ਇਸਲਾਮਾਬਾਦ, 11 ਅਕਤੂਬਰ (ਏਜੰਸੀ)-ਪਾਕਿਸਤਾਨ ਦੀ ਇਕ ਅਦਾਲਤ ਨੇ ਲਾਲ ਮਸਜਿਦ ਕੇਸ ਵਿਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਜਦਕਿ ਇਕ ਹੋਰ ਅਦਾਲਤ ਨੇ ਦੇਸ਼ ਵਿਚੋਂ ਵਿਦੇਸ਼ ਯਾਤਰਾ ਕਰਨ 'ਤੇ ਰੋਕ ਲਾਉਣ ਵਾਲੀ ਦਾਖ਼ਲ ਹੋਈ ਅਪੀਲ ਨੂੰ ਰੱਦ ਕਰ ਦਿੱਤਾ | ਉਕਤ ਅਦਾਲਤ ਦੇ ਮਜਿਸਟਰੇਟ ਨੇ ਪਹਿਲਾਂ ਪੁਲਿਸ ਰਿਮਾਂਡ ਦੇਣ ਦੀ ਪੁਲਿਸ ਦੀ ਬੇਨਤੀ ਠੁਕਰਾਉਂਦਿਆਂ ਕਿਹਾ ਕਿ ਜੇਕਰ ਮੁਸ਼ੱਰਫ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਤਾਂ ਅਜਿਹਾ ਹੋ ਸਕਦਾ ਸੀ |
No comments:
Post a Comment