jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 3 June 2013

ਸਿਟੀਜ਼ਨਸ਼ਿਪ ਪ੍ਰੀਖਿਆ Ḕਚ ਫੇਲ੍ਹ ਹੋਣ ਵਾਲੇ ਨੂੰ ਮਿਲੇਗਾ ਇੱਕ ਮੌਕਾ ਹੋਰ

www.sabblok.blogspot.com
alt
ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ
ਟੋਰਾਂਟੋ, 03 ਜੂਨ (ਬਿਉਰੋ) - ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਜਿਹੜੇ ਸਿਟੀਜ਼ਨਸ਼ਿਪ ਟੈਸਟ ਵਿੱਚੋਂ ਫੇਲ੍ਹ ਹੋਣਗੇ ਉਨ੍ਹਾਂ ਨੂੰ ਇੱਕ ਮੌਕਾ ਹੋਰ ਮਿਲੇਗਾ। ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਹੋਣ ਵਿੱਚ ਔਸਤਨ 23 ਮਹੀਨੇ ਦਾ ਸਮਾਂ ਲੱਗਦਾ ਹੈ, ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਸੰਭਾਵੀ ਕੈਨੇਡੀਅਨਾਂ ਨੂੰ ਇਹ ਟੈਸਟ ਪਾਸ ਕਰਨ ਲਈ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਹਨ। ਇਸ ਸਮੇਂ ਜਿਹੜੇ ਲੋਕ ਇਸ ਟੈਸਟ ਵਿੱਚ ਅਸਫਲ ਰਹਿੰਦੇ ਹਨ ਉਨ੍ਹਾਂ ਨੂੰ ਜੱਜ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਹੈ ਜਿਸ ਨਾਲ ਇਸ ਪ੍ਰਕਿਰਿਆ ਵਿੱਚ ਹੋਰ ਦੇਰ ਹੁੰਦੀ ਹੈ। ਪਿਛਲੇ ਮਹੀਨੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਾਂਟਰੀਅਲ ਤੇ ਵੈਨਕੂਵਰ ਵਿਚਲੇ ਬਿਨੈਕਾਰਾਂ ਨੂੰ ਆਪਣੀ ਸੁਣਵਾਈ ਨਿਰਧਾਰਤ ਕਰਨ ਲਈ 29 ਮਹੀਨੇ ਤੱਕ ਉਡੀਕ ਕਰਨੀ ਪਈ ਸੀ। ਨਵੇਂ ਨਿਯਮਾਂ ਤਹਿਤ ਅਸਫਲ ਰਹਿਣ ਵਾਲੇ ਬਿਨੈਕਾਰਾਂ ਨੂੰ ਫੌਰਨ ਇਹ ਦੱਸ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਚਾਰ ਤੋਂ ਅੱਠ ਹਫਤਿਆਂ ਵਿੱਚ ਹੀ ਦੁਬਾਰਾ ਟੈਸਟ ਦੇਣ ਦਾ ਮੌਕਾ ਦਿੱਤਾ ਜਾਵੇਗਾ। ਜਿਹੜੇ ਦੂਜੀ ਵਾਰੀ ਵੀ ਇਸ ਟੈਸਟ ਵਿੱਚ ਅਸਫਲ ਰਹਿੰਦੇ ਹਨ ਉਨ੍ਹਾਂ ਨੂੰ ਸਿਟੀਜ਼ਨਸ਼ਿਪ ਜੱਜ ਅੱਗੇ ਪੇਸ਼ ਹੋਣ ਲਈ ਲਾਈਨ ਵਿੱਚ ਲੱਗਣਾ ਹੋਵੇਗਾ। ਨਵੇਂ ਨਿਯਮ ਪੂਰਬ ਪ੍ਰਭਾਵੀ ਹੋਣਗੇ, ਭਾਵ ਜੱਜ ਨਾਲ ਮੀਟਿੰਗ ਲਈ ਪਹਿਲਾਂ ਤੋਂ ਹੀ ਲਾਈਨ ਵਿੱਚ ਲੱਗੇ ਲੋਕਾਂ ਨੂੰ ਵੀ ਦੁਬਾਰਾ ਟੈਸਟ ਦੇਣ ਦਾ ਸੱਦਾ ਦਿੱਤਾ ਜਾਵੇਗਾ। ਸ਼ੁਰੂ ਵਿੱਚ ਲਈ ਜਾਣ ਵਾਲੀ 200 ਡਾਲਰ ਸਿਟੀਜ਼ਨਸ਼ਿਪ ਐਪਲੀਕੇਸ਼ਨ ਫੀਸ, ਵਿੱਚ ਹੀ ਦੂਜਾ ਟੈਸਟ ਤੇ ਲੋੜ ਪੈਣ ਉੱਤੇ ਜੱਜ ਤੋਂ ਮੁਲਾਂਕਣ ਕਰਵਾਉਣ ਦਾ ਖਰਚ ਵੀ ਪੂਰਾ ਪੈ ਜਾਵੇਗਾ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦੇ ਯੋਗ ਹੋਣ ਦੀ ਗੱਲ ਤੋਂ ਜੱਜ ਨੂੰ ਰਾਜ਼ੀ ਨਾ ਕਰਵਾ ਸਕਣ ਵਾਲਿਆਂ ਨੂੰ ਇਹ ਪ੍ਰਕਿਰਿਆ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਹੋਵੇਗੀ ਤੇ ਇਸ ਲਈ ਨਵੀਂ ਫੀਸ ਵੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਹੁਣ ਸਰਕਾਰ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਆਪਣੇ ਗੁਣਾਂ ਦੇ ਅਧਾਰ ਉੱਤੇ ਮਨਜ਼ੂਰੀ ਦੇਵੇਗੀ। ਇਸ ਤੋਂ ਪਹਿਲਾਂ ਜਦੋਂ ਇੱਕ ਰਿਸ਼ਤੇਦਾਰ ਨਾਲੇਜ ਜਾਂ ਭਾਸ਼ਾ ਸਬੰਧੀ ਟੈਸਟ ਦੇਣ ਵਿੱਚ ਅਸਫਲ ਹੁੰਦਾ ਸੀ ਤਾਂ ਉਸੇ ਅਰਜ਼ੀ ਦੇ ਬਾਕੀ ਬਿਨੈਕਾਰਾਂ ਨੂੰ ਅਗਲੇ ਪਾਏਦਾਨ ਉੱਤੇ ਪਹੁੰਚਣ ਤੋਂ ਰੋਕ ਦਿੱਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।

No comments: