ਬਾਜਵਾ ਮੁਸ਼ਕਿਲ ਸਥਿਤੀ 'ਚ
ਜਦੋਂ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਕਾਂਗਰਸ 'ਚ ਅੰਦਰੂਨੀ ਕਲੇਸ਼ ਹਰ ਪਾਸੇ ਦਿਖਾਈ ਦੇ ਰਿਹਾ ਹੈ। ਉਦਾਹਰਣ ਦੇ ਤੌਰ 'ਤੇ ਬਾਦਲ ਪਿੰਡ 'ਚ ਜਗਮੀਤ ਬਰਾੜ ਸੂਬਾ ਕਾਂਗਰਸ ਪ੍ਰਧਾਨ ਦੇ ਪਿੰਡ ਮਾਣ ਦੇ ਲੋਕਾਂ ਦੇ ਸਮਰਥਨ 'ਚ ਕੀਤੇ ਗਏ ਪ੍ਰਦਰਸ਼ਨ ਨੂੰ ਘੱਟ ਕਰਨ ਲਈ ਆਪਣੀ ਸਿਆਸੀ ਤਾਕਤ ਦਿਖਾ ਰਹੇ ਹਨ।
ਬਾਜਵਾ ਨੂੰ ਸੂਬੇ ਦੇ ਦੂਸਰੇ ਹਿੱਸਿਆਂ ਤੋਂ ਵੀ ਇਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਦਾਹਰਣ ਲਈ ਪਟਿਆਲਾ 'ਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਖੁਦ ਨੂੰ ਬਾਜਵਾ ਤੋਂ ਵੱਖ ਰੱਖ ਰਹੇ ਹਨ। ਅਜਿਹੇ ਹਾਲਾਤਾਂ 'ਚ ਬਾਜਵਾ ਨੂੰ ਪਾਰਟੀ ਨੂੰ ਇਕ ਮਜ਼ਬੂਤ ਇਕਾਈ ਦੇ ਤੌਰ 'ਤੇ ਪੇਸ਼ ਕਰਨਾ ਉਨ੍ਹਾਂ ਲਈ ਮੁਸ਼ਕਲ ਕੰਮ ਹੈ।
ਮਲੂਕਾ ਚੰਗੀ ਸਥਿਤੀ 'ਚ
ਜਦੋਂ ਤੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਸਰਵ ਸਿੱਖਿਆ ਮੁਹਿੰਮ ਦੇ ਵੱਖ-ਵੱਖ ਮਾਮਲਿਆਂ 'ਚ ਲਏ ਗਏ ਵਿਵਾਦ ਵਾਲੇ ਫੈਸਲਿਆਂ 'ਚ ਫਸੇ ਹਨ ਉਦੋਂ ਤੋਂ ਅਟਕਲਾਂ ਜ਼ੋਰ ਫੜ ਰਹੀਆਂ ਹਨ ਕਿ ਕੀ ਮੰਤਰੀ ਨੂੰ ਸਿੱਖਿਆ ਵਿਭਾਗ ਛੱਡਣਾ ਪਵੇਗਾ। ਅਜਿਹੀਆਂ ਕਨਸੋਈਆਂ ਹਨ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹੈ। ਉਨ੍ਹਾਂ ਲਈ ਇਕ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦੇ ਉੱਪ ਮੁੱਖ ਮੰਤਰੀ ਸੁਖਬੀਰ ਨਾਲ ਚੰਗੇ ਸੰਬੰਧ ਹਨ। ਇਸ ਲਈ ਅਜਿਹੀ ਸੰਭਾਵਨਾ ਘੱਟ ਹੀ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਾਇਆ ਜਾ ਸਕੇ। ਬਾਦਲ ਦੇ ਵਫਾਦਾਰ ਗੁਲਜ਼ਾਰ ਸਿੰਘ ਰਣੀਕੇ, ਇਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜਾਂਚ ਪੈਂਡਿੰਗ ਰਹਿਣ ਦੇ ਬਾਵਜੂਦ ਆਪਣਾ ਅਹੁਦਾ ਛੱਡਣਾ ਪਿਆ ਸੀ ਪਰ ਮਲੂਕਾ ਚੰਗੀ ਸਥਿਤੀ 'ਚ ਨਜ਼ਰ ਆ ਰਹੇ ਹਨ। ਬਾਦਲ ਦੇ ਦੂਜੀ ਵਾਰ ਮੁੱਖ ਮੰਤਰੀ ਬਣਨ ਦੇ ਕਾਰਜਕਾਲ 'ਚ ਜਗੀਰ ਕੌਰ, ਤੋਤਾ ਸਿੰਘ ਤੇ ਰਣੀਕੇ ਵਰਗੇ ਮੰਤਰੀਆਂ ਦੇ ਮੁਸੀਬਤ 'ਚ ਫਸਣ ਤੋਂ ਬਾਅਦ ਮਲੂਕਾ ਦਾ ਵਿਵਾਦ ਇਕ ਸਾਲ ਪੁਰਾਣੀ ਸਰਕਾਰ ਦੌਰਾਨ ਉਠਿਆ ਹੈ।