www.sabblok.blogspot.com
ਪਿਹੋਵਾ, 13 ਜੂਨ (ਵਰਿਆਮ ਸਿੰਘ)-ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਡਿਗ ਰਹੇ ਮਿਆਰ ਤੋਂ ਖਫ਼ਾ ਹੋਏ ਇੰਡੀਅਨ ਬਹੁਜਨ ਸੰਦੇਸ਼ ਪਾਰਟੀ ਦੇ ਕਾਰਕੁਨਾਂ ਨੇ ਅੱਜ ਮੁੱਖ ਚੌਕ ਵਿਚ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਅਤੇ ਮੁਜ਼ਾਹਰਾ ਕੀਤਾ | ਵਿਖਾਵਾਕਾਰੀ ਵਰ੍ਹਦੇ ਮੀਂਹ 'ਚ ਨਾਅਰੇ ਲਾਉਂਦੇ ਹੋਏ ਤਹਿਸੀਲਦਾਰ ਦਫਤਰ ਪਹੁੰਚੇ ਅਤੇ ਹਰਿਆਣੇ ਦੇ ਗਵਰਨਰ ਦੇ ਨਾਂਅ ਇਕ ਮੰਗ-ਪੱਤਰ ਤਹਿਸੀਲਦਾਰ ਨੌਰੰਗ ਦਾਸ ਨੂੰ ਸੌਾਪਿਆ | ਮੁਜ਼ਾਹਰਾਕਾਰੀਆਂ ਦੀ ਅਗਵਾਈ ਕਰ ਰਹੇ ਸ: ਗੁਰਦੀਪ ਸਿੰਘ ਨੀਵਾਰਸੀ ਨੇ ਕਿਹਾ ਕਿ ਸਿੱਖਿਆ ਮਹਿਕਮੇ 'ਤੇ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਸਾਲਾਨਾ ਨਤੀਜਾ 50 ਫੀਸਦੀ ਤੋਂ ਘੱਟ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਦੇ ਨਾਂਅ 'ਤੇ ਮੰਜ਼ੂਰ ਕੀਤਾ ਗਿਆ ਪੈਸਾ ਖੁਰਦ-ਬੁਰਦ ਕੀਤਾ ਜਾ ਰਿਹਾ ਹੈ | ਸ੍ਰੀ ਨੀਵਾਰਸੀ ਨੇ ਔਰਤਾਂ ਖਿਲਾਫ਼ ਹੋ ਰਹੇ ਜ਼ੁਲਮਾਂ, ਸਰਕਾਰੀ ਨੌਕਰੀਆਂ ਦੇਣ ਵਿਚ ਇਕ ਖਾਸ ਇਲਾਕੇ ਅਤੇ ਹਲਕੇ ਨੂੰ ਤਰਜੀਹ ਦੇਣ, ਕਾਨੂੰਨ ਦੀ ਵਿਗੜਦੀ ਹਾਲਤ ਅਤੇ ਰਿਕਵਰੀ ਦੇ ਨਾਂਅ 'ਤੇ ਗਰੀਬ ਬੀ. ਪੀ. ਐਲ. ਪਰਿਵਾਰਾਂ ਦੀ ਲੁੱਟ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਇਸ ਸਭ ਕਾਸੇ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ ਪ੍ਰੰਤੂ ਉਨ੍ਹਾਂ ਦੀ ਪਾਰਟੀ ਗਰੀਬਾਂ ਦਾ ਸਾਥ ਦੇਵੇਗੀ | ਇਸ ਮੌਕੇ ਵਿਜੈ ਕੰਬੋਜ, ਰਾਮ ਚੰਦਰ ਲੱਕੀ, ਦਰਸ਼ਨ ਜਖ਼ਵਾਲਾ, ਹਰੀਕੇਸ਼ ਕਸ਼ਯਪ, ਮੁਕੇਸ਼ ਬਿੜਲਾਨ, ਵਿਸ਼ਾਲ, ਦਰਸ਼ਨਾ, ਕਮਲੇਸ਼ ਅਤੇ ਸੁਰਿੰਦਰ ਪਾਂਚਾਲ ਸਮੇਤ ਕਈ ਪਿੰਡਾਂ ਦੇ ਲੋਕ ਵੀ ਹਾਜ਼ਰ ਸਨ

No comments:
Post a Comment