤੀ ਚੌਧਰੀ ਤਿੰਨ ਵਾਰ ਐਮਪੀ ਬਣ ਚੁੱਕੇ ਹਨ। ਦੋ ਵਾਰ ਉਨ੍ਹਾਂ ਫਿਲੌਰ ਲੋਕ ਸਭਾ ਸੀਟ ਦੀ ਪ੍ਰਤੀਨਿਧਤਾ ਕੀਤੀ ਅਤੇ ਪਿਛਲੀਆਂ ਚੋਣਾਂ ਵਿਚ ਉਹ ਹੁਸ਼ਿਆਰਪੁਰ ਤੋਂ ਚੋਣ ਜਿੱਤੇ।
ਦਿੱਲੀ ਤੋਂ ਟੈਲੀਫ਼ੋਨ ’ਤੇ ਗੱਲਬਾਤ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਹੁਸ਼ਿਆਰਪੁਰ ਵਰਗੇ ਪੱਛੜੇ ਇਲਾਕੇ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਫਗਵਾੜਾ, (ਪੱਤਰ ਪ੍ਰੇਰਕ)- ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ  ਸੰਤੋਸ਼ ਚੌਧਰੀ ਨੂੰ ਕੇਂਦਰੀ ਸਿਹਤ ਮੰਤਰੀ ਬਣਾਏ ਜਾਣ ਦਾ ਵੱਖ-ਵੱਖ ਨੇਤਾਵਾਂ ਨੇ ਪੰਜਾਬ ਨੂੰ ਨੁਮਾਇੰਦਗੀ ਦਿੱਤੇ ਜਾਣ ਦਾ ਭਰਪੂਰ ਸਵਾਗਤ ਕੀਤਾ ਹੈ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ, ਰੇਲਵੇ ਬੋਰਡ ਮੈਂਬਰ ਰਾਮ ਮੂਰਤੀ ਭਾਣੋਕੀ, ਸ਼ਹਿਰੀ ਪ੍ਰਧਾਨ ਗੁਰਜੀਤ ਵਾਲੀਆ ਨੇ ਸ੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧੰਨਵਾਦ ਕੀਤਾ। 

No comments: